July 2, 2024 7:41 pm
Haryana

ਹਰਿਆਣਾ: CM ਵਿੰਡੋਂ ਰਾਹੀਂ 11.50 ਲੱਖ ਤੋਂ ਵੱਧ ਲੋਕਾਂ ਦੀ ਮੁੱਖ ਮੰਤਰੀ ਦਫ਼ਤਰ ਤੱਕ ਹੋਈ ਸਿੱਧੀ ਪਹੁੰਚ

ਚੰਡੀਗੜ੍ਹ, 25 ਦਸੰਬਰ 2023: ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ 9 ਸਾਲਾਂ ਤੋਂ ਵਿਵਸਥਾ ਬਦਲਣ ਦਾ ਯਤਨ ਕੀਤਾ ਹੈ ਅਤੇ ਉਨ੍ਹਾਂ ਨੇ ਅਨੁਸਾਸ਼ਨ ਨੂੰ ਹੀ ਸੁਸਾਸ਼ਨ ਦਾ ਆਧਾਰ ਮੰਨਿਆ ਹੈ। ਲੋਕਾਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਸਰਲਤਾ ਨਾਲ ਪਹੁੰਚੇ ਇਹੀ ਸੁਸਾਸ਼ਨ ਦਾ ਮੂਲ ਮੰਤਰ ਹੈ।

ਮੁੱਖ ਮੰਤਰੀ ਮਨੋਹਰ ਲਾਲ ਅੱਜ ਪੰਚਕੂਲਾ ਵਿਚ ਸੁਸਾਸ਼ਨ ਦਿਵਸ ‘ਤੇ ਪ੍ਰਬੰਧਿਤ ਰਾਜ ਪੱਧਰੀ ਪ੍ਰੋਗ੍ਰਾਮ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਮੌਜੂਦ ਅਧਿਕਾਰੀਆਂ ਤੇ ਹੋਰ ਲੋਕਾਂ ਨੁੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਸਾਰੇ ਜਿਲ੍ਹਾ ਮੁੱਖ ਦਫਤਰਾਂ ਤੋਂ ਮੰਤਰੀਗਣ, ਸੰਸਦ ਮੈਂਬਰ, ਵਿਧਾਇਕ ਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਆਨਲਾਇਨ ਰਾਹੀਂ ਜੁੜੇ।

ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸੁਰਗਵਾਸੀ ਅਟਲ ਬਿਹਾਰੀ ਵਾਜਪੇਯੀ ਦੇ ਜਨਮਦਿਨ ‘ਤੇ ਦੋਵਾਂ ਮਹਾਪੁਰਸ਼ਾਂ ਨੂੰ ਨਮਨ ਕਰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਯੀ ਦੀ ਅਗਵਾਈ ਹੇਠ ਹੀ ਦੇਸ਼ ਨੂੰ ਪੂਰਵ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਨਾਲ ਜੋੜਨ ਦਾ ਕੰਮ ਸ਼ੁਰੂ ਹੋਇਆ ਸੀ।

ਪ੍ਰਧਾਨ ਮੰਤਰੀ ਵਜੋ ਉਨ੍ਹਾਂ ਦਾ ਕਾਰਜਕਾਲ ਸੁਸਾਸ਼ਨ ਦਾ ਰੋਲ ਮਾਡਲ ਮੰਨਿਆ ਜਾਂਦਾ ਹੈ। ਇਸੀ ਦੇ ਮੱਦੇਨਜਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2014 ਵਿਚ ਹਰ ਸਾਲ ਉਨ੍ਹਾਂ ਦੇ ਜਨਮਦਿਨ ਨੂੰ ਸੁਸਾਸ਼ਨ ਦਿਵਸ ਵਜੋ ਮਨਾਉਣ ਦੀ ਪਹਿਲ ਕੀਤੀ ਹੈ। ਇਸੀ ਲੜੀ ਵਿਚ ਹਰਿਆਣਾ ਵਿਚ ਵੀ ਉਨ੍ਹਾਂ ਨੇ ਸੱਤਾ ਸੰਭਾਲਦੇ ਹੀ ਦੋ ਮਹੀਨੇ ਬਾਅਦ 25 ਦਸੰਬਰ, 2014 ਤੋਂ ਸੁਸਾਸ਼ਨ ਦਿਵਸਦੀ ਅਵਧਾਰਣਾ ਵਜੋ ਸੀ.ਐੱਮ ਵਿੰਡੋਂ ਦੀ ਸ਼ੁਰੂਆਤ ਕੀਤੀ ਸੀ। ਅੱਜ ਸੀਏਮ ਵਿੰਡੋਂ ਰਾਹੀਂ 11.50 ਲੱਖ ਤੋਂ ਵੱਧ ਲੋਕਾਂ ਦੀ ਸਿੱਧੀ ਪਹੁੰਚ ਉਨ੍ਹਾਂ ਤਕ ਹੋਈ ਹੈ।

ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ (Haryana) ਸੂਬੇ ਵਿਚ ਸੁਸਾਸ਼ਨ ਦਾ ਕੰਮ 2014 ਵਿਚ ਸ਼ੁਰੂ ਹੋਇਆ ਜਿਸ ਦੇ ਫਲਸਰੂਪ ਅੱਜ ਲੋਕਾਂ ਵਿਚ ਸਰਕਾਰ ਅਤੇ ਸਰਕਾਰੀ ਸੇਵਾਵਾਂ ਦੇ ਪ੍ਰਤੀ ਭਰੋਸਾ ਕਾਇਮ ਹੋਇਆ ਹੈ। ਸੁਸਾਸ਼ਨ ਦੇ ਸਿਦਾਂਤ ‘ਤੇ ਚੱਲਦੇ ਹੋਏ ਮੌਜੂਦਾ ਹਰਿਆਣਾ ਸਰਕਾਰ ਅੱਜ ਲੋਕਾਂ ਨੁੰ ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਸਰਲਤਾ ਨਾਲ ਪਹੁੰਚਾ ਰਹੀ ਹੈ। ਸਰਕਾਰੀ ਸਿਸਟਮ ਵਿਚ ਬਦਲਾਅ ਲਈ ਸ਼ੁਰੂ ਕੀਤੇ ਗਏ ਅਭਿਨਵ ਯਤਨਾਂ ਦੇ ਤਹਿਤ ਇਸ ਵਿਚ ਸੁਧਾਰ ਦਾ ਕੰਮ ਲਗਾਤਾਰ ਜਾਰੀ ਹੈ ਤਾਂ ਜੋ ਆਮਜਨਤਾ ਨੂੰ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਸਾਰੀ ਸਹੂਲਤਾਂ ਅਤੇ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਕਿਹਾ ਸੁਸਾਸ਼ਨ ਲਈ ਉਨ੍ਹਾਂ ਨੂੰ ਦਿਸ਼ਾ ਦਾ ਪਤਾ ਹੈ। ਗਤੀ ਦੇਣਾ ਅਧਿਕਾਰੀਆਂ ਦੀ ਵੀ ਜਿਮੇਵਾਰੀ ਬਣਦੀ ਹੈ।

ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅਮ੍ਰਿਤਕਾਲ ਵਿਚ ਜਿਨ੍ਹਾਂ ਪੰਚਪ੍ਰਣ ਰਾਹੀਂ ਭਾਰਤ ਵਿਕਸਿਤ ਅਤੇ ਆਤਮਨਿਰਭਰ ਬਣਨ ਦੇ ਵੱਲ ਵੱਧ ਰਿਹਾ ਹੈ, ਉਨ੍ਹਾਂ ਵਿੱਚੋਂ ਲਗਭਗ ਸਾਰੇ ਪ੍ਰਣ ਦੀ ਨੀਂਹ ਵਾਜਪਾਈ ਨੇ ਆਪਣੇ ਸੁਸਾਸ਼ਨ ਰਾਹੀਂ ਰੱਖ ਦਿੱਤੀ ਸੀ। ਉਸ ਸਮੇਂ ਉਨ੍ਹਾਂ ਨੇ ਦੇਸ਼ ਵਿਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਆਦਿ ਵਰਗੀ ਪਰਿਯੋਜਨਾਵਾਂ ਰਾਹੀਂ ਬੁਨਿਆਦੀ ਢਾਂਚਾ ਵਿਚ ਸੁਧਾ ਦੀ ਸ਼ੁਰੂਆਤ ਕੀਤੀ ਸੀ। ਇਸ ਲੜੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2014 ਤੋਂ ਇਸ ਲਗਾਤਾਰ ਅੱਗੇ ਵਧਾਇਆ ਹੈ ਅਤੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਤੇ ਲਾਭ ਦੇਣ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਸਭਿਆਚਾਰ ਵਿਚ ਪੁਰਾਣੇ ਸਮੇਂ ਤੋਂ ਸੁਸਾਸ਼ਨ ਦੀ ਅਵਧਾਰਣਾ ਦੇ ਅਨੁਰੂਪ ਮੌਜੂਦਾ ਸਰਕਾਰ ਨਾਗਰਿਕਾਂ ਨੂੰ ਸਹੂਲਤਾਂ ਤੇ ਸੇਵਾਵਾਂ ਪ੍ਰਦਾਨ ਕਰਨ ਅਤੇ ਸਮਸਿਆਵਾਂ ਦੇ ਹੱਲ ਲਈ ਪਿਛਲੇ 9 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੀ ਹੈ। ਇਸ ਦੇ ਲਈ ਅਸੀਂ ਪੁਰਾਣੀ ਵਿਵਸਥਾ ਵਿਚ ਬਦਲਾਅ ਕਰ ਸਿਸਟਮ ਨੂੰ ਪਬਲਿਕ ਫਰੈਂਡਲੀ ਬਣਾਇਆ ਹੈ। ਉਨਾਂ ਨੇ ਕਿਹਾ ਕਿ ਪਹਿਲੀ ਵਾਰ ਸੂਬੇ ਵਿਚ ਜਦੋਂ ਆਨਲਾਇਨ ਅਧਿਆਪਕ ਤਬਾਦਲਾ ਨੀਤੀ ਲਾਗੂ ਕੀਤੀ ਗਈ ਤਾਂ ਉਸ ਵਿਚ 93 ਫੀਸਦੀ ਤੋਂ ਵੱਧ ਅਧਿਆਪਕ ਸੰਤੁਸ਼ਟ ਰਹੇ।

ਇਸੀ ਸਫਲਤਾ ਦੇ ਨਤੀਜੇ ਵਜੋਂ ਅਸੀਂ ਕਰਮਚਾਰੀਆਂ ਲਈ ਆਨਲਾਇਨ ਤਬਾਦਲਾ ਨੀਤੀ ਲਾਗੂ ਕਰ ਕੇ ਤਬਾਦਲਾ ਦੇ ਨਾਂਅ ‘ਤੇ ਚੱਲਣ ਵਾਲੀ ਦੁਕਾਨਾਂ ‘ਤੇ ਤਾਲਾ ਲਗਵਾਉਣ ਦਾ ਕੰਮ ਕੀਤਾ। ਇਸ ਨੀਤੀ ਦੀ ਉਪਯੋਗਤਾ ਨੂੰ ਦੇਖਦੇ ਹੋਏ ਦੂਜੇ ਸੂਬਿਆਂ ਨੇ ਵੀ ਇਸ ਦਾ ਅਨੁਸਰਣ ਕੀਤਾ ਹੈ। ਇਸ ਤੋਂ ਇਲਾਵਾ, ਸਾਲੀ ਸਰਕਾਰ ਵਿਚ ਬਿਨ੍ਹਾਂ ਪਰਚੀ-ਬਿਨ੍ਹਾਂ ਖਰਚੀ ਦੇ ਸਿਰਫ ਮੈਰਿਟ ਨੂੰ ਆਧਾਰ ਬਣਾ ਕੇ ਪਾਰਦਰਸ਼ਿਤਾ ਨਾਲ ਯੋਗ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਗਰੁੱਪ-ਡੀ ਕਰਮਚਾਰੀਆਂ ਦਾ ਵੀ ਹੋਵੇਗਾ ਆਨਲਾਈਨ ਟ੍ਰਾਂਸਫਰ

