Haryana Holiday

Haryana Holiday: ਹਰਿਆਣਾ ਸਰਕਾਰ ਵੱਲੋਂ 31 ਮਾਰਚ ਨੂੰ ਸੂਬੇ ‘ਚ ਛੁੱਟੀ ਦਾ ਐਲਾਨ

ਚੰਡੀਗੜ੍ਹ, 27 ਮਾਰਚ 2025: ਹਰਿਆਣਾ ਸਰਕਾਰ ਨੇ ਸੂਬੇ ਭਰ ‘ਚ 31 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਹੈ | ਦਰਅਸਲ ਹਰਿਆਣਾ ਸਰਕਾਰ ਨੇ ਆਉਣ ਵਾਲੀ 31 ਮਾਰਚ 2025 ਨੂੰ ਈਦ-ਉਲ-ਫਿਤਰ ਨੂੰ ਗਜ਼ਟਿਡ ਛੁੱਟੀ ਦੀ ਬਜਾਏ ਸ਼ਡਿਊਲ-2 ਦੇ ਤਹਿਤ ਸੀਮਤ ਛੁੱਟੀ ਐਲਾਨੀ ਹੈ।

ਇਸ ਸਬੰਧੀ ਹਰਿਆਣਾ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ| ਹਰਿਆਣਾ ਦੇ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ 29 ਮਾਰਚ ਸ਼ਨੀਵਾਰ ਅਤੇ 30 ਮਾਰਚ ਐਤਵਾਰ ਹੈ ਜਦੋਂ ਕਿ 31 ਮਾਰਚ ਵਿੱਤੀ ਸਾਲ 2024-25 ਦਾ ਅੰਤਮ ਦਿਨ ਹੈ।

ਈਦ ਅਲ-ਫਿਤਰ ਇੱਕ ਇਸਲਾਮੀ ਤਿਉਹਾਰ ਹੈ ਜੋ ਰਮਜ਼ਾਨ ਦੇ ਅੰਤ ਨੂੰ ਦਰਸਾਉਂਦਾ ਹੈ, ਵਰਤ ਰੱਖਣ ਦਾ ਪਵਿੱਤਰ ਮਹੀਨਾ ਜਦੋਂ ਮੁਸਲਮਾਨ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਵਰਤ ਰੱਖਦੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਮੁਸਲਮਾਨ ਰਮਜ਼ਾਨ ਦੌਰਾਨ ਰੋਜ਼ੇ ਰੱਖਣ ਤੋਂ ਬਾਅਦ ਦਿਨ ਦੇ ਸਮੇਂ ਖਾਣਾ ਖਾ ਸਕਦੇ ਹਨ।

Read More: Public Holiday: ਪੰਜਾਬ ‘ਚ ਦੋ ਦਿਨ ਸਕੂਲ, ਕਾਲਜ ਤੇ ਹੋਰ ਵਿਦਿਅਕ ਅਦਾਰੇ ‘ਚ ਰਹੇਗੀ ਜਨਤਕ ਛੁੱਟੀ

Scroll to Top