8 ਨਵੰਬਰ 2024: ਹਰਿਆਣਾ ( haryana) ਦੇ ਫਤਿਆਬਾਦ ( Fatehabad) ‘ਚ ਵੱਡਾ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਇਕ ਬਜ਼ੁਰਗ (old man) ਦੀ ਜੇਬ (pocket) ਦੇ ਵਿੱਚ ਬਾਰੂਦੀ ਪਾਊਡਰ ਸੀ ਜੋ ਕਿ ਫਟ ਗਿਆ ਹੈ, ਬਜ਼ੁਰਗ ਇਸ ਜ਼ੋਰਦਾਰ ਧਮਾਕੇ ਦੀ ਚਪੇਟ ਦੇ ਵਿੱਚ ਆ ਗਿਆ ਹੈ, ਖੁਸ਼ਕਿਸਮਤੀ ਇਹ ਰਹੀ ਕਿ ਰੇਹੜੀ ਵਾਲੇ ਬਜ਼ੁਰਗ ਦੀ ਵਾਲ-ਵਾਲ ਜਾਨ ਬਚ ਗਈ ਹੈ, ਪਰ ਗੰਭੀਰ ਜਖ਼ਮੀ ਹੋ ਗਿਆ ਹੈ, ਤੇ ਇਸ ਦੇ ਨਾਲ ਹੀ ਨੇੜੇ ਬੈਠੇ ਇਕ ਹੋਰ ਵਿਅਕਤੀ ਨੂੰ ਵੀ ਸੱਟਾਂ ਲੱਗੀਆਂ। ਦੱਸ ਦੇਈਏ ਕਿ ਰੇਹੜੀ ਵਾਲੇ ਨੇ ਜੇਬ ਦੇ ਵਿੱਚ ਪਟਾਸ਼ ਰੱਖਿਆ ਹੋਇਆ ਸੀ| ਇਹ ਹਾਦਸਾ ਉਸ ਸਮੇ ਵਾਪਰਿਆ ਜਦ ਉਹ ਮੰਡੀ ਦੇ ਵਿੱਚ ਸੌ ਰਿਹਾ ਸੀ| ਉੱਥੇ ਹੀ ਦੱਸ ਦੇਈਏ ਕਿ ਇਹ ਜੋ ਘਟਨਾ ਵਾਪਰੀ ਹੈ, ਨੇੜੇ ਦੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ|