July 7, 2024 3:14 pm
Patwari

ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਵਿਦੇਸ਼ਾਂ ‘ਚ ਨੌਕਰੀ ਲਈ ਇਸ਼ਤਿਹਾਰ ਜਾਰੀ

ਚੰਡੀਗੜ੍ਹ, 8 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੱਚੇ ਕਰਮਚਾਰੀਆਂ ਨੂੰ ਠੇਕੇਦਾਰਾਂ ਦੇ ਚੰਗੁੱਲ ਤੋਂ ਬਚਾਉਣ ਲਈ ਆਉਟਸੋਰਸਿੰਗ ਪੋਲਿਸੀ ਨੂੰ ਤਰਕਸੰਗਤ ਬਣਇਆ ਹੈ। ਕੱਚੇ ਕਰਮਚਾਰੀਆਂ ਨੂੰ ਈਪੀਐਫ ਅੰਸ਼ਦਾਨ ਤੇ ਈਏਸਆਈ ਦੇ ਨਾਂਅ ‘ਤੇ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਦੀ ਸ਼ਿਕਾਇਤਾਂ ਨੂੰ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਲਿਆ ਅਤੇ ਇਸ ਤੋਂ ਰਾਹਤ ਦਿਵਾਉਣ ਲਈ ਉਨ੍ਹਾਂ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦਾ ਗਠਨ ਕਰਵਾਇਆ ਹੈ। ਹੁਣ ਮੁੱਖ ਮੰਤਰੀ ਨੇ ਕਬੂਤਰਬਾਜੀ ਅਵੈਧ ਢੰਗ ਤੇ ਡੋਂਕੀ ਦੇ ਰਸਤੇ ਤੋਂ ਨੌਕਰੀ (jobs) ਲਈ ਵਿਦੇਸ਼ਾਂ ਵਿਚ ਜਾਣ ਵਾਲੇ ਨੌਜਵਾਨਾਂ ਦੀ ਸੁੱਧ ਲਈ ਹੈ ਤਾਂ ਜੋ ਹਰਿਆਣਾ ਦੇ ਨੌਜਵਾਨ ਵਿਦੇਸ਼ਾਂ ਵਿਚ ਨਾ ਭਟਕਣ ਅਤੇ ਵੈਧ ਢੰਗ ਨਾਲ ਨੌਕਰੀ ਦੇ ਲਈ ਵਿਦੇਸ਼ਾਂ ਵਿਚ ਜਾਣ।

ਮੁੱਖ ਮੰਤਰੀ ਮੰਨਦੇ ਹਨ ਕਿ ਜਿਨ੍ਹਾਂ ਵਿਭਾਗਾਂ ਵਿਚ ਤੁਰੰਤ ਮੈਨਪਾਵਰ ਦੀ ਜ਼ਰੂਰਤ ਹੈ ਉਸ ਨੂੰ ਪੂਰਾ ਕਰਨ ਲਈ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਇਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਲਗਭਗ 20 ਦਿਨਾਂ ਵਿਚ ਵਿਭਾਗਾਂ ਨੂੰ ਜਰੂਰਤ ਅਨੁਸਾਰ ਕਰਮਚਾਰੀਆਂ ਨੁੰ ਜਾਬ ਆਫਰ ਲੇਟਰ ਜਾਰੀ ਕੀਤੇ ਜਾਂਦੇ ਹਨ ਅਤੇ ਹੁਣ ਵੀ ਨਿਗਮ ਨੇ ਵੱਖ-ਵੱਖ ਵਿਭਾਗਾਂ ਦੇ ਲਈ 28 ਗਰੁੱਪਸ ਦੇ ਲਈ ਬਿਨੈ ਮੰਗੇ ਹਨ ਜਿਨ੍ਹਾਂ ਵਿਚ ਵਿਧੀ ਗਰੈਜੂਏਟ ਤੋਂ ਲੈ ਕੇ ਹਿੰਦੀ ਲਿਖਣ ਤੇ ਪੜਨ ਵਾਲੇ ਪੜੇ-ਲਿਖੇ ਵੀ 14 ਜਨਵਰੀ, 2024 ਤਕ ਬਿਨੈ ਕਰ ਸਕਦੇ ਹਨ।

ਸੂਬਾ ਸਰਕਾਰ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਫਿਨਲੈਂਡ, ਉਜਬੇਕੀਸਤਾਨ, ਜਾਪਾਨਾ , ਯੂਕੇ, ਯੂਏਟੀ, ਸਾਊਦੀ ਅਰਬ ਅਤੇ ਇਜਰਾਇਲ ਵਿਚ 41 ਸ਼੍ਰੇਣੀਆਂ ਦੀ ਨੋਕਰੀਆਂ (jobs)  ਲਈ ਬਿਨੈ ਮੰਗੇ ਹਨ। ਇਛੁੱਕ ਨੌਜਵਾਨਾਂ ਦੇ ਕੋਲ 10 ਜਨਵਰੀ, 2024 ਤੱਕ ਬਿਨੈ ਕਰਨ ਦਾ ਇਹ ਆਖੀਰੀ ਮੌਕਾ ਹੈ। ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਅਬੂ ਧਾਬੀ ਵਿਚ ਹੈਵੀ ਡਿਊਟੀ ਡਰਾਈਵਰ, ਲਾਇਟ ਵਹੀਕਲ ਡਰਾਈਵਰ, ਇਲੈਕਟ੍ਰੀਸ਼ਿਅਨ, ਪਲੰਬਰ, ਮੇਸਨ, ਕਾਰਪੇਂਟਰ ਤੇ ਕੰਸਟ੍ਰਕਸ਼ਨ, ਵਰਕਸ ਨਾਲ ਜੁੜੇ ਕੰਮ ਲਈ ਬਿਨੈ ਕੀਤਾ ਜਾ ਸਕਦਾੇ ਹਨ। ਇਸੀ ਤਰ੍ਹਾ, ਇਜਰਾਇਲ ਲਈ 10,000 ਮਜਦੂਰ, ਯੂਕੇ ਵਿਚ ਕੈਮਬ੍ਰਿਜ ਯੂਨੀਵਰਸਿਟੀ ਹਸਪਤਾਲ ਲਈ 50 ਸਟਾਫ ਨਰਸ ਅਤੇ ਦੁਬਈ ਵਿਚ 50 ਬਊਂਸਰਾਂ (ਸੁਰੱਖਿਆ ਗਾਰਡ) ਦੀ ਭਰਤੀ ਲਈ ਵੀ ਬਿਨੈ ਕੀਤਾ ਜਾ ਸਕਦੇ ਹਨ।

