22 ਨਵੰਬਰ 2024: ਹਰਿਆਣਾ (haryana) ਦੇ ਸੋਨੀਪਤ ਜ਼ਿਲ੍ਹੇ ਦੀ ਖਰਖੌਦਾ ਅਨਾਜ ਮੰਡੀ ਵਿੱਚ ਕੰਮ ਕਰ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੁਆਦੀ ਭੋਜਨ ਮੁਹੱਈਆ ਕਰਵਾਉਣ ਲਈ ਅਟਲ ਕੰਟੀਨ ਸ਼ੁਰੂ ਕੀਤੀ ਗਈ ਹੈ। ਦੱਸ ਦੇਈਏ ਕਿ ਇੱਥੇ ਸਿਰਫ਼ 10 ਰੁਪਏ ਵਿੱਚ ਘਰੇਲੂ ਭੋਜਨ ਵਰਗਾ ਸੁਆਦੀ ਭੋਜਨ ਪਰੋਸਿਆ ਜਾਵੇਗਾ। ਵਿਧਾਇਕ ਪਵਨ ਖਰਖੌਦਾ ਨੇ ਬੀਤੇ ਦਿਨ ਯਾਨੀ ਕਿ ਵੀਰਵਾਰ ਨੂੰ ਅਨਾਜ ਮੰਡੀ ਵਿੱਚ ਇਸ ਕੰਟੀਨ ਦਾ ਉਦਘਾਟਨ ਕੀਤਾ।
ਜਾਣੋ 10 ਰੁਪਏ ਵਿੱਚ ਕੀ ਮਿਲੇਗਾ
ਦੱਸ ਦੇਈਏ ਕਿ 10 ਰੁਪਏ ਦੇ ਵਿਚ 4 ਰੋਟੀਆਂ, 2 ਸਬਜ਼ੀਆਂ ਅਤੇ ਚੌਲ ਦਿੱਤੇ ਪਰੋਸੇ ਜਾਣਗੇ । ਜੇਕਰ ਕੋਈ ਲੱਸੀ ਲੈਣਾ ਚਾਹੁੰਦਾ ਹੈ ਤਾਂ ਉਸ ਲਈ ਵੱਖਰੇ ਭਾਅ ਤੈਅ ਕੀਤੇ ਗਏ ਹਨ।
ਔਰਤਾਂ ਸਾਰੇ ਕੰਮ ਸੰਭਾਲ ਲੈਣਗੀਆਂ
ਇੱਥੇ ਸਾਰਾ ਕੰਮ ਔਰਤਾਂ ਹੀ ਕਰਨਗੀਆਂ, ਇਸ ਨਾਲ ਘਰ ਦੇ ਬਣੇ ਭੋਜਨ ਦਾ ਅਹਿਸਾਸ ਹੋਵੇਗਾ। ਇੱਥੇ ਸ਼ੁੱਧ ਅਤੇ ਪੌਸ਼ਟਿਕ ਭੋਜਨ ਤਿਆਰ ਕੀਤਾ ਜਾਵੇਗਾ, ਜੋ ਕਿਸਾਨਾਂ ਅਤੇ ਮਜ਼ਦੂਰਾਂ ਲਈ ਬਹੁਤ ਲਾਹੇਵੰਦ ਹੋਵੇਗਾ।
ਪਹਿਲੇ ਦਿਨ 450 ਲੋਕਾਂ ਨੇ ਖਾਣਾ ਖਾਧਾ
ਕੰਟੀਨ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ, 450 ਲੋਕਾਂ ਨੇ ਸਿਰਫ਼ 10 ਰੁਪਏ ਵਿੱਚ ਸਵਾਦਿਸ਼ਟ ਭੋਜਨ ਦਾ ਆਨੰਦ ਲਿਆ। ਚੰਗੀ ਗੱਲ ਇਹ ਰਹੀ ਕਿ ਵਿਧਾਇਕ ਨੇ ਖੁਦ ਵੀ ਆਮ ਕਿਸਾਨਾਂ-ਮਜ਼ਦੂਰਾਂ ਨਾਲ ਬੈਠ ਕੇ ਕੰਟੀਨ ਵਿੱਚ ਬਣੇ ਖਾਣੇ ਦਾ ਸਵਾਦ ਲਿਆ।