CM Nayab Singh Saini

ਹਰਿਆਣਾ ਵੀ ਪੰਜਾਬ ਦਾ ਹੀ ਇੱਕ ਹਿੱਸਾ, ਪਾਣੀ ਦੇ ਮੁੱਦੇ ‘ਤੇ ਰਾਜਨੀਤੀ ਨਾ ਹੋਵੇ: CM ਨਾਇਬ ਸਿੰਘ ਸੈਣੀ

ਚੰਡੀਗੜ੍ਹ, 02 ਮਈ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (CM Nayab Singh Saini) ਨੇ ਪੰਚਕੂਲਾ ਵਿੱਚ ਕੁਆਲਿਟੀ ਅਸ਼ੋਰੈਂਸ ਅਥਾਰਟੀ ਵੱਲੋਂ ਕਰਵਾਏ ਕੁਆਲਿਟੀ ਅਸ਼ੋਰੈਂਸ ਕਨਕਲੇਵ ਤੋਂ ਬਾਅਦ ਪਾਣੀ ਦੀ ਵੰਡ ਦੇ ਮੁੱਦੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਐਵੇਂ ਦੀ ਰਾਜਨੀਤੀ ਨਾ ਕਰਨ, ਕਿਉਂਕਿ ਇਹ ਗੁਰੂਆਂ ਦੀ ਧਰਤੀ ਹੈ ਅਤੇ ਅਸੀਂ ਗੁਰੂਆਂ ਨੂੰ ਆਪਣਾ ਸਤਿਕਾਰ ਦਿੰਦੇ ਹਾਂ।

ਮੁੱਖ ਮੰਤਰੀ ਨੇ ਆਖਿਆ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੇ ਹਿੱਤ ‘ਚ ਕੰਮ ਕਰਨਾ ਚਾਹੀਦਾ ਹੈ। ਹਰਿਆਣਾ ਵੀ ਪੰਜਾਬ ਦਾ ਹੀ ਇੱਕ ਹਿੱਸਾ ਹੈ ਅਤੇ ਉੱਥੋਂ ਹੀ ਹੋਂਦ ‘ਚ ਆਇਆ। ਇਸ ਤਰ੍ਹਾਂ ਦੀ ਰਾਜਨੀਤੀ ਕਿਸੇ ਲਈ ਵੀ ਚੰਗੀ ਨਹੀਂ ਹੈ।

ਸੀਐੱਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇ ਮੁਖੀ ਹੋਣ ਦੇ ਨਾਤੇ, ਮੈਂ ਕਹਿੰਦਾ ਹਾਂ ਕਿ ਜੇਕਰ ਪੰਜਾਬ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਲੋੜ ਹੈ, ਤਾਂ ਅਸੀਂ ਟਿਊਬਵੈੱਲ ਲਗਾਵਾਂਗੇ ਅਤੇ ਆਪਣੀ ਜ਼ਮੀਨ ਤੋਂ ਪਾਣੀ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਵਾਂਗੇ। ਅਸੀਂ ਪੰਜਾਬ ਦੇ ਕਿਸੇ ਵੀ ਵਿਅਕਤੀ ਨੂੰ ਪਿਆਸਾ ਨਹੀਂ ਰਹਿਣ ਦੇਵਾਂਗੇ, ਇਹ ਮੇਰੀ ਗਰੰਟੀ ਹੈ।

ਮੁੱਖ ਮੰਤਰੀ (CM Nayab Singh Saini) ਨੇ ਕਿਹਾ ਕਿ ਪਿਛਲੇ ਰਿਕਾਰਡਾਂ ‘ਤੇ ਨਜ਼ਰ ਮਾਰਨੀ ਚਾਹੀਦੀ ਹੈ, ਅਸੀਂ ਸਿਰਫ ਉਸ ਪਾਣੀ ਦੀ ਗੱਲ ਕਰ ਰਹੇ ਹਾਂ ਜੋ ਹਰਿਆਣਾ ਨੂੰ ਪਹਿਲਾਂ ਹੀ ਮਿਲ ਰਿਹਾ ਹੈ। ਪਾਣੀ ਇੱਕ ਕੁਦਰਤੀ ਸਰੋਤ ਹੈ। ਇਸ ਰਾਜਨੀਤੀ ‘ਚ ਇਹ ਪਾਣੀ ਬਰਬਾਦ ਹੋਵੇਗਾ ਅਤੇ ਪਾਕਿਸਤਾਨ ਜਾਵੇਗਾ |

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਓਨੇ ਹੀ ਪਾਣੀ ਦੀ ਮੰਗ ਕਰ ਰਹੇ ਹਾਂ ਜੋ ਹਰਿਆਣਾ ਨੂੰ ਪਹਿਲਾਂ ਮਿਲਦਾ ਸੀ। ਮੈਂ ਇਸ ਤੋਂ ਵੱਧ ਪਾਣੀ ਨਹੀਂ ਮੰਗ ਰਿਹਾ। ਅਸੀਂ SYL ਦੇ ਉਹੀ ਪਾਣੀ ਦੀ ਮੰਗ ਕਰ ਰਹੇ ਹਾਂ, ਜਿਸ ਲਈ ਅਸੀਂ ਇੱਕ ਸਮਝੌਤਾ ਕੀਤਾ ਹੈ ਅਤੇ ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਸਾਡਾ ਹੱਕ ਹੈ।

Read More: Water Issue: ਭਾਖੜਾ ਨਹਿਰ ਪਾਣੀ ਮੁੱਦੇ ਸੁਪਰੀਮ ਕੋਰਟ ਦਾ ਰੁਖ਼ ਕਰੇਗੀ ਹਰਿਆਣਾ ਸਰਕਾਰ

Scroll to Top