ਚੰਡੀਗੜ੍ਹ, 12 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਵਿੱਤ ਸਾਲ 2024-25 ਦੇ ਲਈ ਹਰਿਆਣਾ ਵਿਚ 976 ਖੇਡ ਨਰਸਰੀਆਂ (Sports Nurseries) ਨੂੰ ਮਨਜ਼ੂਰੀ ਪ੍ਰਦਾਨ ਕੀਤੀ ਹੈ। ਉਪਰੋਕਤ ਨਰਸਰੀਆਂ ਵਿੱਚੋਂ 196 ਖੇਡ ਨਰਸਰੀਆਂ ਸਰਕਾਰੀ ਸਕੂਲਾਂ ਨੂੰ ਦਿੱਤੀਆਂ ਗਈਆਂ ਹਨ। ਇਸ ਤਰ੍ਹਾ ਨਾਲ 115 ਖੇਡ ਨਰਸਰੀਆਂ ਪਿੰਡ ਪੰਚਾਇਤਾਂ ਨੂੰ 278 ਖੇਡ ਨਰਸਰੀਆਂ ਨਿੱਜੀ ਸੰਸਥਾਨਾਂ ਅਤੇ 387 ਖੇਡ ਨਰਸਰੀਆਂ ਨਿੱਜੀ ਸਕੂਲਾਂ ਨੂੰ ਅਲਾਟ ਕੀਤੀਆਂ ਗਈਆਂ ਹਨ। ਇਹ ਨਰਸਰੀਆਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਅਲਾਟ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 28 ਵੱਖ-ਵੱਖ ਖੇਡਾਂ ਮੁਕਾਬਲਿਆਂ ਵਿਚ ਖਿਡਾਰੀਆਂ ਨੂੰ ਐਕਸਪਰਟ ਬਣਾਇਆ ਜਾਵੇਗਾ।
ਹਰਿਆਣਾ ਦੇ ਖੇਡ ਰਾਜ ਮੰਤਰੀ ਸੰਜੈ ਸਿੰਘ ਨੇ ਦੱਸਿਆ ਕਿ ਹਰਿਆਣਾ ਸਰਕਾਰ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਭਰਪੂਰ ਯਤਨ ਕਰ ਰਹੀ ਹੈ। ਇਸ ਦੇ ਤਹਿਤ ਸੂਬੇ ਵਿਚ ਖੇਡ ਨਰਸਰੀ (Sports Nurseries) ਖੋਲ੍ਹ ਕੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਪੰਚਕੂਲਾ ਨੇ ਖੇਲੋ ਇੰਡੀਆ -ਯੂਥ ਗੇਮਜ ਦੇ ਸਫਲ ਪ੍ਰਬੰਧ ਦੇ ਬਾਅਦ ਹਰਿਆਣਾ ਵਿਚ ਇਕ ਨਵਾਂ ਖੇਡ ਸਭਿਆਚਾਰ ਦਾ ਆਰੰਭ ਹੋਇਆ ਹੈ। ਖੇਡ ਵਿਭਾਗ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਤਾਂ ਖੇਡ ਨਰਸਰੀ ਦੀ ਮਨਜ਼ੂਰੀ ਪ੍ਰਦਾਨ ਕਰਦਾ ਆ ਰਿਹਾ ਹੈ ਹੁਣ ਨਿੱਜੀ ਸੰਸਥਾਨ ਅਤੇ ਉਦਯੋਗਿਕ ਘਰਾਣੇ ਵੀ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਅੱਗੇ ਆ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਖੇਡ ਨਰਸਰੀ ਯੋਜਨਾ ਤਹਿਤ ਇਛੁੱਕ ਸਕੂਲ/ਸੰਸਥਾਨਾਂ ਨੂੰ ਖੇਡ ਨਰਸਰੀ ਦੇ ਅਲਾਟਮੈਂਟ ਲਈ ਸਰਕਾਰ ਹਰ ਸਾਲ ਬਿਨੈ ਮੰਗਦੀ ਹੈ। ਇਸਦੇ ਲਈ ਬਿਨੈਕਾਰ ਦੇ ਕੋਲ ਬੁਨਿਆਦੀ ਜਰੂਰਤਾਂ ਯਾਨੀ ਕੋਚ ਦੀ ਉਪਲਬਧਤਾ ਹੋਵੇ, ਖਿਡਾਰੀਆਂ ਦੇ ਲਈ ਢੁੱਕਵਾਂ ਖੇਡ ਦਾ ਮੈਦਾਨ ਹੋਵੇ ਅਤੇ ਵੱਧ ਤੋਂ ਵੱਧ 25 ਖਿਡਾਰੀਆਂ ਨੂੰ ਸਕਾਲਰਸ਼ਿਪ ਦੀ ਵਿਵਸਥਾ ਹੁੰਦੀ ਹੈ। ਬਿਨਿਆਂ ਦੀ ਜਾਂਚ ਜਿਲ੍ਹਾ ਖੇਡ ਅਧਿਕਾਰੀਆਂ ਵੱਲੋਂ ਬਿਨੈਕਾਰਾਂ ਦੇ ਪਰਿਸਰ ਵਿਚ ਜਾ ਕੇ ਕੀਤੀ ਜਾਂਦੀ ਹੈ ਅਤੇ ਉਸ ਦੇ ਬਾਅਦ ਬਿਨੈਕਾਰਾਂ ਨੂੰ ਇਹ ਖੇਡ ਨਰਸਰੀ ਪ੍ਰਦਾਨ ਕੀਤੀ ਜਾਂਦੀ ਹੇ।
ਉਨ੍ਹਾਂ ਨੇ ਦੱਸਿਆ ਕਿ ਵਿੱਤ ਸਾਲ 2023-24 ਤਕ ਸੂਬਾ ਸਰਕਾਰ ਨੇ 1100 ਖੇਡ ਨਰਸਰੀ ਅਲਾਟ ਕੀਤੀਆਂ ਸਨ, ਹੁਣ ਵਿੱਤ ਸਾਲ 2024-25 ਤੋਂ ਇਹ ਗਿਣਤੀ ਵਧਾ ਕੇ 1500 ਕਰ ਦਿੱਤੀ ਗਈ ਹੈ। ਇੰਨ੍ਹਾਂ ਵਿੱਚੋਂ ਲਗਭਗ 500 ਖੇਡ ਨਰਸਰੀ ਪਹਿਲਾਂ ਤੋਂ ਹੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ।
ਸੂਬੇ ਵਿਚ ਤੀਰਅੰਦਾਜੀ ਦੀ 14, ਏਥਲੇਟਿਕਸ ਦੀ 93, ਬੈਡਮਿੰਟਨ ਦੀ 15, ਬੇਸਬਾਲ ਦੀ 6, ਬਾਸਕਿਟਬਾਲ ਦੀ 47, ਬਾਕਸਿੰਗ ਦੀ 65, ਕਨੋਇੰਗ ਦੀ 3, ਸਾਈਕਲਿੰਗ ਦੀ 5, ਫੇਂਸਿੰਗ ਦੀ 12, ਫੁੱਟਬਾਲ ਦੀ 70 ਖੇਡ ਨਰਸਰੀਆਂ ਅਲਾਟ ਕੀਤੀ ਗਈ ਹਨ। ਇਸ ਤਰ੍ਹਾਂ ਨਾਲ ਜਿਮਨਾਸਟਿਕ ਦੀ 7, ਹੈਂਡਬਾਲ ਦੀ 74, ਹਾਕੀ ਦੀ 44, ਜੁਡੋ ਦੀ 18, ਕਬੱਡੀ ਦੀ 138, ਕਰਾਟੇ ਦੀ 7, ਲਾਨ ਟੈਨਿਸ ਦੀ 3, ਰੋਇੰਗ ਦੀ 2, ਸ਼ੂਟਿੰਗ ਦੀ 33, ਸਾਫਟਬਾਲ ਦੀ 3, ਸਵਿਮਿੰਗ ਦੀ 12, ਟੇਬਲ ਟੈਨਿਸ ਦੀ 11, ਤਾਇਕਵਾਂਡੋ ਦੀ 15, ਵਾਲੀਬਾਲ ਦੀ 95, ਵੇਟਲਿਫਟਿੰਗ ਦੀ 149, ਵੁਸ਼ੂ ਦੀ 18 ਖੇਡ ਨਰਸਰੀਆਂ ਅਲਾਟ ਕੀਤੀਆਂ ਗਈਆਂ ਹਨ।