ਚੰਡੀਗੜ੍ਹ, 22 ਨਵੰਬਰ 2023: ਹਰਿਆਣਾ ਪੁਲਿਸ (Haryana Police) ਅਤੇ ਭਾਰਤੀ ਰਿਜਰਵ ਬੈਂਕ ਆਫ ਇੰਡੀਆ ਦੇ ਸੰਯੁਕਤ ਤੱਤਵਾਧਾਨ ਵਿਚ ਅੱਜ ਹਰਿਆਣਾ 112 ਦੇ ਓਡੀਟੋਰਿਅਮ ਵਿਚ ਨਕਲੀ ਨੋਟਾਂ ਦੀ ਪਛਾਣ ਅਤੇ ਇਸ ਦੇ ਪ੍ਰਚਲਨ ‘ਤੇ ਪੂਰਾ ਕੰਟਰੋਲ ਨੂੰ ਲੈ ਕੇ ਸੂਬਾ ਪੱਧਰੀ ਸਿਖਲਾਈ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਗਿਆ। ਇਸ ਪ੍ਰੋਗ੍ਰਾਮ ਵਿਚ ਵਧੀਕ ਪੁਲਿਸ ਮਹਾਨਿਦੇਸ਼ਕ ਸਾਈਬਰ ਓ ਪੀ ਸਿੰਘ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਦੇ ਹੋਏ ਨਕਲੀ ਨੋਟ ਪਹਿਚਾਨਣ ਅਤੇ ਸਾਈਬਰ ਸੁਰੱਖਿਆ ਸਬੰਧੀ ਚੁਣੌਤੀਆਂ ਦੇ ਬਾਰੇ ਵਿਚ ਜਾਣੂੰ ਕਰਵਾਇਆ।
ਇਸ ਪ੍ਰੋਗ੍ਰਾਮ ਦੀ ਅਗਵਾਈ ਆਰਬੀਆਈ ਦੇ ਰੀਜਨਲ ਡਾਇਰੈਕਟ ਵਿਵੇਕ ਸ੍ਰੀਵਾਸਤਵ ਨੇ ਕੀਤੀ। ਇਸ ਸਿਖਲਾਈ ਪ੍ਰੋਗ੍ਰਾਮ ਵਿਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਸਮੇਤ ਸੂਬੇ ਦੇ (ਆਈਓ) ਖੋਜ ਅਧਿਕਾਰੀਆਂ ਨੇ ਹਿੱਸਾ ਲਿਆ। ਸਿਖਲਾਈ ਪ੍ਰੋਗ੍ਰਾਮ ਵਿਚ ਆਪਣੇ ਵਿਚਾਰ ਰੱਖਦੇ ਹੋਏ ਵਧੀਕ ਪੁਲਿਸ ਮਹਾਨਿਦੇਸ਼ਕ ਸਾਈਬਰ ਓ ਪੀ ਸਿੰਘ ਨੇ ਕਿਹਾ ਕਿ ਨਕਲੀ ਨੌਟ ਪਹਿਚਾਨਣ ਵਿਚ ਹਿਯੂਮਨ ਏਰਰ ਦੀ ਸੰਭਾਵਨਾ ਵੱਧ ਹੁੰਦੀਆਂ ਹਨ ਅਜਿਹੇ ਵਿਚ ਜਰੂਰੀ ਹੈ ਕਿ ਇੰਨ੍ਹਾਂ ਦੀ ਸਾਫਟਵੇਅਰ ਬੇਸਡ ਮਸ਼ੀਨ ਰਾਹੀਂ ਪਹਿਚਾਣ ਕੀਤੀ ਜਾਵੇ।
ਇਸ ਦੌਰਾਨ ਉਨ੍ਹਾਂ ਨੇ ਆਰਟੀਡੀਸ਼ਿਅਲ ਇੰਟੈਲੀਜੈਂਸ ਦੀ ਜਰੂਰਤ ‘ਤੇ ਜੋਰ ਦਿੱਤਾ। ਪ੍ਰੋਗ੍ਰਾਮ ਵਿਚ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਵਿਚ ਨਕਲੀ ਨੋਟ ਪਹਿਚਾਣਨ ਸਬੰਧੀ ਤਕਨੀਕਾਂ ਅਤੇ ਅੱਤਆਧੁਨਿਕ ਸਮੱਗਰੀਆਂ ਦੇ ਬਾਰੇ ਵਿਚ ਮਹਤੱਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਨਕਲੀ ਨੋਟ ਦੀ ਪਹਿਚਾਣ ਅਤੇ ਇਸ ਦੇ ਪ੍ਰਚਲਨ ਨੂੰ ਕੰਟਰੋਲ ਕਰਨ ਲਈ ਜਰੂਰੀ ਹੈ ਕਿ ਹੁਣ ਇਸ ਨੂੰ ਲੈ ਕੇ ਤਾਲਮੇਲ ਯਤਨ ਕਰਦੇ ਹੋਏ ਅੱਗੇ ਵੱਧਣ।
