July 4, 2024 10:27 pm
Haryana

Haryana: ਹਰਿਆਣਾ ਰੋਡਵੇਜ ਦੀ ਬੱਸਾਂ ‘ਚ ਮਿਲੇਗਾ ਠੰਢਾ ਪਾਣੀ, ਟ੍ਰਾਂਸਪੋਰਟ ਵਿਭਾਗ ਵੱਲੋਂ ਹੁਕਮ ਜਾਰੀ

ਚੰਡੀਗੜ੍ਹ, 18 ਜੂਨ 2024: ਹਰਿਆਣਾ ਸਰਕਾਰ (Haryana Government) ਨੇ ਵੱਧਦੀ ਗਰਮੀ ਕਾਰਨ ਹਰਿਆਣਾ ਰਾਜ ਟ੍ਰਾਂਸਪੋਰਟ ਦੀ ਸਾਰੀ ਬੱਸਾਂ ਵਿਚ ਯਾਤਰੀਆਂ ਦੇ ਲਈ ਪੀਣ ਦੇ ਠੰਢੇ ਪਾਣੀ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਅੱਜ ਰਾਜ ਟ੍ਰਾਂਸਪੋਰਟ ਹਰਿਆਣਾ ਦੇ ਮੁੱਖ ਦਫਤਰ ਵੱਲੋਂ ਸੂਬੇ ਦੇ ਸਾਰੇ ਮਹਾਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਰਾਜ ਟ੍ਰਾਂਸਪੋਰਟ ਹਰਿਆਣਾ ਦੀ ਸਾਰੀ ਬੱਸਾਂ ਵਿਚ ਠੰਢੇ ਪਾਣੀ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਯਾਤਰੀਆਂ ਨੂੰ ਪਾਣੀ ਦੇ ਅਭਾਵ ਵਿਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਨਿਰਦੇਸ਼ਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਮੌਜੂਦਾ ਵਿਚ ਲਗਾਤਾਰ ਵੱਧਦੇ ਤਾਪਮਾਨ ਕਾਰਨ ਗਰਮੀ ਦਾ ਪੱਧਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਬੱਸਾਂ ਵਿਚ ਯਾਤਰਾ ਕਰ ਰਹੇ ਯਾਤਰੀਆਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ। ਗਰਮੀ ਕਾਰਨ ਲਗਾਤਾਰ ਪਾਣੀ ਦੀ ਜਰੂਰਤ ਵੀ ਪੈਂਦੀ ਹੈ। ਕਈ ਵਾਰ ਅਜਿਹੇ ਸਥਾਨ ਵੀ ਹੁੰਦੇ ਹਨ, ਜਿੱਥੇ ਪਾਣੀ ਦੀ ਵਿਵਸਥਾ ਨਹੀਂ ਹੁੰਦੀ।

ਇਸ ਲਈ ਟ੍ਰਾਂਸਪੋਰਟ ਵਿਭਾਗ ( Haryana transport department) ਦੇ ਨਿਦੇਸ਼ਕ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਤੁਰੰਤ ਪ੍ਰਭਾਵ ਨਾਲ ਸਾਰੀ ਬੱਸਾਂ ਵਿਚ ਠੰਢੇ ਪਾਣੀ ਦੀ ਵਿਵਸਥਾ ਕਰਨਾ ਯਕੀਨੀ ਕਰਨ ਤੇ ਇਸ ਸੰਦਰਭ ਵਿਚ ਸਾਰੇ ਡਰਾਈਵਰ/ਕੰਡਕਟਰ ਨੂੰ ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਯਾਤਰੀਆਂ ਨੂੰ ਵੱਧਦੀ ਗਰਮੀ ਤੋਂ ਪੀਣ ਦੇ ਲਈ ਠੰਢੇ ਪਾਣੀ ਦੀ ਕਮੀ ਨਾਲ ਜੂਝਨਾ ਨਾ ਪਵੇ।