Site icon TheUnmute.com

Haryana Result: ਗੜ੍ਹੀ ਸਾਂਪਲਾ-ਕਿਲੋਈ ਸੀਟ ਤੋਂ ਭੁਪਿੰਦਰ ਸਿੰਘ ਹੁੱਡਾ ਜੇਤੂ

Bhupinder Singh Hooda

ਚੰਡੀਗੜ੍ਹ, 08 ਅਕਤੂਬਰ 2024: ਗੜ੍ਹੀ ਸਾਂਪਲਾ-ਕਿਲੋਈ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ (Bhupinder Singh Hooda) ਨੇ ਚੋਣ ਜਿੱਤ ਲਈ ਹੈ । ਭੁਪਿੰਦਰ ਸਿੰਘ ਹੁੱਡਾ ਨੇ ਭਾਜਪਾ ਦੀ ਮੰਜੂ ਨੂੰ 71465 ਵੋਟਾਂ ਹਰਾ ਦਿੱਤਾ ਹੈ | ਹੁੱਡਾ ਨੂੰ 108539 ਵੋਟਾਂ ਮਿਲੀਆਂ ਹਨ ਅਤੇ ਭਾਜਪਾ ਦੀ ਮੰਜੂ ਨੂੰ 37074 ਵੋਟਾਂ ਮਿਲੀਆਂ ਹਨ |

ਕਾਂਗਰਸ ਦੀ ਉਮੀਦਵਾਰ ਵਿਨੇਸ਼ ਫੋਗਾਟ (Vinesh Phogat) ਵਿਨੇਸ਼ ਫੋਗਾਟ ਨੇ ਜੀਂਦ ਜ਼ਿਲ੍ਹੇ ਦੀ ਜੁਲਾਣਾ ਸੀਟ ਜਿੱਤ ਲਈ ਹੈ। ਵਿਨੇਸ਼ ਫੋਗਾਟ ਨੇ ਭਾਜਪਾ ਦੇ ਕੈਪਟਨ ਯੋਗੇਸ਼ ਬੈਰਾਗੀ ਨੂੰ 6015 ਵੋਟਾਂ ਨਾਲ ਹਰਾਇਆ ਹੈ। ਵਿਨੇਸ਼ ਫੋਗਾਟ ਨੂੰ 65080 ਵੋਟਾਂ ਮਿਲੀਆਂ ਹਨ ਅਤੇ ਕੈਪਟਨ ਯੋਗੇਸ਼ ਬੈਰਾਗੀ ਨੂੰ 59065 ਵੋਟਾਂ ਮਿਲੀਆਂ ਹਨ |

ਦੂਜੇ ਪਾਸੇ ਜੀਂਦ ਵਿਧਾਨ ਸਭਾ ਸੀਟ ਤੋਂ ਕ੍ਰਿਸ਼ਨ ਲਾਲ ਮਿੱਢਾ ਨੇ ਕਾਂਗਰਸ ਦੇ ਮਹਾਵੀਰ ਗੁਪਤਾ ਨੂੰ 16205 ਵੋਟਾਂ ਨਾਲ ਹਰਾਇਆ। ਕ੍ਰਿਸ਼ਨ ਲਾਲ ਮਿੱਢਾ ਨੂੰ 68570 ਵੋਟਾਂ ਮਿਲੀਆਂ। ਕਾਂਗਰਸ ਦੇ ਮਹਾਵੀਰ ਗੁਪਤਾ ਨੂੰ 52365 ਵੋਟਾਂ ਮਿਲੀਆਂ |

Exit mobile version