Haryana

ਹਰਿਆਣਾ ਨੇ ਪਿਛਲੇ ਸਾਢੇ ਨੌਂ ਸਾਲਾਂ ‘ਚ ਲਿੰਗ ਅਨੁਪਾਤ ‘ਚ ਕੀਤਾ ਮਹੱਤਵਪੂਰਨ ਸੁਧਾਰ

ਚੰਡੀਗੜ, 17 ਫਰਵਰੀ 2024: ਹਰਿਆਣਾ (Haryana) ਨੇ 22 ਜਨਵਰੀ, 2015 ਨੂੰ ਪਾਣੀਪਤ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਮੁਹਿੰਮ ਨੂੰ ਸਰਕਾਰੀ ਯਤਨਾਂ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਅਤੇ ਖਾਪ ਪੰਚਾਇਤਾਂ ਦੇ ਸਹਿਯੋਗ ਨਾਲ ਸਫਲ ਬਣਾਇਆ, ਜਿਸ ਦੇ ਨਤੀਜੇ ਵਜੋਂ ਲਿੰਗ ਅਨੁਪਾਤ ਰਾਜ ਵਿੱਚ ਸੁਧਾਰ ਹੋ ਕੇ 1000 ਹੋ ਗਿਆ ਹੈ। ਲੜਕਿਆਂ ਦੇ ਪਿੱਛੇ 916 ਲੜਕੀਆਂ ਦਰਜ ਕੀਤੀਆਂ ਗਈਆਂ ਹਨ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ: ਜੀ. ਅਨੁਪਮਾ ਨੇ ਚੰਡੀਗੜ੍ਹ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ (ਬੀ3ਪੀ) ‘ਤੇ ਰਾਜ ਪੱਧਰੀ ਹਿੱਤਧਾਰਕਾਂ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿੱਚ ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਅਮਨੀਤ ਪੀ ਕੁਮਾਰ ਵੀ ਮੌਜੂਦ ਸਨ।

ਬੈਠਕ ਵਿਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਵੱਲੋਂ ਪਾਣੀਪਤ, ਹਰਿਆਣਾ (Haryana) ਤੋਂ ਇਸ ਆਦਰਸ਼ ਵਾਕ ਦੇ ਨਾਲ ਲਾਂਚ ਕੀਤਾ ਗਿਆ ਸੀ ਸਾਨੂੰ ਕੁੜੀਆਂ ਨੁੰ ਮਾਰਨ ਦਾ ਅਧਿਕਾਰ ਨਹੀਂ ਹੈ ਅਤੇ ਸਾਡਾ ਮੰਤਰ ਬੇਟਾ ਬੇਟੀ ਇਕ ਸਮਾਨ ਹੋਣਾ ਚਾਹੀਦਾ ਹੈ, ਜਿਸ ਨੂੰ ਹਰਿਆਣਾ ਨੇ ਸਫਲ ਕੀਤਾ ਹੈ।

ਡਾ. ਜੀ ਅਨੁਪਮਾ ਨੇ ਕਿਹਾ ਕਿ ਮੌਜੂਦਾ ਵਿਚ ਜਨਮ ਦੇ ਸਮੇਂ ਲਿੰਗ ਅਨੁਪਾਤ 916 ਹੈ ਅਤੇ ਅਸੀਂ ਹਰਿਆਣਾ ਵਿਚ ਬੀ3ਪੀ ਪ੍ਰੋਗ੍ਰਾਮ ਸ਼ੁਰੂ ਹੋਣ ਦੇ ਬਾਅਦ ਤੋਂ 52000 ਤੋਂ ਵੱਧ ਕੁੜੀਆਂ ਨੂੰ ਬਚਾਇਆ ਹੈ। ਪੰਜ ਜਿਲ੍ਹੇ ਐਸਆਰਬੀ-2023 900 ਤੋਂ ਹੇਠਾਂ ਹਨ ਯਾਨੀ ਰੋਹਤਕ (883) ਨਾਰਨੌਲ (887), ਸੋਨੀਪਤ (894), ਚਰਖੀ ਦਾਦਰੀ (897) ਅਤੇ ਰਿਵਾੜੀ (897)। ਹਰਿਆਣਾ ਵਿਚ ਬੀ3ਪੀ ਪ੍ਰੋਗ੍ਰਾਮ ਨੂੰ ਮਜਬੂਤ ਕਰਨ ਲਈ ਡਬਲਿਯੂਸੀਡੀ, ਐਨਐਚਐਮ ਅਤੇ ਸਿਖਿਆ ਵਿਭਾਗ ਮਿਲ ਕੇ ਕੰਮ ਕਰਣਗੇ ਅਤੇ ਲਿਯਮਤ ਆਧਾਰ ‘ਤੇ ਨਿਗਰਾਨੀ ਕਰਨਗੇ ।

