ਚੰਡੀਗੜ੍ਹ, 23 ਅਗਸਤ : ਬਲਾਤਕਾਰ ਦੇ ਦੋਸ਼ਾਂ ਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਮੱਦਦ ਕਰਨ ਵਾਲੇ ਡੀ ਐੱਸ ਪੀ ਨੂੰ ਹਰਿਆਣਾ ਪੁਲੀਸ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ।
ਡੀਐਸਪੀ ਦਹੀਆ ਜਿਹਨਾਂ ਤੇ ਮਦਦ ਦਾ ਦੋਸ਼ ਲੱਗਿਆ ਉਹ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਜਾਣ ਸਮੇਂ ਨਾਲ ਹੁੰਦਾ ਸੀ |ਹਸਪਤਾਲ ਦੇ ਵਿਚ ਰਾਮ ਰਹੀਮ ਦੇ ਸਮਰਥਕਾਂ ਅਤੇ ਹੋਰਨਾਂ ਦੇ ਨਾਲ ਮੁਲਾਕਾਤ ਕਰਵਾ ਰਿਹਾ ਸੀ।
ਜਦੋਂ ਇਹ ਸੂਚਨਾ ਹਰਿਆਣਾ ਪੁਲੀਸ ਨੂੰ ਲੱਗੀ ਤਾਂ ਉਨ੍ਹਾਂ ਨੇ ਇਸ ਦਾ ਨੋਟਿਸ ਲਿਆ। ਕਈ ਲੋਕਾਂ ਨੇ ਇਸ ਸਬੰਧੀ ਸ਼ਿਕਾਇਤ ਵੀ ਕੀਤੀ, ਜਿਸ ਤੋਂ ਬਾਅਦ ਹਰਿਆਣਾ ਪੁਲੀਸ ਹਰਕਤ ਵਿੱਚ ਨਜ਼ਰ ਆਈ ਅਤੇ ਡੀਐਸਪੀ ਸ਼ਮਸ਼ੇਰ ਦਹੀਆ ਨੂੰ ਸਸਪੈਂਡ ਕਰ ਦਿੱਤਾ ਗਿਆ ।
ਜਿਕਰਯੋਗ ਹੈ ਕਿ ਸ਼ਮਸ਼ੇਰ ਦਹੀਆ ਡੇਰੇ ਦੇ ਨਾਲ ਜੁਡ਼ਿਆ ਹੋਇਆ ਹੈ।ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਤਹਿਤ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਬੰਦ ਹੈ।ਰਾਮ ਰਹੀਮ ਤੇ ਹੋਰ ਮਾਮਲੇ ਵੀ ਦਰਜ਼ ਹਨ |