Voters

Haryana News: ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਤੋਂ ਬਾਅਦ 4,60,388 ਨਵੇਂ ਵੋਟਰ ਜੋੜੇ

ਚੰਡੀਗੜ੍ਹ, 23 ਅਪ੍ਰੈਲ 2025: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਫਾਰਮ ਨੰਬਰ-6 ਭਰ ਕੇ ਆਪਣੇ ਵਿਧਾਨ ਸਭਾ ਖੇਤਰ ਦੀ ਵੋਟਰ (Voters) ਸੂਚੀ ‘ਚ ਆਪਣਾ ਨਾਮ ਦਰਜ ਕਰਵਾ ਸਕਦਾ ਹੈ। ਇਸਦੇ ਨਾਲ ਹੀ ਕੋਈ ਵੀ ਵੋਟਰ ਖ਼ੁਦ ਦੇ ਲਈ ਜਾਂ ਹੋਰ ਕਿਸੇ ਵੀ ਅਯੋਗ ਵਿਅਕਤੀ, ਵੋਟਰ ਦਾ ਨਾਮ ਵੋਟਰ ਸੂਚੀ ਤੋਂ ਹਟਵਾਉਣ ਦੇ ਲਈ ਫਾਰਮ ਨੰਬਰ-7 ਭਰ ਸਕਦਾ ਹੈ। ਵੋਟਰ ਸੂਚੀ ‘ਚ ਪਹਿਲਾਂ ਤੋਂ ਰਜਿਸਟ੍ਰੇਸ਼ਨ ਵੇਰਵੇ ‘ਚ ਸੋਧ ਲਈ ਅਤੇ ਟ੍ਰਾਂਸਫਰ ਹੋਣ ‘ਤੇ ਫਾਰਮ ਨੰਬਰ-8 ‘ਚ ਬੇਨਤੀ ਕਰ ਸਕਦਾ ਹੈ।

ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਆਮ ਚੋਣ 2024 ਤੋਂ ਬਾਅਦ 21 ਅਪ੍ਰੈਲ, 2025 ਤੱਕ ਫੋਟੋਗ੍ਰਾਫਯੁਕਤ ਵੋਟਰ ਸੂਚੀ (Voters List) ‘ਚ ਕੁੱਲ 4,60,388 ਨਵੇਂ ਵੋਟਰ ਜੋੜੇ ਗਏ ਅਤੇ ਵੋਟਰ ਲਿਸਟ ਤੋਂ ਕੁੱਲ 94,429 ਵੋਟਰਾਂ ਦੇ ਨਾਂਅ ਟ੍ਰਾਂਸਫਰ, ਮੌਤ ਆਦਿ ਦੇ ਕਾਰਨ ਹਟਾਏ ਹਨ।

ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਨੇ ਕਿਹਾ ਕਿ ਫਾਰਮ ਨੰਬਰ-6,7,8 ਚੋਣ ਰਜਿਸਟ੍ਰੇਸ਼ਨ ਅਧਿਕਾਰੀ ਵੱਲੋਂ ਕੀਤੇ ਫੈਸਲੇ ਖ਼ਿਲਾਫ 15 ਦਿਨ ਦੇ ਅੰਦਰ-ਅੰਦਰ ਅਪੀਲ ਕੀਤੀ ਜਾ ਸਕਦੀ ਹੈ। ਫਾਰਮ ਨੰਬਰ-6,7,8 ‘ਤੇ ਕੀਤੇ ਫੈਸਲੇ ਦੇ ਸਬੰਧ ‘ਚ ਹਰਿਆਣਾ ਸੂਬੇ ‘ਚ ਸੈਕਸ਼ਨ 24-ਏ ਲੋਕ ਪ੍ਰਤੀਨਿਧੀਤਵ ਐਕਟ, 1950 ਤਹਿਤ ਕੋਈ ਪਹਿਲੀ ਅਪੀਲ ਡਿਪਟੀ ਕਮਿਸ਼ਨਰ ਨੂੰ ਅਤੇ ਸੈਕਸ਼ਨ-24 ਬੀ ਲੋਕ ਪ੍ਰਤੀਨਿਧੀਤਵ ਐਕਟ, 1950 ਤਹਿਤ ਕੋਈ ਵੀ ਦੂਜੀ ਅਪੀਲ ਮੁੱਖ ਚੋਣ ਅਧਿਕਾਰੀ, ਹਰਿਆਣਾ ਨੂੰ ਪ੍ਰਾਪਤ ਨਹੀਂ ਹੋਈ ਹੈ।

Read More: ERO ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣ ਲਈ ਵੋਟਰਾਂ ਲਈ ਉਪਬੰਧ ਤਹਿਤ ਪੰਜਾਬ ‘ਚ ਕੋਈ ਅਪੀਲ ਨਹੀਂ ਹੋਈ ਦਾਇਰ

Scroll to Top