July 4, 2024 9:17 pm
Kurukshetra

Haryana News: ਕੁਰੂਕਸ਼ੇਤਰ ਦੇ ਧਾਰਮਿਕ ਸਥਾਨਾਂ ਦੇ ਵਿਕਾਸ ਲਈ ਖਰਚੇ ਜਾਣਗੇ 250 ਕਰੋੜ ਰੁਪਏ

ਚੰਡੀਗੜ੍ਹ, 24 ਜੂਨ 2024: ਹਰਿਆਣਾ ਸਰਕਾਰ ਨੇ ਸੂਬੇ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਲੋਕਾਂ ਲਈ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਚਲਾਈ ਹੋਈ ਹੈ | ਇਸਦੇ ਨਾਲ ਹੀ ਹੁਣ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਕੁਰੂਕਸ਼ੇਤਰ (Kurukshetra) ‘ਚ ਧਾਰਮਿਕ ਸਥਾਨਾਂ ਦੇ ਵਿਕਾਸ ‘ਤੇ 250 ਕਰੋੜ ਰੁਪਏ ਖਰਚੇ ਜਾਣਗੇ |

ਮੁੱਖ ਮੰਤਰੀ ਨਾਇਬ ਸਿੰਘ ਦਾ ਕਹਿਣਾ ਹੈ ਕਿ ਗੀਤਾ ਦੀ ਧਰਤੀ ਮੰਨੀ ਜਾਂਦੀ ਕੁਰੂਕਸ਼ੇਤਰ ਦੇ ਬਹੁਪੱਖੀ ਵਿਕਾਸ ਲਈ ਲਗਭਗ 250 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟ ਚਲਾਏ ਜਾ ਰਹੇ ਹਨ। ਹਾਲ ਹੀ ‘ਚ ਕੁਰੂਕਸ਼ੇਤਰ ‘ਚ ਸੰਵਾਦ ਕੇਂਦਰ ਅਤੇ ਅਨੁਭਵ ਕੇਂਦਰ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ‘ਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਆਉਂਦੇ ਹਨ। ਮਹਾਂਭਾਰਤ ਦੇ ਸਮੇਂ ਦੀਆਂ ਸਾਰੀਆਂ ਥਾਵਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।