July 7, 2024 5:42 am
Sports complex

Haryana News: ਖੇਡ ਮੰਤਰੀ ਸੰਜੈ ਸਿੰਘ ਵੱਲੋਂ ਫਰੀਦਾਬਾਦ ਵਿਖੇ ਖੇਡ ਕੰਪਲੈਕਸ ਦਾ ਅਚਾਨਕ ਨਿਰੀਖਣ

ਚੰਡੀਗੜ੍ਹ, 14 ਜੂਨ 2024: ਹਰਿਆਣਾ ਦੇ ਖੇਡ ਮੰਤਰੀ ਸੰਜੈ ਸਿੰਘ ਨੇ ਫਰੀਦਾਬਾਦ ਦੇ ਸੈਕਟਰ-12 ਸਥਿਤ ਖੇਡ ਕੰਪਲੈਕਸ (Sports complex) ਦਾ ਅਚਾਨਕ ਨਿਰੀਖਣ ਕਰ ਖੇਡ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਖਿਡਾਰੀਆਂ ਨੂੰ ਹਰ ਤਰ੍ਹਾ ਦੀ ਸਹੂਲਤਾਂ ਉਪਲਬੱਧ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ।

ਖੇਡ ਮੰਤਰੀ ਨੇ ਪੂਰੇ ਖੇਡ ਕੰਪਲੈਕਸ (Sports complex) ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਉੱਥੇ ਮੌਜੂਦ ਸਹੂਲਤਾਂ ਤੇ ਖਿਡਾਰੀਆਂ ਦੇ ਵਿਸ਼ਾ ਵਿਚ ਪੂਰੀ ਜਾਣਕਾਰੀ ਲਈ। ਖਿਡਾਰੀਆਂ ਨਾਲ ਸਿੱਧੀ ਗਲਬਾਤ ਕਰਦੇ ਹੋਏ ਉਨ੍ਹਾਂ ਨੇ ਸਮੱਸਿਆਵਾਂ ਦੀ ਜਾਣਕਾਰੀ ਲਈ। ਖੇਡ ਮੰਤਰੀ ਨੇ ਮੌਕੇ ‘ਤੇ ਹੀ ਖੇਡ ਵਿਭਾਗ ਦੇ ਨਿਦੇਸ਼ਕ ਨੂੰ ਫੋਨ ਕਰ ਕੇ ਸਾਰੀ ਸਹੂਲਤਾਂ ਨੂੰ ਮਹੁਇਆ ਕਰਵਾਉਣ ਤੇ ਕਰਮਚਾਰੀਆਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ।

ਖੇਡ ਮੰਤਰੀ ਸੰਜੈ ਸਿੰਘ ਨੇ ਖੇਡ ਕੰਪਲੈਕਸ ਵਿਚ ਪਾਣੀ, ਪਖਾਨੇ ਅਤੇ ਸਫਾਈ ਵਿਵਸਥਾਵਾਂ ਦਾ ਵੀ ਗੰਭੀਰਤਾ ਨਾਲ ਨਿਰੀਖਣ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਿਡਾਰੀਆਂ ਨੂੰ ਬਿਹਤਰੀਨ ਸਹੂਲਤਾਂ ਦਿੱਤੀਆਂ ਜਾਣ। ਸਾਡੀ ਸਰਕਾਰ ਖਿਡਾਰੀਆਂ ਨੂੰ ਬਿਹਤਰੀਨ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਵਚਨਬੱਧ ਹੈ। ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾ ਦੀ ਕਮੀ ਨਹੀ ਰਹਿਣ ਦਿੱਤੀ ਜਾਵੇਗੀ।

ਖੇਡ-ਖਿਡਾਰੀਆਂ ਨੂੰ ਅੱਗੇ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਸਾਡੀ ਖੇਡ ਨੀਤੀ ਬੇਮਿਸਾਲ ਹੈ। ਜਿਸ ਦੇ ਸਕਾਰਾਤਮਕ ਨਤੀਜੇ ਮਿਲ ਰਹੇ ਹਨ। ਸਾਡੇ ਖਿਡਾਰੀਆਂ ਨੇ ਹਰ ਪੱਧਰ ‘ਤੇ ਦੇਸ਼-ਸੂਬੇ ਦਾ ਨਾਂਅ ਰੋਸ਼ਨ ਕੀਤਾ ਹੈ। ਭਵਿੱਖ ਵਿਚ ਵੀ ਖਿਡਾਰੀਆਂ ਤੋਂ ਸਫਲ ਨਤੀਜਿਆਂ ਦੀ ਉਮੀਦ ਕੀਤੀ ਜਾਂਦੀ ਹੈ। ਜਿਸ ਦੇ ਲਈ ਲਈ ਸਹੂਲਤਾਂ ਦੀ ਕੋਈ ਕਮੀ ਨਹੀਂ ਰੱਖੀ ਜਾਵੇਗੀ।