July 8, 2024 1:00 am
Haryana

ਹਰਿਆਣਾ: ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਨੌਵੇਂ ਦਿਨ 128 ਸਥਾਨਾਂ ‘ਤੇ ਹੋਏ ਪ੍ਰੋਗਰਾਮ

ਚੰਡੀਗੜ੍ਹ, 09 ਦਸੰਬਰ 2023: ਹਰਿਆਣਾ (Haryana) ਸਰਕਾਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ ਆਪਣਾ ਸਰਗਰਮ ਯੋਗਦਾਨ ਦੇਣ ਦਾ ਸੰਕਲਪ ਕੀਤਾ ਹੈ। ਇਸ ਦੇ ਚੱਲਦੇ ਸੂਬੇ ਵਿਚ ਇਸ ਯਾਤਰਾ ਦੇ ਪ੍ਰੋਗਰਾਮ ਵਿਆਪਕ ਪੱਧਰ ‘ਤੇ ਪ੍ਰਬੰਧਿਤ ਕੀਤੇ ਜਾ ਰਹੇ ਹਨ। ਯਾਤਰਾ ਦਾ ਮੁੱਖ ਉਦੇਸ਼ ਯੋਗ ਲਾਭਕਾਰਾਂ ਨੂੰ ਕੇਂਦਰ ਸਰਕਾਰ ਦੀ ਯੋਜਨਾਵਾਂ ਦੇ ਬਾਰੇ ਵਿਚ ਜਾਗਰੁਕ ਕਰਨਾ ਅਤੇ ਨਵੀਂ ਯੋਜਨਾਵਾਂ ਰਾਹੀਂ ਉਨ੍ਹਾਂ ਨੂੰ ਲਾਭ ਪਹੁੰਚਾਉਣਾ ਹੈ। ਕੋਈ ਵੀ ਯੋਗ ਵਿਅਕਤੀ ਸਰਕਾਰ ਦੀ ਯੋਜਨਾਵਾਂ ਤੋਂ ਨਾ ਵਾਂਝਾ ਰਹੇ ਇਹ ਯਕੀਨੀ ਕਰਨ ਲਈ ਹਰਿਆਣਾ ਵਿਚ ਇਸ ਯਾਤਰਾ ਦੇ ਪ੍ਰੋਗ੍ਰਾਮ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿਚ ਵੀ ਵੱਡੇ ਪੱਧਰ ‘ਤੇ ਪ੍ਰਬੰਧਿਤ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਦਾ ਹਰੇਕ ਨਾਗਰਿਕ ਤੋਂ ਯਾਤਰਾ ਨਾਲ ਜੁੜਨ ਦੀ ਅਪੀਲ

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪਰੀਕਲਪਣਾ ਹੈ ਕਿ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਵਿਚ ਤਬਦੀਲ ਹੋ ਜਾਵੇ। ਇਹ ਇਕ ਵੱਡਾ ਅਤੇ ਵਿਆਪਕ ਮੁੰਹਿਮ ਹੈ। ਦੇਸ਼ ਦੇ ਹਰੇਕ ਨਾਗਰਿਕ ਅਤੇ ਸਾਰੇ ਵਰਗ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ। ਜੇਕਰ ਸਾਰੇ ਲੋਕ ਇਸ ਨਾਲ ਜੁੜਨਗੇ ਤਾਂ ਯਕੀਨੀ ਹੀ ਭਵਿੱਖ ਵਿਚ ਭਾਰਤ ਵਿਸ਼ਵ ਨਕਸ਼ੇ ‘ਤੇ ਬਿਹਤਰੀਨ ਰਾਸ਼ਟਰ ਵਜੋ ਸਥਾਪਿਤ ਹੋ ਸਕੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਯਾਤਰਾ ਰਾਹੀਂ ਇਹ ਯਤਨ ਕਰਨਾ ਚਾਹੁੰਦੇ ਹਨ ਕਿ ਗਰੀਬਾਂ ਦੇ ਜੀਵਨ ਪੱਧਰ ਵਿਚ ਬਦਲਾਅ ਲਿਆਉਣ ਲਈ ਬਣਾਈ ਗਈ ਯੋਜਨਾਵਾਂ ਆਮ ਜਨਤਾ ਤਕ ਪਹੁੰਚਣ ਅਤੇ ਯਾਤਰਾ ਲੋਕਾਂ ਨੂੰ ਊਨ੍ਹਾਂ ਦਾ ਲਾਭ ਮਿਲੇ।

ਨੋਵੇਂ ਦਿਨ 53 ਹਜਾਰ ਤੋਂ ਵੱਧ ਲੋਕਾਂ ਨੇ ਕੀਤੀ ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ ਭਾਗੀਦਾਰੀ

ਯਾਤਰਾ ਦੇ ਨੌਵੇਂ ਦਿਨ ਪੂਰੇ ਸੂਬੇ (Haryana) ਵਿਚ 128 ਸਥਾਨਾਂ ‘ਤੇ ਪ੍ਰੋਗ੍ਰਾਮ ਪ੍ਰਬੰਧਿਤ ਹੋਏ ਜਿਸ ਵਿਚ 53 ਹਜਾਰ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਰਹੀ। ਯਾਤਰਾ ਦੌਰਾਨ 15 ਹਜਾਰ ਤੋਂ ਵੱਧ ਲੋਕ ਹੈਲਥ ਕੈਂਪਾਂ ਵਿਚ ਪਹੁੰਚੇ ਅਤੇ ਆਪਣੀ ਸਿਹਤ ਸਬੰਧੀ ਜਾਂਚ ਕਰਵਾਈ। 10227 ਲੋਕਾਂ ਦੀ ਟੀਬੀ ਦੀ ਸਕ੍ਰੀਨਿੰਗ ਕੀਤੀ ਗਈ। ਯਾਤਰਾ ਦੌਰਾਨ 88 ਲੋਕਾਂ ਨੇ ਆਯੂਸ਼ਮਾਨ ਕਾਰਡ ਕੈਂਪ ਲਾਭ ਚੁਕਿਆ, 136 ਲੋਕ ਆਧਾਰ ਕਾਰਡ ਕੈਂਪ ਵਿਚ ਪਹੁੰਚੇ ਅਤੇ 104 ਕਿਸਾਨਾਂ ਨੇ ਨੈਚੁਰਲ ਫਾਰਮਿੰਗ ਨਾਲ ਸਬੰਧਿਤ ਜਾਣਕਾਰੀ ਲਈ।

44110 ਲੋਕਾਂ ਨੇ ਲਿਆ ਵਿਕਸਿਤ ਭਾਰਤ ਦਾ ਸੰਕਲਪ

ਯਾਤਰਾ ਜਨਭਾਗੀਦਾਰੀ ਵਧਾਉਣ ਤੇ ਸਮਾਜ ਦੇ ਲਈ ਚੰਗਾ ਕੰਮ ਕਰਨ ਤਹਿਤ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸਥਾਨਕ ਪੱਧਰ ‘ਤੇ ਵਰਨਣਯੋਗ ਕੰਮ ਕਰਨ ਵਾਲੀ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਨੌਵੇਂ ਦਿਨ 1310 ਮੇਧਾਵੀ ਵਿਦਿਆਰਥੀਆਂ, ਸਮਾਜਿਕ ਕੰਮ ਕਰਨ ਵਾਲੀ 523 ਮਹਿਲਾਵਾਂ, 165 ਸਥਾਨਕ ਖਿਡਾਰੀਆਂ ਅਤੇ 188 ਲੋਕ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਨੌਵੇਂ ਦਿਨ ਦੀ ਯਾਤਰਾ ਵਿਚ 44110 ਲੋਕਾਂ ਨੇ ਵਿਕਸਿਤ ਭਾਰਤ ਦਾ ਸੰਕਲਪ ਲਿਆ।

ਸਰਕਾਰ ਨੇ ਯਾਤਰਾ ਨੂੰ ਜਨਸੰਵਾਦ ਨਾਲ ਜੋੜ ਕੇ ਲੋਕਾਂ ਨੂੰ ਦਿੱਤੀ ਵੱਡੀ ਸੌਗਾਤ

ਸੂਬਾ (Haryana) ਸਰਕਾਰ ਨੇ ਇਸ ਯਾਤਰਾ ਨੂੰ ਜਨਸੰਵਾਦ ਦੇ ਨਾਲ ਜੋੜ ਕੇ ਲੋਕਾਂ ਨੁੰ ਵੱਡੀ ਸੌਗਾਤ ਦਿੱਤੀ ਹੈ। ਇਸ ਦੇ ਚਲਦੇ ਲੋਕਾਂ ਦੀ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਵੀ ਸੁਣਿਆ ਜਾ ਰਿਹਾ ਹੈ ਅਤੇ ਮੌਕੇ ‘ਤੇ ਹੀ ਉਸ ਦੇ ਹੱਲ ਦੇ ਕਦਮ ਵੀ ਚੁੱਕੇ ਜਾ ਰਹੇ ਹਨ। ਸਰਕਾਰ ਦੀ ਇਸ ਪਹਿਲ ਨਾਲ ਸੂਬਾਵਾਸੀਆਂ ਨੁੰ ਖਾਸਾ ਲਾਭ ਮਿਲ ਰਿਹਾ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਸੂਬੇ ਦੇ ਲੋਕਾਂ ਤੋਂ ਜਬਰਦਸਤ ਪ੍ਰਤੀਕ੍ਰਿਆ ਮਿਲ ਰਹੀ ਹੈ। ਵੱਡੀ ਗਿਣਤੀ ਵਿਚ ਲੋਕ ਇਸ ਯਾਤਰਾ ਵਿਚ ਸ਼ਾਮਿਲ ਹੋ ਕੇ ਵਿਕਸਿਤ ਭਾਰਤ ਦਾ ਸੰਕਲਪ ਲੈ ਰਹੇ ਹਨ ਅਤੇ ਨਾਲ ਹੀ ਸਰਕਾਰ ਦੀ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਦੀ ਜਾਣਕਾਰੀ ਵੀ ਇਕੱਠਾ ਕਰ ਰਹੇ ਹਨ।