ਉਨ੍ਹਾਂ ਨੇ ਸਿਖਲਾਈ ਪ੍ਰੋਗ੍ਰਾਮ ਵਿਚ ਸਾਈਬਰ ਅਪਰਾਧ ਰੋਕਣ ਸਬੰਧੀ ਚਨੌਤੀਆਂ ਨਾਲ ਨਜਿਠਣ ਬਾਰੇ ਵਿਚ ਵੀ ਆਪਣੇ ਵਿਚਾਰ ਰੱਖਣ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਈਬਰ ਅਪਰਾਧ ਇਕ ਵੱਡੀ ਚਨੌਤੀ ਬਣ ਕੇ ਉਭਰਿਆ ਹੈ ਜਿਸ ਵਿਚ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਲੋਕਾਂ ਦੇ ਨਾਲ ਰੁਪਇਆ ਦੀ ਆਨਲਾਇਨ ਰਾਹੀਂ ਠੱਗੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕ ਅਤੇ ਪੁਲਿਸ ਵਿਭਾਗ ਇਸ ਦਿਸ਼ਾ ਵਿਚ ਇਕ ਬਿਹਤਰ ਕੰਮ ਯੋਜਨਾ ਬਨਾਉਂਦੇ ਹੋਏ ਸਾਈਬ ਅਪਰਾਧ ਸਬੰਧੀ ਮਾਮਲਿਆਂ ਨੂੰ ਘੱਟ ਕਰ ਸਕਦੇ ਹਨ। ਉਨ੍ਹਾਂ ਨੇ ਬੈਂਕ ਕਰਮਚਾਰੀਆਂ ਨੂੰ ਕਿਹਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਨੁੰ ਸੁਰੱਖਿਅਤ ਰੱਖਨਾ ਸਾਡੀ ਸਾਂਝੀ ਜਿਮੇਵਾਰੀ ਹੈ।
ਇਸ ਦੌਰਾਨ ਉਨ੍ਹਾਂ ਨੇ ਸਾਈਬਰ ਅਪਰਾਧ ਰੋਕਨ ਨੂੰ ਲੈ ਕੇ ਪੁਲਿਸ ਵਿਭਾਗ ਵੱਲੋਂ ਕੀਤੇ ਜਾ ਰਹੀ ਕੰਮਾਂ ਦਾ ਵੀ ਵਰਨਣ ਕੀਤਾ। ਉਨ੍ਹਾਂ ਨੇ ਕਿਹਾ ਕਿ ਊਹ ਆਪਣੇ ਗ੍ਰਾਹਕਾਂ ਦੇ ਬੈਂਕ ਖਾਤਿਆਂ ਵਿਚ ਸਾਈਬਰ ਫ੍ਰਾਡ ਰੋਕਨ ਦੇ ਲਈ ਸੁਰੱਖਿਆ ਸਿਸਟਮ ਨੂੰ ਹੋਰ ਵੱਧ ਮਜਬੂਤ ਕਰਨ ਦੀ ਦਿਸ਼ਾ ਵਿਚ ਜਰੂਰੀ ਕਦਮ ਚੁੱਕਣ। ਇਸ ਮੌਕੇ ‘ਤੇ ਉਨ੍ਹਾਂ ਨੇ ਬੈਂਕ ਕਰਮਚਾਰੀਆਂ ਤੋਂ ਆਰਬੀਆਈ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਗੰਭੀਰਤਾ ਨਾਲ ਪਾਲਣ ਕਰਨ ਦੀ ਵੀ ਅਪੀਲ ਕੀਤੀ।
ਸਿਖਲਾਈ ਪ੍ਰੋਗ੍ਰਾਮ ਵਿਚ ਆਰਬੀਆਈ ਦੇ ਰੀਜਨਲ ਡਾਇਰੈਕਟ ਵਿਵੇਕ ਸ੍ਰੀਵਾਸਤਵ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਨਕਲੀ ਨੋਟ ਦੇ ਪ੍ਰਚਲਨ ਨੂੰ ਘੱਟ ਕਰਨ ਲਈ ਇਕ ਬਿਹਤਰ ਕੰਮ ਯੋਜਨਾ ਤਹਿਤ ਕੰਮ ਕੀਤਾ ਜਾਣਾ ਬਹੁਤ ਜਰੂਰੀ ਹੈ। ਇਸ ਦੇ ਲਈ ਜਰੂਰੀ ਹੈ ਕਿ ਲੋਕਾਂ ਵਿਚ ਵੀ ਇਸ ਬਾਰੇ ਵਿਚ ਜਾਗਰੁਕਤਾ ਹੋਵੇ। ਉਨ੍ਹਾਂ ਨੇ ਸਿਖਲਾਈ ਪ੍ਰੋਗ੍ਰਾਮ ਵਿਚ ਆਰਬੀਆਈ ਵੱਲੋਂ ਨਕਲੀ ਨੋਟਾਂ ਦੇ ਪ੍ਰਚਲਨ ਨੁੰ ਰੋਕਨ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਦੇ ਬਾਰੇ ਵਿਚ ਵੀ ਜਰੂਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੈਂਕ ਕਰਮਚਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਬੈਂਕ ਵਿਚ ਕੋਈ ਨਕਲੀ ਨੋਟ ਆਉਂਦਾ ਹੈ ਤਾਂ ਉਸ ਗ੍ਰਾਹਕ ਨੂੰ ਵਾਪਸ ਨਾਂ ਕਰਨ ਸਗੋ ਇਸ ਦੀ ਰਿਪੋਰਟ ਕਰਨਾ ਯਕੀਨੀ ਕਰਨ।
ਸਿਖਲਾਈ ਪ੍ਰੋਗ੍ਰਾਮ ਦੌਰਾਨ ਆਰਬੀਆਈ ਦੀ ਟੀਮ ਨੇ ਹਰਿਆਣਾ (Haryana Police) 112 ਵਿਚ ਸਾਈਬਰ ਹੈਲਪਲਾਇਨ 1930 ਦੇ ਦਫਤਰ ਦਾ ਵੀ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਪੁਲਿਸ ਵੱਲੋਂ ਇਸ ਦਿਸ਼ਾ ਵਿਚ ਕੀਤੇ ਜਾ ਰਹ ਕੰਮਾਂ ਦੀ ਸ਼ਲਾਘਾ ਕੀਤੀ। ਏਸਪੀ ਸਾਈਬਰ ਅਮਿਤ ਦਹਿਆ ਨੇ ਆਰਬੀਆਈ ਦੇ ਅਧਿਕਾਰੀਆਂ ਅਤੇ ਬੈਂਕ ਦੇ ਅਧਿਕਾਰੀਆਂ ਨੂੰ ਹੈਲਪਲਾਇਨ ਨੰਬਰ ‘ਤੇ ਤੈਨਾਤ ਕਰਮਚਾਰੀਆਂ ਦੀ ਕਾਰਜਪ੍ਰਣਾਲੀ ਦੇ ਬਾਰੇ ਵਿਚ ਵਿਸਤਾਰ ਨਾਲ ਦਸਿਆ। ਇਸ ਦੌਰਾਨ ਆਰਬੀਆਈ ਦੇ ਅਧਿਕਾਰੀਆਂ ਨੇ ਹਰਿਆਣਾ ਪੁਲਿਸ ਦੇ ਸੁਝਾਅ ਮੰਗੇ ਕਿ ਉਹ ਕਿਸ ਤਰ੍ਹਾ ਬੈਂਕਿੰਗ ਸਿਸਟਹੈ ਵਿਚ ਸੁਧਾਰ ਕਰ ਕੇ ਸਾਈਬ ਫ੍ਰਾਡ ਨਾਲ ਆਪਣੇ ਗ੍ਰਾਹਕਾਂ ਨੂੰ ਬਚਾ ਸਕਦੇ ਹਨ।