ਪੀਸੀ-ਪੀਐਨਡੀਟੀ (ਪ੍ਰੀ ਨੇਟਲ ਡਾਇਗਨੋਸਟਿਕ)/ਐਮਪੀਟੀ (ਗਰਭ ਦਾ ਮੈਡੀਕਲ ਸਮਾਪਨ) ਐਕਟ ਦਾ ਲਾਗੂ ਕਰਲ। ਪੀਸੀ-ਪੀਐਨਡੀਟੀ/ਐਮਟੀਪੀ ਐਕਟ ‘ਤੇ ਪੁਲਿਸ/ਅਭਿਯੋਜਨ/ਸਿਹਤ ਅਧਿਕਾਰੀਆਂ ਦਾ ਨਿਯਮਤ ਸੰਵੇਦੀਕਰਣ। ਐਮਟੀਪੀ ਕਿੱਟ ਦੀ ਆਨਲਾਇਨ ਅਤੇ ਓਟੀਸੀ (ਓਵਰ ਦ ਕਾਉਂਟਰ) ਵਿਕਰੀ ‘ਤੇ ਰੋਕ ਲਗਾਉਣਾ। ਅਵੈਧ ਐਮਟੀਪੀ/ਐਮਟੀਪੀ ਕਿੱਟਾਂ ਦੇ ਗਲਤ ਵਰਤੋ ਨੁੰ ਰੋਕਨ ਲਈ ਸਾਰੇ ਅਨੁਮੋਦਿਤ ਅੇਮਟੀਪੀ ਕੇਂਦਰਾਂ ਦਾ ਆਡਿਟ ਕੀਤਾ ਜਾਣਾ ਜਰੂਰੀ ਹੈ। ਰਾਜ ਮੁੱਖ ਦਫਤਰ ਨਿਯਮਤ ਆਧਾਰ ‘ਤੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਾਰੇ ਜਿਲ੍ਹਿਆਂ ਦੇ ਨਾਲ ਮਹੀਨਾਵਾਰ ਮੀਟਿੰਗ ਪ੍ਰਬੰਧਿਤ ਕਰੇਗਾ।

ਡਾ. ਜੀ ਅਨੂਪਮਾ ਨੇ ਦੱਸਿਆ ਕਿ ਜ਼ਿਲ੍ਹਾ ਟਾਸਕ ਫੋਰਸ ਦੀ ਬੈਠਕ ਹਰ ਮਹੀਨੇ ਨਿਯਮਤ ਆਧਾਰ ‘ਤੇ ਹੋਵੇਗੀ। ਜ਼ਿਲ੍ਹਾ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੱਕ ਨਿਗਰਾਨੀ ਵਿਵਸਥਾ ਨੂੰ ਮਜਬੂਤ ਕੀਤਾ ਜਾਵੇ। ਜਨਮ ਸਮੇਂ ‘ਤੇ ਰਜਿਸਟ੍ਰੇਸ਼ਨ ਦੇ ਸਬੰਧ ਵਿਚ ਸਿਵਲ ਸਰਜਨ ਭਾਰਤੀ ਮੈਡੀਕਲ ਏਸੋਸਇਏਸ਼ਨਾਂ (ਐਮਐਮਏ) ਦੇ ਨਾਲ ਮੀਟਿੰਗਾਂ ਕਰਣਗੇ।

ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਹਰਿਆਣਾ ਦੀ ਕਮਿਸ਼ਨਰ ਅਤੇ ਸਕੱਤਰ ਅਮਨੀਤ ਪੀ ਕੁਮਾਰ ਨੇ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ , ਫੀਲਡ ਸਟਾਫ ਦੀ ਸਮਰੱਥਾ ਨਿਰਮਾਣ ਨਿਯਮਤ ਆਧਾਰ ‘ਤੇ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਪੀਸੀ ਪੀਐਨਡੀਟੀ/ਐਮਟੀਪੀ ਐਕਟ ਦੇ ਬਾਰੇ ਵਿਚ ਆਮ ਜਨਤਾ ਨੂੰ ਜਾਗਰੁਕ ਕਰ ਸਕਣ। ਪੀਸੀ ਪੀਐਨਡੀਟੀ/ਐਮਪੀਟੀ ਐਕਟ ਦੇ ਸਬੰਧ ਵਿਚ ਸੂਬਾ ਪੱਧਰ ‘ਤੇ ਸਿਖਲਾਈ ਪ੍ਰਬੰਧਿਤ ਕੀਤੀ ਜਾਵੇਗੀ ਅਤੇ ਕੈਸਕੇਡ ਮਾਡਲ ਵਿਚ ਜਿਲ੍ਹਿਆਂ ਵਿਚ ਦੋਹਰਾਇਆ ਜਾਵੇਗਾ।

ਬੀ3ਪੀ ਮੁਹਿੰਮ ਵਿਚ ਪਹਿਲਾਂ ਬੇਟੀ ਨੂੰ ਬਚਾਉਣਾ ਹੈ ਅਤੇ ਫਿਰ ਪੜਾਉਣਾ ਹੈ। ਸਿਹਤ ਵਿਭਾਗ ਹਰੇਕ ਜਣੇਪਾ ਦਾ ਜਲਦੀ ਰਜਿਸਟ੍ਰੇਸ਼ਨ ਯਕੀਨੀ ਕਰੇਗਾ। ਪੀਸੀ ਪੀਐਨਡੀਟੀ/ਐਮਟੀਪੀ ਐਕਟ ਅਤੇ ਸਾਡੇ ਸਮਾਜ ‘ਤੇ ਇਸ ਦੇ ਪ੍ਰਭਾਵ ਦੇ ਬਾਰੇ ਵਿਚ ਲੋਕਾਂ ਨੂੰ ਜਾਗਰੁਕ ਕਰਨ ਲਈ ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਜਕਰਤਾ) ਕਾਰਜਕਰਤਾ ਵੱਲੋਂ ਪਿੰਡਾਂ ਵਿਚ ਛੋਟੇ ਸਮੂਹਾਂ ਵਿਚ ਫੋਕਸ ਸਮੂਹ ਚਰਚਾ ਪ੍ਰਬੰਧਿਤ ਕੀਤੀ ਜਾਵੇਗੀ।ਹਰਿਆਣਾ ਰਾਜ ਵਿਚ ਪੀਸੀ ਪੀਐਨਡੀਟੀ/ਐਮਟੀਪੀ ਐਕਟ ਦਾ ਪਾਲਣ ਕੀਤਾ ਜਾਵੇਗਾ।

ਇਸ ਮੌਕੇ ‘ਤੇ ਮਹਾਨਿਦੇਸ਼ਕ ਸਿਹਤ ਸੇਵਾਵਾਂ, ਡਾ. ਆਰਐਸ ਪੁਨਿਆ, ਡਾ ਉਸ਼ਾ ਗੁਪਤਾ, ਸਲਾਹਕਾਰ ਬੀ3ਪੀ, ਕੌਮੀ ਸਿਹਤ ਮਿਸ਼ਨ (ਐਨਐਚਐਮ) ਦੇ ਨਿਦੇਸ਼ਕ ਡਾ. ਕੁਲਦੀਪ ਕੁਮਾਰ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਨਿਦੇਸ਼ਕ, ਸੁਸ੍ਰੀ ਮੋਨਿਕਾ ਮਲਿਕ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਰਹੇ।

Scroll to Top