ਹਰਿਆਣਾ,11ਨਵੰਬਰ 2024: ਕਰਨਾਲ (karnal) ਦੇ ਸੈਕਟਰ-14 ਸਥਿਤ ਕ੍ਰਿਸ਼ਨਾ ਮੰਦਰ (mandir) ਦੇ ਬਾਹਰ ਖੜ੍ਹੀ ਲਾੜੇ ਦੀ ਕਾਰ ਤੇ ਬਰਾਤ (barat) ਦੇ ਵਾਹਨਾਂ ‘ਤੇ ਹਮਲਾ ਕੀਤਾ ਗਿਆ, ਦੱਸ ਦੇਈਏ ਕਿ ਲਾੜੇ ਦੀ ਕਾਰ ਤੇ ਲਾਠੀਆਂ ਅਤੇ ਤੇਜ਼ਧਾਰ ਹਥਿਆਰਾਂ (weapons) ਨਾਲ ਹਮਲਾ ਕੀਤਾ ਗਿਆ ਹੈ, ਹਮਲਾਵਰ ਮੌਕੇ ਤੋਂ ਹੀ ਫਰਾਰ ਹੋ ਗਏ। ਘਟਨਾ ਦੇ ਸਮੇਂ ਵਿਆਹ ਦੇ ਸਾਰੇ ਮਹਿਮਾਨ ਮੰਦਰ ਦੇ ਅੰਦਰ ਸਨ ਅਤੇ ਇੱਕ ਔਰਤ ਆਪਣੇ ਬੱਚੇ ਨਾਲ ਕਾਰ ਵਿੱਚ ਬੈਠੀ ਹੋਈ ਸੀ। ਹਮਲਾਵਰਾਂ ਦੇ ਵਲੋਂ ਲਾੜੇ ਦੀ ਕਾਰ ਅਤੇ ਹੋਰ ਕਾਰਾਂ ਦੇ ਸ਼ੀਸ਼ੇ ਤੋੜੇ ਗਏ। ਇੱਥੋਂ ਤੱਕ ਕਿ ਵਿਆਹ ਦੇ ਮਹਿਮਾਨ ਵੀ ਇਹ ਸਮਝਣ ਤੋਂ ਅਸਮਰੱਥ ਹਨ ਕਿ ਹਮਲਾਵਰ ਕੌਣ ਸਨ ਅਤੇ ਇਹ ਹਮਲਾ ਕਿਉਂ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ।ਪੁਲਿਸ ਦੇ ਵੱਲੋਂ ਹੁਣ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਤਾ ਲਗਾਯੀ ਜਾ ਰਿਹਾ ਹੈ ਕਿ ਇਹ ਹਮਲਾ ਕਿਸਨੇ ਤੇ ਕਿਉ ਕੀਤਾ ਹੈ|
ਅਗਸਤ 30, 2025 10:07 ਬਾਃ ਦੁਃ