ਚੰਡੀਗੜ੍ਹ, 26 ਜੂਨ, 2024: ਨਸ਼ਾ ਮੁਕਤ ਭਾਰਤ ਤਹਿਤ ਹਰਿਆਣਾ ‘ਚ ਵਿੱਢੀ ਮੁਹਿੰਮ ਤਹਿਤ ਹਰਿਆਣਾ ਪੁਲਿਸ (Haryana Police) ਅਤੇ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਨੇ 139 ਮਾਮਲਿਆਂ ਵਿਚ 15 ਕਰੋੜ 93 ਲੱਖ 69 ਹਜ਼ਾਰ 784 ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।
ਪੁਲਿਸ ਨੇ ਪੰਚਕੂਲਾ ਤੋਂ 47 ਮਾਮਲਿਆਂ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਵਿੱਚ 468 ਗ੍ਰਾਮ 66 ਮਿਲੀਗ੍ਰਾਮ ਹੈਰੋਇਨ, 535 ਗ੍ਰਾਮ ਚਰਸ, 23 ਕਿਲੋ 816 ਗ੍ਰਾਮ ਗਾਂਜਾ, 30 ਕਿਲੋ 70 ਗ੍ਰਾਮ ਭੁੱਕੀ, 1 ਕਿਲੋ 372 ਗ੍ਰਾਮ ਅਫੀਮ ਅਤੇ 1020 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਜਿਨ੍ਹਾਂ ਨੂੰ ਭੱਠੀ ‘ਚ ਪਾ ਕੇ ਨਸ਼ਟ ਕੀਤਾ ਗਿਆ | ਪੰਚਕੂਲਾ ਦੇ ਪਿੰਡ ਬਾਗਵਾਲਾ ਸਥਿਤ ਐਸ.ਕੇ ਹਾਈਜੀਨ ਫੈਕਟਰੀ ਵਿਖੇ 15 ਕਰੋੜ 93 ਲੱਖ 69 ਹਜ਼ਾਰ 784 ਰੁਪਏ ਦੇ 139 ਕੇਸਾਂ ਵਿੱ’ਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਹੈ |