ਚੰਡੀਗੜ੍ਹ, 13 ਜੁਲਾਈ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ (CM Nayab Singh) ਅੱਜ ਕਰਨਾਲ ਵਿਖੇ 75ਵੇਂ ਰਾਜ ਪੱਧਰੀ ਵਣ ਮਹੋਤਸਵ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ । ਇਸ ਮੌਕੇ ਉਨ੍ਹਾਂ ਆਕਸੀਵੈਨ ‘ਚ ਤ੍ਰਿਵੇਣੀ ਲਗਾ ਕੇ ਦੋ ਯੋਜਨਾ ਸ਼ੁਰੂ ਕੀਤੀਆਂ ਹਨ | ਇਹ ਯੋਜਨਾ ਵਣ ਮਿੱਤਰ ਅਤੇ ਇੱਕ ਪੌਦਾ ਮਾਂ ਦੇ ਨਾਮ ਹਨ | ਸੀ.ਐਮ ਨਾਇਬ ਸਿੰਘ ਨੇ ਕਿਹਾ ਕਿ ਵਣ ਮਿੱਤਰ ਤਹਿਤ 20 ਰੁਪਏ ਪ੍ਰਤੀ ਬੂਟਾ ਦਿੱਤਾ ਜਾਵੇਗਾ, ਵਣ ਮਿੱਤਰ ਖੁਦ ਟੋਏ ਪੁੱਟ ਕੇ ਬੂਟੇ ਲਗਾਉਣਗੇ ਅਤੇ ਬੂਟੇ ਦੀ ਰਦੇਖਭਾਲ ਵੀ ਕਰਨਗੇ।
ਦੂਜੀ ਯੋਜਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਜੂਨ ਨੂੰ ‘ਇੱਕ ਪੌਦਾ ਮਾਂ ਕੇ ਨਾਮ’ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਉਸੇ ਤਰਜ਼ ‘ਤੇ ਇਹ ਯੋਜਨਾ ਹਰਿਆਣਾ ‘ਚ ਵੀ ਸ਼ੁਰੂ ਕੀਤੀ ਜਾਵੇਗੀ। ਜੋ ਵੀ ਆਪਣੀ ਮਾਂ ਦੇ ਨਾਮ ‘ਤੇ ਰੁੱਖ ਲਗਾਏਗਾ। ਉਹ ਬੂਟਾ ਵਣ ਮਿੱਤਰ ਨੂੰ ਸੌਂਪਿਆ ਜਾਵੇਗਾ ਅਤੇ ਸਾਡੀ ਵਣ ਮਿੱਤਰਾ ਇਸ ਦੀ ਰੱਖਿਆ ਕਰੇਗੀ, ਉਸ ਲਈ ਵੀ 10 ਰੁਪਏ ਪ੍ਰਤੀ ਰੁੱਖ ਦਿੱਤਾ ਜਾਵੇਗਾ।
ਮੁੱਖ ਮੰਤਰੀ (CM Nayab Singh) ਨੇ ਕਿਹਾ ਕਿ ਹਰਿਆਣਾ ਸਰਕਾਰ ਨੇ 1 ਕਰੋੜ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ। ਅਕਤੂਬਰ 2014 ਤੋਂ ਹੁਣ ਤੱਕ ਬਹੁਤ ਸਾਰੀਆਂ ਸੰਸਥਾਵਾਂ ਅਤੇ ਨਾਗਰਿਕਾਂ ਨਾਲ ਮਿਲ ਕੇ ਸੂਬਾ ਸਰਕਾਰ ਨੇ 18 ਕਰੋੜ ਬੂਟੇ ਲਗਾਉਣ ਦਾ ਕੰਮ ਕੀਤਾ ਹੈ |