ਹਰਿਆਣਾ ਨੇ ਮਾਡਲ ਆਨਲਾਇਨ ਟ੍ਰਾਂਸਫਰ ਨੀਤੀ-2025 ਲਈ ਵਿਭਾਗਾਂ, ਕਰਮਚਾਰੀਆਂ ਤੋਂ ਮੰਗੇ ਸੁਝਾਅ

ਨੀਤੀ ਦਾ ਉਦੇਸ਼ ਵਿਭਾਗਾਂ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਕਰਨਾ

ਚੰਡੀਗੜ੍ਹ, 17 ਫਰਵਰੀ 2025- ਹਰਿਆਣਾ ਸਰਕਾਰ (haryana sarkar) ਨੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਵਿਸ਼ੇਸ਼ ਕਾਡਰ ਦੇ ਸਰਕਾਰੀ ਕਰਮਚਾਰੀਆਂ ਦੀ ਵੱਖ-ਵੱਖ ਸਥਾਨਾਂ ‘ਤੇ ਤਰਕਸੰਗਤ ਤੈਨਾਤੀ ਯਕੀਨੀ ਕਰਨ ਲਈ ਇੱਕ ਮਾਡਲ ਆਨਾਇਨ ਟ੍ਰਾਂਸਫਰ ਨੀਤੀ -2025 ਦਾ ਮਸੌਦਾ ਤਿਆਰ ਕੀਤਾ ਹੈ। ਨੀਤੀ ਦਾ ਉਦੇਸ਼ ਕਰਮਚਾਰੀਆਂ ਵਿਚ ਜਾਬ ਸੰਤੁਸ਼ਟੀ ਨੂੰ ਵੱਧ ਤੋਂ ਵੱਧ ਕਰਨਾ ਅਤੇ ਵਿਭਾਗਾਂ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਕਰਨਾ ਹੈ।

ਇਸ ਸਬੰਧ ਵਿਚ, ਨੀਤੀ ਦਾ ਮਸੌਦਾ ਹਰਿਆਣਾ ਸਰਕਾਰ ਦੀ ਵੈਬਸਾਇਟ csharyana.gov.in ‘ਤੇ ਅਪਲੋਡ ਕੀਤਾ ਗਿਆ ਹੈ। ਪ੍ਰਸਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ, ਵਿਭਾਗਾਂ ਅਤੇ ਵਿਚਾਰ/ਸੁਝਾਅ ਨਿਰਧਾਰਿਤ ਪ੍ਰਾਰੂਪ ਵਿਚ ਭੇਜਣ। ਵਿਚਾਰ/ਸੁਝਾਅ ਈ-ਮੇਲ generalservices0001@gmail.com ‘ਤੇ ਜਾਂ ਮਾਨਵ ਸੰਸਾਧਨ ਵਿਭਾਗ ਵਿਚ 26 ਫਰਵਰੀ, 2025 ਤੱਤ ਜਾਂ ਉਸ ਤੋਂ ਪਹਿਲਾਂ ਭੇਜੇ ਜਾ ਸਕਦੇ ਹਨ।

Read More: ਸੂਬੇ ਵਿਚ ਬਣੇਗੀ ਨਗਰ ਨਿਗਮ ਵਜੋ ਤੀਜੀ ਸਰਕਾਰ, ਘਰ-ਘਰ ਤੱਕ ਪਹੁੰਚੇਗਾ ਯੋਜਨਾਵਾਂ ਦਾ ਲਾਭ: ਨਾਇਬ ਸਿੰਘ ਸੈਣੀ

Scroll to Top