Haryana Police

ਕਿਸਾਨ ਅੰਦੋਲਨ ‘ਚ ਸ਼ਾਮਲ ਕਿਸਾਨਾਂ ਦੇ ਵੀਜ਼ੇ ਤੇ ਪਾਸਪੋਰਟ ਰੱਦ ਕਰਵਾਉਣ ਦੀ ਤਿਆਰੀ ‘ਚ ਹਰਿਆਣਾ ਪੁਲਿਸ

ਚੰਡੀਗੜ੍ਹ, 29 ਫਰਵਰੀ 2024: ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਬਾਰਡਰ ‘ਤੇ ਡਟੇ ਹੋਏ ਹਨ | ਦੂਜੇ ਪਾਸੇ ਹਰਿਆਣਾ ਸਰਕਾਰ  ਕਿਸਾਨ ਅੰਦੋਲਨ ਸ਼ਾਮਲ ਕਈਂ ਕਿਸਾਨਾਂ ‘ਤੇ ਵੱਡੀ ਕਾਰਵਾਈ ਕਰਨ ਦੀ ਤਿਆਰੀ ‘ਚ ਹੈ। ਹਰਿਆਣਾ ਪੁਲਿਸ (Haryana Police) ਮੁਤਾਬਕ ਅੰਦੋਲਨ ‘ਚ ਹੁੜਦੰਗ ਕਰਨ ਵਾਲੇ ਕਿਸਾਨਾਂ ਦੇ ਪਾਸਪੋਰਟ ਤੇ ਵੀਜ਼ੇ ਰੱਦ ਕਰਵਾਉਣ ਦੀ ਤਿਆਰੀ ਕਰ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਪਥਰਾਅ ਦੌਰਾਨ ਕਿਸਾਨਾਂ ਦੀਆਂ ਵੀਡੀਓਜ਼ ਜਾਰੀ ਕਰ ਕੇ ਹਰਿਆਣਾ ਪੁਲਿਸ (Haryana Police) ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਉਨ੍ਹਾਂ ਦੇ ਵੀਜ਼ਾ ਤੇ ਪਾਸਪੋਰਟ ਰੱਦ ਕਰਨ ਦੀ ਮੰਗ ਕਰਦਿਆਂ ਚਿੱਠੀ ਲਿਖੀ ਗਈ ਹੈ। ਪੁਲਿਸ ਮੁਤਾਬਕ ਇਨ੍ਹਾਂ ‘ਚ ਪਥਰਾਅ ਕਰਨ ਵਾਲੇ, ਸੀਸੀਟੀਵੀ ਕੈਮਰੇ ਤੋੜਨ ਵਾਲੇ, ਡਰੋਨ ਸੁੱਟਣ ਵਾਲੇ ਤੇ ਬੈਰੀਕੇਡ ਤੋੜਨ ਵਾਲੇ ਕਿਸਾਨ ਸ਼ਾਮਲ ਹਨ। ਲਿਖੀ ਗਈ ਚਿੱਠੀ ‘ਚ ਕਿਸਾਨਾਂ ਦੇ ਲੱਗੇ ਹੋਏ ਵੀਜ਼ੇ ਵੀ ਰੱਦ ਕੀਤੇ ਜਾ ਸਕਦੇ ਹਨ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅੰਬਾਲਾ ਦੇ ਡੀ.ਐੱਸ.ਪੀ. ਜੋਗਿੰਦਰ ਸ਼ਰਮਾ ਨੇ ਕਿਹਾ, ”ਅਸੀਂ ਪੰਜਾਬ ਤੋਂ ਹਰਿਆਣਾ ਆ ਕੇ ਹਿੰਸਾ ਕਰਨ ਵਾਲੇ ਕਿਸਾਨਾਂ ਸੀਸੀਟੀਵੀ ਤੇ ਡਰੋਨ ਕੈਮਰਿਆਂ ਰਾਹੀਂ ਪਛਾਣ ਕਰ ਲਈ ਹੈ। ਅਸੀਂ ਮੰਤਰਾਲੇ ਅਤੇ ਅੰਬੈਸੀ ਨੂੰ ਅਪੀਲ ਕਰਾਂਗੇ ਕਿ ਹਿੰਸਾ ਕਰਨ ਵਾਲੇ ਕਿਸਾਨਾਂ ਦੇ ਵੀਜ਼ੇ ਅਤੇ ਪਾਸਪੋਰਟ ਰੱਦ ਕੀਤੇ ਜਾਣ। ਉਨ੍ਹਾਂ ਦੀਆਂ ਤਸਵੀਰਾਂ, ਨਾਂ ਤੇ ਪਤੇ ਪਾਸਪੋਰਟ ਦਫ਼ਤਰ ਨਾਲ ਸਾਂਝੇ ਕਰ ਦਿੱਤੇ ਜਾਣਗੇ। ਅਸੀਂ ਉਨ੍ਹਾਂ ਦੇ ਪਾਸਪੋਰਟ ਰੱਦ ਕਰਵਾਉਣ ਲਈ ਕਾਰਵਾਈ ਕਰ ਰਹੇ ਹਾਂ।”

Scroll to Top