Scheduled Caste

ਹਰਿਆਣਾ ਸਰਕਾਰ ਦੀ ਅਨੁਸੂਚਿਤ ਜਾਤੀ ਦੇ ਛੋਟੇ ਉੱਦਮੀਆਂ ਨੂੰ ਪ੍ਰਮੁੱਖ ਸਨਅਤਾਂ ਨਾਲ ਜੋੜਨ ਲਈ ਯੋਜਨਾ ਬਣਾਉਣ ਦੀ ਤਿਆਰੀ

ਚੰਡੀਗੜ੍ਹ, 01 ਅਗਸਤ 2024: ਹਰਿਆਣਾ ਸਰਕਾਰ ਅਨੁਸੂਚਿਤ ਜਾਤੀਆਂ (Scheduled Caste) ਦੇ ਛੋਟੇ ਉੱਦਮੀਆਂ ਨੂੰ ਪ੍ਰਮੁੱਖ ਸਨਅਤਾਂ ਨਾਲ ਜੋੜਨ ਲਈ ਇੱਕ ਵਿਆਪਕ ਯੋਜਨਾ ਤਿਆਰ ਕਰਨ ਦੀ ਦਿਸ਼ਾ ‘ਚ ਕਦਮ ਚੁੱਕ ਰਹੀ ਹੈ ਤਾਂ ਜੋ ਸੂਖਮ ਅਤੇ ਲਘੂ ਸਨਅਤਾਂ (ਐਮਐਸਐਮਈ) ਦੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਸਬੰਧ ‘ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਲਿਤ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਡੀਆਈਸੀਸੀਆਈ) ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੀ ਰਿਹਾਇਸ਼ ਸੰਤ ਕਬੀਰ ਕੁਟੀਰ ਵਿਖੇ ਬੈਠਕ ਕੀਤੀ ਅਤੇ ਵੱਖ-ਵੱਖ ਪਹਿਲਕਦਮੀਆਂ ਬਾਰੇ ਚਰਚਾ ਕੀਤੀ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਐਮਐਸਐਮਈ ਨੂੰ ਉਤਸ਼ਾਹਿਤ ਕਰਨ ਲਈ ਪਹਿਲਾਂ ਹੀ ਕਈ ਪ੍ਰੇਰਕ ਯੋਜਨਾਵਾਂ ਚਲਾ ਰਹੀ ਹੈ। ਹੁਣ ਅਸੀਂ ਅਨੁਸੂਚਿਤ ਜਾਤੀ ਦੇ ਛੋਟੇ ਉੱਦਮੀਆਂ ਦੀ ਮੱਦਦ ਲਈ ਨਵੀਆਂ ਸਕੀਮਾਂ ਬਣਾਉਣ ਵੱਲ ਵੀ ਵਧ ਰਹੇ ਹਾਂ, ਤਾਂ ਜੋ ਛੋਟੇ ਉੱਦਮੀਆਂ ਨੂੰ ਵੱਡੀਆਂ ਮੰਡੀਆਂ ਮਿਲ ਸਕਣ ਤਾਂ ਜੋ ਉਨ੍ਹਾਂ ਦੀ ਆਰਥਿਕ ਹਾਲਤ ‘ਚ ਸੁਧਾਰ ਹੋ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਡੀਆਈਸੀਸੀਆਈ) ਦੇ ਸਹਿਯੋਗ ਨਾਲ ਨਵੀਆਂ ਸਕੀਮਾਂ ਬਣਾਉਣ ‘ਤੇ ਵਿਚਾਰ ਕਰੇਗੀ ਤਾਂ ਜੋ ਸੂਬੇ ਵਿੱਚ ਅਨੁਸੂਚਿਤ ਜਾਤੀਆਂ ਦੇ ਛੋਟੇ ਉੱਦਮੀਆਂ ਨੂੰ ਅੱਗੇ ਵਧਣ ਦੇ ਮੌਕੇ ਮਿਲ ਸਕਣ।

ਉਨ੍ਹਾਂ ਨੇ ਉਦਯੋਗ ਅਤੇ ਵਣਜ ਵਿਭਾਗ ਅਤੇ ਵਿਦੇਸ਼ੀ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਦਲਿਤ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ ਇਸ ਦਿਸ਼ਾ ਵਿੱਚ ਇੱਕ ਰੋਡਮੈਪ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਉਦਯੋਗਿਕ ਇਕਾਈਆਂ ਨੂੰ ਵਿਦੇਸ਼ਾਂ ਵਿੱਚ ਵਸਤਾਂ ਦੀ ਬਰਾਮਦ ਕਰਨ ਲਈ ਵਿਦੇਸ਼ੀ ਸਹਿਕਾਰਤਾ ਵਿਭਾਗ ਵੱਲੋਂ ਪਹਿਲਾਂ ਹੀ ਵੱਖ-ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਟੀਚਾ ਹੈ ਕਿ ਵੱਧ ਤੋਂ ਵੱਧ ਨੌਜਵਾਨ ਉੱਦਮੀ ਬਣਨ ਤਾਂ ਜੋ ਉਹ ਨੌਕਰੀਆਂ ਦੇਣ ਵਾਲੇ ਬਣ ਸਕਣ ਨਾ ਕਿ ਨੌਕਰੀ ਲੱਭਣ ਵਾਲੇ। ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਹੁਨਰ ਸਿਖਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਨਾਲ ਹੀ, ਨੌਜਵਾਨਾਂ ਨੂੰ ਸਟੈਂਡਅੱਪ ਇੰਡੀਆ ਅਤੇ ਮੁਦਰਾ ਯੋਜਨਾ ਵਰਗੀਆਂ ਫਲੈਗਸ਼ਿਪ ਸਕੀਮਾਂ ਰਾਹੀਂ ਨਵੇਂ ਉੱਦਮ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਬੈਠਕ ‘ਚ ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਡੀਆਈਸੀਸੀਆਈ) ਦੇ ਸੰਸਥਾਪਕ ਚੇਅਰਮੈਨ ਪਦਮਸ਼੍ਰੀ ਡਾ. ਮਿਲਿੰਦ ਕਾਂਬਲੇ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਡੀਆਈਸੀਸੀਆਈ ਇੱਕ ਭਾਰਤੀ ਐਸੋਸੀਏਸ਼ਨ ਹੈ ਜੋ ਦਲਿਤ ਵਪਾਰਕ (Scheduled Caste) ਉੱਦਮਾਂ ਨੂੰ ਉਤਸ਼ਾਹਿਤ ਕਰਦੀ ਹੈ। DICCI ਬਾਬਾ ਸਾਹਿਬ ਦੇ ਆਰਥਿਕ ਵਿਚਾਰਾਂ ਦੀ ਧਾਰਨਾ ਦਾ ਹਿੱਸਾ ਹੈ। ਡੀਆਈਸੀਸੀਆਈ SC-ST ਉੱਦਮੀਆਂ ਨੂੰ ਵਧਣ ‘ਚ ਮੱਦਦ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਨਾਲ ਸਹਿਯੋਗ ਕਰਦਾ ਹੈ।

Scroll to Top