ਸੁਸਾਸ਼ਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ (Haryana) ਨੇ ਅੱਜ ਗਰੁੱਪ-ਡੀ ਕਰਮਚਾਰੀਆਂ ਦੇ ਆਨਲਾਇਨ ਤਬਾਦਲਾ ਪੋਰਟਲ ਨੂੰ ਲਾਂਚ ਕੀਤਾ। ਇਸ ਪੋਰਟਲ ‘ਤੇ ਗਰੁੱਪ-ਡੀ ਐਕਟ 2018 ਲਾਗੂ ਹੋਣ ਦੇ ਬਾਅਦ ਜੋ ਕਰਮਚਾਰੀ ਨਿਯੁਕਤ ਹੋਏ ਸਨ ਉਹ ਇਸ ਪੋਰਟਲ ‘ਤੇ ਆਪਣੇ ਤਬਾਦਲੇ ਲਈ ਆਨਲਾਇਨ ਬਿਨੈ ਕਰ ਸਕਣਗੇ। ਇਸ ਤੋਂ ਇਲਾਵਾ, ਇਸ ਪੋਰਟਲ ‘ਤੇ ਗਰੁੱਪ ਡੀ ਦੇ ਕਾਮਨ ਕਾਡਰ ਦੇ ਹੋਰ ਅਹੁਦਿਆਂ ‘ਤੇ ਨਿਯੁਕਤੀ ਲਈ ਵੀ ਬਿਨੈ ਕਰ ਸਕਣਗੇ।

ਆਤਮਨਿਰਭਰ ਪੋਰਟਲ, ਜਨਸਹਾਇਕ ਮੋਬਾਇਲ ਐੱਪ ਦੀ ਵੀ ਕੀਤੀ ਸ਼ੁਰੂਆਤ

ਮੁੱਖ ਮੰਤਰੀ ਨੇ ਅੱਜ ਦੋ ਹੋਰ ਪੋਰਟਲ ਦੀ ਸ਼ੁਰੂਆਤ ਕੀਤੀ ਜਿਸ ਵਿਚ ਆਤਮਨਿਰਭਰ ਪੋਰਟਲ ਹੈ ਜਿਸ ‘ਤੇ ਹਰੇਕ ਵਿਅਕਤੀ ਆਪਣੇ ਪਰਿਵਾਰ ਪਹਿਚਾਣ ਪੱਤਰ ਦੇ 5 ਦਸਤਾਵੇਜਾਂ ਨੁੰ ਦੇਖ ਸਕਦਾ ਹੈ ਜਿਸ ਵਿਚ ਪਰਿਵਾਰ ਪਹਿਚਾਣ ਪੱਤਰ, ਰਾਸ਼ਨਕਾਰਡ, ਜਾਤੀ/ਉਮਰ ਪ੍ਰਮਾਣ ਪੱਤਰ, ਸੀਨੀਅਰ ਸਿਟੀਜਨ ਪ੍ਰਮਾਣ ਪੱਤਰ, ਬਹੁਤ ਸੀਨੀਅਰ ਸਿਟੀਜਨ ਪ੍ਰਮਾਣ ਪੱਤਰ ਸ਼ਾਮਿਲ ਹਨ। ਜਨਸਹਾਇਕ ਮੋਬਾਇਲ ਏਪ ਵਿਚ ਸ਼ਿਕਾਇਤਾਂ ਅਤੇ ਸੇਵਾਵਾਂ , ਮੇਰੀ ਫਸਲ-ਮੇਰਾ ਬਿਊਰਾ ਨਾਲ ਕਿਸਾਨ ਦਾ ਵੇਰਵਾ, ਕਿਸਾਨ ਗੇਟ ਪਾਸ, ਈ-ਖਰੀਦ, ਜੇ-ਫਾਰਮ ਵੇਰਵਾ, ਸੰਪਤੀ ਵੇਰਵਾ, ਵਿਆਹ ਰਜਿਸਟ੍ਰੇਸ਼ਣ ਵਰਗੀ ਸਹੂਲਤਾਂ ਮੋਬਾਇਲ ਫੋਨ ‘ਤੇ ਹੀ ਉਪਲਬਧ ਹੋ ਸਕਣਗੀਆਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਮੇਕਿਤ ਬਹੁਉਦੇਸ਼ੀ ਕਿਰਿਆਕਲਾਪ ਸਹਿਕਾਰੀ ਸਮਿਤੀਆਂ (ਸੀਏਮਪੈਕਸ) ਸਮਾਰਿਕਾ ਦੀ ਵਿਮੋਚਨ ਵੀ ਕੀਤਾ ਜਿਸ ਦਾ ਉਦੇਸ਼ ਸਹਿਕਾਰੀ ਅੰਦੋਲਨ ਨਾਲ ਲੋਕਾਂ ਨੁੰ ਜੋੜਨਾ ਹੈ।

ਭ੍ਰਿਸ਼ਟਾਚਾਰ ‘ਤੇ ਕਟਾਕਸ਼ ਕਰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਰੁਪੀ ਸਮਾਜਿਕ ਬੁਰਾਈ ਹਮੇਸ਼ਾ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਦੇ ਹੱਕ ‘ਤੇ ਪ੍ਰਭਾਵ ਪਾਉਂਦੀ ਹੈ, ਜਦੋਂ ਕਿ ਉਸ ਦਾ ਸਰੋਤਾਂ ‘ਤੇ ਸੱਭ ਤੋਂ ਪਹਿਲਾਂ ਅਧਿਕਾਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ 9 ਸਾਲਾਂ ਵਿਚ ਅਸੀਂ ਕਰਪਸ਼ਨ ‘ਤੇ ਸਖਤ ਵਾਰ ਕੀਤਾ ਹੈ। ਡੀਬੀਟੀ, ਆਨਲਾਇਨ ਟ੍ਰਾਂਸਫਰ, ਪੜ੍ਹੀ-ਲਿਖੀ ਪੰਚਾਇਤਾਂ, ਈ-ਰਵਾਨਾ, ਰਿਮਾਂਡ ਸਿਸਟਮ ਨੂੰ ਖਤਮ ਕਰਨ ਆਦਿ ਸਾਰੇ ਯਤਨ ਸੁਸਾਸ਼ਨ ਦੇ ਆਧਾਰ ਹਨ। ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਨੁੰ ਆਨਲਾਇਨ ਕਰਨ ਨਾਲ ਲੋਕਾਂ ਖੁਦ ਇੰਨ੍ਹਾਂ ਨੂੰ ਲਾਗੂ ਕਰਨ ਵਿਚ ਭਾਗੀਤਾਰ ਬਣ ਰਹੇ ਹਨ।

ਸਾਡੀ ਲਾਲ ਡੋਰਾ ਮੁਕਤ ਸਕੀਮ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਦੇ ਨਾਂਅ ਨਾਲ ਪੂਰੇ ਦੇਸ਼ ਵਿਚ ਲਾਗੂ

          ਹਰਿਆਣਾ (Haryana) ਦੇ ਮੁੱਖ ਮੰਤਰੀ  ਮਨੋਹਰ ਲਾਲ ਨੇ ਕਿਹਾ ਕਿ ਸੁਸਾਸ਼ਨ ਦੇ ਜੋਰ ‘ਤੇ ਮੌਜੂਦਾ ਸਰਕਾਰ (Haryana) ਵਿਵਸਥਾ ਦੀ ਧਾਰਾ ਦੀ ਪਹੁੰਚ ਅੰਤੋਂਦੇਯ ਯਾਨੀ ਸੱਭ ਤੋਂ ਪਹਿਲਾਂ ਸੱਭ ਤੋਂ ਗਰੀਰ ਤਕ ਬਨਾਉਣ ਵਿਚ ਸਫਲ ਹੋਈ ਹੈ। ਪਿੰਡਾਂ ਵਿਚ ਮਾਲਿਕਾਨਾ ਹੱਕ ਨਾਲ ਸਬੰਧਿਤ ਵਿਵਾਦਾਂ ‘ਤੇ ਰੋਕ ਲਗਾਉਣ ਲਈ ਲਾਲ ਡੋਰਾ ਮੁਕਤ ਕਰਨ ਦੀ ਯੋਜਨਾ ਸ਼ੁਰੂ ਕੀਤੀ ਹੈ ਗਈ, ਜਿਸ ਦੀ ਤਰਜ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਦੇ ਨਾਂਅ ਨਾਲ ਯੋਜਨਾ ਪੂਰੇ ਦੇਸ਼ ਵਿਚ ਲਾਗੂ ਕੀਤੀ ਗਈ ਹੈ।