ਇਸ ਤੋਂ ਇਲਾਵਾ, ਯੂਕੇ ਵਿਚ ਨਰਸ ਦੇ ਲਈ ਵੀ 2500 ਅਹੁਦਿਆ ਦੀ ਮੰਗ ਹੈ। ਇਸ ਦੇ £26,000 – £29,000/ਸਾਲ (ਲਗਭਗ 27.6 ਲੱਖ ਰੁਪਏ ਤੋਂ 30.7 ਲੱਖ ਰੁਪਏ) ਅਤੇ ਉਜਬੇਕੀਸਤਾਨ ਵਿਚ ਹਿੰਦੀ, ਅੰਗ੍ਰੇਜੀ ਅਤੇ ਰੂਸੀ ਭਾਸ਼ਾ ਦੇ ਗਿਆਨ ਵਾਲੇ ਟ੍ਰਾਂਸਲੇਟਰਸ ਦੇ ਲਈ 1,000 ਡੋਲਰ/ਮਹੀਨਾ (83,243 ਰੁਪਏ) ‘ਤੇ ਵੀ ਉਮੀਦਵਾਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਹਰਿਆਣਾ ਸਰਕਾਰ ਵੱਲੋਂ ਨੌਜੁਆਨਾਂ ਨੂੰ ਰੁਜਗਾਰ ਮੁਹੱਈਆਂ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪਿਛਲੇ ਸਾਲਾਂ ਵਿਚ ਹਰਿਆਣਾ ਲੋਕ ਸੇਵਾ ਆਯੋਗ ਅਤੇ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਰਾਹੀਂ 1 ਲੱਖ 10 ਹਜਾਰ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, 60 ਹਜਾਰ ਨੌਕਰੀਆਂ ਪਾਇਪਲਾਇਨ ਵਿਚ ਹਨ। ਇੰਨ੍ਹਾਂ ਹੀ ਨਹੀਂ ਪਹਿਲਾਂ ਤੋਂ ਠੇਕਾ ਆਧਾਰ ‘ਤੇ ਕੰਮ ਕਰ ਰਹੇ 1.08 ਲੱਖ ਤੋਂ ਵੱਧ ਮੈਨਪਾਵਰ ਨੂੰ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਵਿਚ ਸਮਾਯੋਜਿ ਐਡਜਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਠੇਕਾ ਆਧਾਰ ‘ਤੇ 17,785 ਨਵੇਂ ਕਰਮਚਾਰੀ ਭ+ਤੀ ਕੀਤੇ ਗਏ ਹਨ।

ਮੁੱਖ ਮੰਤਰੀ ਮਨੋਹਰ ਲਾਲ ਦਾ ਮੰਨਣਾ ਹੈ ਕਿ ਹਰਿਆਣਾ ਦੇ ਨੌਜਵਾਨਾਂ ਦਾ ਕਿਸੇ ਵੀ ਪੱਧਰ ‘ਤੇ ਸੋਸ਼ਣ ਨਾ ਹੋਵੇ ਅਤੇ ਨੌਜਵਾਨ ਗਲਤ ਏਜੰਟਾਂ ਦੇ ਗੱਲਾਂ ਵਿਚ ਨਾ ਆਉਣ, ਇਸ ਲਈ ਸਰਕਾਰ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਬਣਾਇਆ ਹੈ। ਇਸ ਤੋਂ ਇਲਾਵਾ, ਵਿਦੇਸ਼ ਸਹਿਯੋਗ ਵਿਭਾਗ ਦਾ ਵੀ ਗਠਨ ਕੀਤਾ ਗਿਆ ਹੈ, ਜੋ ਵਿਦੇਸ਼ੀ ਨਿਵੇਸ਼ਕਾਂ ਨੂੰ ਹਰਿਆਣਾ ਵਿਚ ਖਿੱਚਣ ਅਤੇ ਨੌਜਵਾਨਾਂ ਦੇ ਲਈ ਵਿਦੇਸ਼ਾਂ ਵਿਚ ਬੇਰੁਜਗਾਰ ਦੇ ਮੌਕੇ ਤਲਾਸ਼ਨ ਲਈ ਲਗਾਤਾਰ ਕੰਮ ਕਰ ਰਿਹਾ ਹੈ।