TRIALS

ਹਰਿਆਣਾ: ਖੇਡ ਨਰਸਰੀਆਂ ਸਥਾਪਤ ਕਰਨ ਲਈ ਸਰਕਾਰੀ, ਨਿੱਜੀ ਵਿੱਦਿਅਕ ਸੰਸਥਾਵਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ

ਚੰਡੀਗੜ੍ਹ, 2 ਮਾਰਚ 2024: ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਹਰਿਆਣਾ ਖੇਡ ਵਿਭਾਗ ਸਾਲ 2024-25 ਵਿਚ ਖੇਡ ਨਰਸਰੀਆਂ (sports nurseries) ਦੀ ਸਥਾਪਨਾ ਲਈ ਸਰਕਾਰੀ, ਨਿੱਜੀ ਵਿਦਿਅਕ ਸੰਸਥਾਵਾਂ, ਪੰਚਾਇਤਾਂ ਅਤੇ ਨਿੱਜੀ ਖੇਡ ਸੰਸਥਾਵਾਂ ਤੋਂ 15 ਮਾਰਚ, 2024 ਤੱਕ ਆਨਲਾਈਨ ਅਰਜ਼ੀਆਂ ਮੰਗ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਪੋਰਟਸ ਨਰਸਰੀ (sports nurseries) ਸਕੀਮ ਦਾ ਮੁੱਖ ਉਦੇਸ਼ ਮੁੱਢਲੇ ਤੌਰ ‘ਤੇ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨਾ ਅਤੇ ਜ਼ਮੀਨੀ ਪੱਧਰ ‘ਤੇ ਖੇਡ ਪ੍ਰਤਿਭਾਵਾਂ ਨੂੰ ਨਿਖਾਰਨਾ ਹੈ। ਛੋਟੀ ਉਮਰ ਵਿੱਚ ਹੀ ਇਸ ਸਕੀਮ ਰਾਹੀਂ ਪਛਾਣੇ ਗਏ ਸੂਬੇ ਦੇ ਕਈ ਖਿਡਾਰੀ ਅੱਜ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਕਰ ਚੁੱਕੇ ਹਨ।

ਬੁਲਾਰੇ ਨੇ ਦੱਸਿਆ ਕਿ ਸਪੋਰਟਸ ਨਰਸਰੀਆਂ ਸਿਰਫ ਓਲੰਪਿਕ, ਏਸ਼ਿਆਈ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਖੇਡਾਂ ਲਈ ਖੋਲ੍ਹੀਆਂ ਜਾਣਗੀਆਂ। ਸਪੋਰਟਸ ਨਰਸਰੀ ਬਿਨੈਕਾਰ ਦਿਲਚਸਪੀ ਵਾਲੀਆਂ ਸੰਸਥਾਵਾਂ, ਪ੍ਰਾਈਵੇਟ ਵਿਦਿਅਕ ਸੰਸਥਾਵਾਂ, ਅਤੇ ਪ੍ਰਾਈਵੇਟ ਖੇਡ ਸੰਸਥਾਵਾਂ, ਅਖਾੜੇ ਦੇ ਸੰਚਾਲਕਾਂ ਨੂੰ ਵਿਭਾਗੀ ਵੈਬਸਾਈਟ www.haryanasports.gov.in ‘ਤੇ ਜਾ ਕੇ ਆਨਲਾਈਨ ਅਪਲਾਈ ਕਰਨਾ ਚਾਹੀਦਾ ਹੈ।

Scroll to Top