ਹਰਿਆਣਾ, 12 ਨਵੰਬਰ 2025: ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੁਆਰਾ ਕਰਵਾਏ “ਉਦਯੋਗ ਸਮਾਗਮ-2025” ‘ਚ ਹਰਿਆਣਾ ਨੂੰ ਕਾਰੋਬਾਰ ਕਰਨ ‘ਚ ਸੌਖ ‘ਚ ‘ਟੌਪ ਅਚੀਵਰ’ ਸੂਬੇ ਵਜੋਂ ਮਾਨਤਾ ਦਿੱਤੀ ਗਈ। ਇਹ ਮਾਨਤਾ ਵਪਾਰ ਸੁਧਾਰ ਕਾਰਜ ਯੋਜਨਾ (BRAP) 2024 ਦੇ ਤਿੰਨ ਮੁੱਖ ਸੁਧਾਰ ਖੇਤਰਾਂ – ਕਾਰੋਬਾਰ ਪ੍ਰਵੇਸ਼, ਭੂਮੀ ਪ੍ਰਸ਼ਾਸਨ ਅਤੇ ਖੇਤਰ-ਵਿਸ਼ੇਸ਼ ਸਿਹਤ ਸੰਭਾਲ ‘ਚ ਇਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤੀ ਗਈ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਪ੍ਰਧਾਨਗੀ ਹੇਠ ਇਹ ਸਮਾਗਮ ਨਵੀਂ ਦਿੱਲੀ ਦੇ ਸੁਸ਼ਮਾ ਸਵਰਾਜ ਭਵਨ ਵਿਖੇ ਕਰਵਾਇਆ ਗਿਆ। ਦੇਸ਼ ਭਰ ਦੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 25 ਸੁਧਾਰ ਖੇਤਰਾਂ ‘ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਸਨਮਾਨਿਤ ਕੀਤਾ ਗਿਆ। ਸੁਧਾਰ ਖੇਤਰਾਂ ‘ਚ ਕਾਰੋਬਾਰ ਪ੍ਰਵੇਸ਼, ਨਿਰਮਾਣ ਪਰਮਿਟ, ਕਿਰਤ ਨਿਯਮ, ਭੂਮੀ ਪ੍ਰਸ਼ਾਸਨ, ਵਾਤਾਵਰਣ ਰਜਿਸਟ੍ਰੇਸ਼ਨ, ਉਪਯੋਗਤਾ ਪਰਮਿਟ, ਅਤੇ ਸੇਵਾ ਖੇਤਰ ਸਮੇਤ ਖੇਤਰ-ਵਿਸ਼ੇਸ਼ ਸੇਵਾਵਾਂ ਸ਼ਾਮਲ ਸਨ।
ਕਾਨਫਰੰਸ ‘ਚ ਉਦਯੋਗ ਅਤੇ ਵਣਜ ਮੰਤਰੀ, ਸੀਨੀਅਰ ਸਰਕਾਰੀ ਅਧਿਕਾਰੀ ਅਤੇ 14 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਦਯੋਗ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸੁਧਾਰ ਪਹਿਲਕਦਮੀਆਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਨੂੰ ਸਨਮਾਨਿਤ ਕੀਤਾ।
ਵਪਾਰ ਸੁਧਾਰ ਕਾਰਜ ਯੋਜਨਾ (BRAP 202) ਦਾ ਮੁਲਾਂਕਣ 434 ਸੁਧਾਰ ਬਿੰਦੂਆਂ ਦੇ ਆਧਾਰ ‘ਤੇ ਕੀਤਾ । ਇਹ ਦੇਸ਼ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਫੀਡਬੈਕ-ਅਧਾਰਤ ਪ੍ਰਕਿਰਿਆ ਸੀ, ਜਿਸ ‘ਚ 5.8 ਲੱਖ ਕਾਰੋਬਾਰਾਂ ਅਤੇ 1.3 ਲੱਖ ਤੋਂ ਵੱਧ ਡੂੰਘਾਈ ਨਾਲ ਇੰਟਰਵਿਊ ਸ਼ਾਮਲ ਸਨ। ਮੁਲਾਂਕਣ ਪ੍ਰਕਿਰਿਆ 70% ਉਪਭੋਗਤਾ ਫੀਡਬੈਕ ਅਤੇ 30% ਸਬੂਤ ਤਸਦੀਕ ‘ਤੇ ਅਧਾਰਤ ਸੀ, ਇਹ ਯਕੀਨੀ ਬਣਾਉਂਦੇ ਹੋਏ ਕਿ ਦਰਜਾਬੰਦੀ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਉਦੇਸ਼ਪੂਰਨ ਰਹੇ।
‘ਟੌਪ ਅਚੀਵਰ’ ਸ਼੍ਰੇਣੀ ਉਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ 90 ਪ੍ਰਤੀਸ਼ਤ ਤੋਂ ਵੱਧ ਸਕੋਰ ਪ੍ਰਾਪਤ ਕੀਤਾ ਹੈ, ਜੋ ਸੁਧਾਰਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ, ਸਿਸਟਮ ਕੁਸ਼ਲਤਾ ਅਤੇ ਉਪਭੋਗਤਾ ਸੰਤੁਸ਼ਟੀ ਨੂੰ ਦਰਸਾਉਂਦਾ ਹੈ।
Read More: ਹਰਿਆਣਾ ‘ਚ ਲਿੰਗ ਅਨੁਪਾਤ 912 ਦਰਜ, ਪਿਛਲੇ ਸਾਲ ਨਾਲੋਂ ਹੋਇਆ ਸੁਧਾਰ




