19 ਅਕਤੂਬਰ 2024: ਹਰਿਆਣਾ ‘ਚ ਪਰਾਲੀ ਸਾੜਨ ਤੇ ਸਰਕਾਰ ਦੇ ਵਲੋਂ ਅਹਿਮ ਫੈਸਲਾ ਲਿਆ ਗਿਆ ਹੈ, ਦੱਸ ਦੇਈਏ ਕਿ ਹਰਿਆਣਾ ‘ਚ ਪਰਾਲੀ ਸਾੜਨ ਦੇ ਮਾਮਲੇ ਚ ਸਰਕਾਰ ਨੇ ਸਖ਼ਤੀ ਦਿਖਾਈ ਹੈ| ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਹੀ ਕਿ ਜੇ ਪਰਾਲੀ ਸਾੜੀ ਗਈ ਤਾ ਤੁਸੀਂ MSP ਤੇ ਫ਼ਸਲ ਨਹੀਂ ਵੇਚ ਸਕੋਗੇ, ਉਥੇ ਹੀ ਇਹ ਵੀ ਕਿਹਾ ਗਿਆ ਹੈ ਕਿ ਦੋ ਸੀਜ਼ਨ ਤੱਕ ਕਿਸਾਨ ਫ਼ਸਲ ਨਹੀਂ ਵੇਚ ਸਕਣਗੇ| ਕਿਸਾਨਾਂ ਦੇ ਖੇਤਾਂ ਦੇ ਰਿਕਾਰਡ ਦੇ ਵਿੱਚ ਰੈੱਡ ਐਂਟਰੀ ਦਰਜ਼ ਕੀਤੀ ਜਾਵੇਗੀ, ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ FIR ਵੀ ਦਰਜ਼ ਕੀਤੀ ਜਾਵੇਗੀ|
ਉਥੇ ਹੀ ਕਾਂਗਰਸ ਦੇ ਵਲੋਂ ਹਰਿਆਣਾ ਸਰਕਾਰ ਦੇ ਇਸ ਫੈਸਲੇ ਨੂੰ ਤੁਗਲਕੀ ਫਰਮਾਨ ਦੱਸਿਆ ਹੈ, ਤੇ ਕਿਹਾ ਹੈ ਕਿ ਬੀਜੇਪੀ ਨੂੰ ਵੋਟ ਨਾ ਦਿੱਤੇ ਜਾਣ ਦੀ ਸਜ਼ਾ ਦਿੱਤੀ ਜਾ ਰਹੀ ਹੈ|