ਸਾਢੇ 8 ਮਿੰਟ ਵਿਚ ਆਮ ਜਨਤਾ ਤਕ ਪਹੁੰਚ ਰਹੀ ਡਾਇਲ 112

          ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਦੁਰਗਾ ਸ਼ਕਤੀ ਏਪ ਬਨਾਈ ਤਾਂ ਜੋ ਸੰਕਟ ਦੀ ਸਥਿਤੀ ਵਿਚ ਤੁਰੰਤ ਸਹਾਇਤਾ ਮਹੁਇਆ ਕਰਵਾਈ ਜਾ ਸਕੇ। ਇਸ ਤੋਂ ਇਲਾਵਾ, ਆਮ ਜਨਤਾ ਨੂੰ ਪੁਲਿਸ ਤੇ ਹੋਰ ਸੇਵਾਵਾਂ ਤੁਰੰਤ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਡਾਇਲ -112 ਵੱਲੋਂ ਹੁਣ ਅਜਿਹੇ ਸਾਰੀ ਸੇਵਾਵਾਂ ਔਸਤਨ ਸਾਢੇ 8 ਮਿੰਟ ਵਿਚ ਆਮ ਜਨਤਾ ਤਕ ਪਹੁੰਚ ਰਹੀ ਹੈ।

ਸੁਸਾਸ਼ਨ ਦੇ ਲਈ ਮਿਸ਼ਨ ਕਰਮਯੋਗੀ ਨਾਲ ਜੁੜਨ ਅਧਿਕਾਰੀ

 ਮਨੋਹਰ ਲਾਲ ਨੇ ਕਿਹਾ ਕਿ ਸਰਕਾਰੀ ਸੇਵਾਵਾਂ ਦਾ ਲਾਭ ਆਖੀਰੀ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਤਕ ਪਹੁੰਚਾਉਣ ਲਈ ਸਾਰੇ ਅਧਿਕਾਰੀ ਵੀ ਸੰਕਲਪ ਲੈਣ। ਹਰਿਆਣਾ (Haryana) ਲੋਕ ਪ੍ਰਸਾਸ਼ਨ ਸੰਸਥਾਲ ਰਾਹੀਂ ਮਿਸ਼ਨ ਕਰਮਯੋਗੀ ਪ੍ਰੋਗ੍ਰਾਮ ਚਲਾਇਆ ਗਿਆ ਹੈ। ਸਾਰੀ ਅਧਿਕਾਰੀ ਤੇ ਕਰਮਚਾਰੀ ਇਸ ਵਿਚ ਹਿੱਸਾ ਜਰੂਰ ਲੈਣ। ਸੁਸਾਸ਼ਨ ਦਿਵਸ ਦੇ ਦਿਨ ਸੁਸਾਸ਼ਨ ਦਾ ਸੰਕਲਪ ਲੈਣ ਜਿਸ ‘ਤੇ ਚਲਣ ਦਾ ਯਤਨ ਅਸੀਂ ਪੂਰੇ ਸਾਲ ਕਰੀਏ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸਾਲ 2024 ਦੇ ਕਲੇਂਡਰ ਦੀ ਘੁੰਡ ਚੁਕਾਈ ਵੀ ਕੀਤੀ। ਨਾਲ ਹੀ, ਉਨ੍ਹਾਂ ਨੇ 12 ਅਟਲ ਬਿਹਾਰੀ ਵਾਜਪੇਯੀ ਸੁਸਾਸ਼ਨ ਪੁਰਸਕਾਰ ਵੀ ਪ੍ਰਦਾਨ ਕੀਤੇ ਜਿਨ੍ਹਾਂ ਵਿਚ 6 ਸਟੇਟ ਲੇਵਲ ਫਲੈਗਸ਼ਿਪ ਅਵਾਰਡ, 3 ਸਟੇਟ ਲੇਵਲ ਅਵਾਰਡ ਅਤੇ 3 ਜਿਲ੍ਹਾ ਪੱਧਰੀ ਗੁੱਡ ਗਵਰਨੈਂਸ ਅਵਾਰਡ ਦੇ ਕੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ।

          ਇਸ ਮੌਕੇ ‘ਤੇ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ, ਮੁੱਖ ਸਕੱਤਰ ਸੰਜੀਵ ਕੌਸ਼ਲ, ਪ੍ਰਧਾਨ ਸਲਾਹਕਾਰ ਸ਼ਹਿਰੀ ਵਿਕਾਸ ਡੀਏਸ ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਸਮੇਤ ਹੋਰ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ।