ਚੰਡੀਗੜ੍ਹ, 01 ਅਗਸਤ 2024: ਹਰਿਆਣਾ ‘ਚ ਭਾਰੀ ਮੀਂਹ ਤੋਂ ਬਾਅਦ ਕਈ ਥਾਵਾਂ ‘ਤੇ ਪਾਣੀ ਭਰ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ । ਪਾਣੀਪਤ ‘ਚ ਹਰਿਆਣਾ ਰੋਡਵੇਜ਼ (Haryana Roadways) ਦੀ ਬੱਸ ਸਵਾਰੀਆਂ ਨੂੰ ਬਿਠਾਉਣ ਲੱਗੀ ਤਾਂ ਸੜਕ ‘ਚ ਧਸ ਗਈ | ਹਰਿਆਣਾ ਰੋਡਵੇਜ਼ ਦੀ ਇਹ ਬੱਸ ਕਰਨਾਲ ਡਿਪੂ ਦੀ ਦੱਸੀ ਜਾ ਰਹੀ ਹੈ | ਬੱਸ ਯਾਤਰੀਆਂ ਨਾਲ ਮਤਲੋੜਾ ਪੁੱਜੀ ਸੀ | ਸਵਾਰੀਆਂ ਨੂੰ ਇੱਥੇ ਉਤਾਰ ਕੇ ਇਹ ਵਾਪਸ ਆ ਕੇ ਅਨਾਜ ਮੰਡੀ ਚੌਕ ’ਤੇ ਪੁੱਜੀ | ਬੱਸ ਨੂੰ ਪਾਰਕ ਕੀਤਾ ਜਾ ਰਿਹਾ ਸੀ ਕਿ ਇਹ ਜ਼ਮੀਨ ‘ਚ ਧਸ ਗਈ। ਦੂਜੇ ਪਾਸੇ ਅੱਜ ਯਮੁਨਾਨਗਰ (Yamunanagar) ‘ਚ ਪੰਚਕੂਲਾ-ਹਰਿਦੁਆਰ ਨੈਸ਼ਨਲ ਹਾਈਵੇਅ (Panchkula-Haridwar National Highway) ਦਾ ਕੁਝ ਹਿੱਸਾ ਪਿੰਡ ਮੰਡੇਬਰ ਨੇੜੇ ਧਸ ਗਿਆ।
ਜਨਵਰੀ 19, 2025 12:31 ਪੂਃ ਦੁਃ