ਚੰਡੀਗੜ੍ਹ 25 ਨਵੰਬਰ 2023: ਸੜਕਾਂ ਦੀ ਕੁਸ਼ਲਤਾ ਅਤੇ ਰੱਖ-ਰਖਾਓ ਵੱਧਾਉਣ ਲਈ ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਐਚਐਸਏਐਮਬੀ (ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ) ਸੜਕਾਂ ਦੀ ਰੱਖ-ਰਖਾਓ ਦੀ ਜ਼ਿੰਮੇਵਾਰੀ ਸਬੰਧਤ ਜਿਲਾ ਪਰਿਸ਼ਦਾਂ ਨੂੰ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਹੈ|
ਇਸ ਫੈਸਲੇ ਦਾ ਮੰਤਵ ਸਾਲਾਨਾ ਮੁਰੰਮਤ ਅਤੇ ਵਿਸ਼ੇਸ਼ ਮੁਰੰਮਤ ਦੀ ਪ੍ਰਕ੍ਰਿਆ ਨੂੰ ਯਕੀਨੀ ਕਰਨਾ, ਸੜਕ ਬੁਨਿਆਦੀ ਢਾਂਚੇ ਨੂੰ ਮਜਬੂਤ ਅਤੇ ਗੁਣਵੱਤਾ ਯਕੀਨੀ ਕਰਨਾ ਹੈ| ਉਨ੍ਹਾਂ ਨੇ ਅਧਿਕਾਰੀਆਂ ਨੂੰ ਜਿਲਾ ਪਰਿਸ਼ਦਾਂ ਵਿਚ ਪਰਿਯੋਜਨਾਵਾਂ ਲਈ ਇੰਜੀਨਿਅਰਿੰਗ ਵਿੰਗ ਸਥਾਪਿਤ ਕਰਨ ਦਾ ਵੀ ਨਿਰਦੇਸ਼ ਦਿੱਤਾ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਕੰਮ ਪ੍ਰਭਾਵਿਤ ਨਹੀਂ ਹੋਵੇਗਾ|
ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਨਿਦੇਸ਼ ਅੱਜ ਇੱਥੇ ਜਿਲਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਹੋਈ ਜਿਲਾ ਪੱਧਰ ‘ਤੇ ਪਰਿਯੋਜਨਾਂ ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੇ| ਮੀਟਿੰਗ ਵਿਚ ਵਿਕਾਸ ਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਸਮੇਤ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ ਅਤੇ ਵਧੀਕ ਮੁੱਖ ਸਕੱਤਰ ਵਿਕਾਸ ਤੇ ਪੰਚਾਇਤ ਅਨਿਲ ਮਲਿਕ ਵੀ ਹਾਜਿਰ ਸਨ|
ਮੁੱਖ ਮੰਤਰੀ ਨੇ ਪੇਂਡੂ ਖੇਡ ਸਟੇਡਿਅਮ, ਚੌਪਾਲ, ਜਨਤਕ ਕੇਂਦਰ, ਸਟ੍ਰੀਲ ਲਾਇਟ, ਇਨਡੋਰ ਜਿਮ, ਈ-ਲਾਇਬ੍ਰੇਰੀ ਅਤੇ ਸਿਹਤ ਕੇਂਦਰ ਸਮੇਤ ਜਿਲਾ ਪਰਿਸ਼ਦਾਂ ਦੇ ਤਹਿਤ ਜਿਲ੍ਹਿਆਂ ਅੰਦਰ ਚਲ ਰਹੀ ਪਰਿਯੋਜਨਾਵਾਂ ਦੀ ਤਰੱਕੀ ਦਾ ਵਿਆਪਕ ਮੁਲਾਂਕਨ ਕੀਤਾ ਅਤੇ ਕਿਹਾ ਕਿ ਇੰਨ੍ਹਾਂ ਪਰਿਯੋਜਨਾਵਾਂ ਦੀ ਤਰੱਕੀ ਵਿਚ ਤੇਜੀ ਲਿਆਉਣ |
ਮੁੱਖ ਮੰਤਰੀ, ਹਰਿਆਣਾ (Haryana) ਮਨੋਹਰ ਲਾਲ ਨੇ ਸਬੰਧਤ ਜਿਲ੍ਹਿਆਂ ਵਿਚ ਪਰਿਯੋਜਨਾਵਾਂ ਦੀ ਤਰੱਕੀ ਨੂੰ ਵਿਵਸਥਤ ਅਤੇ ਤੇਜ ਕਰਨ ਲਈ ਜਿਲਾ ਪਰਿਸ਼ਦਾਂ ਦੇ ਚੇਅਰਮੈਨਾਂ ਅਤੇ ਸੀਈਓ ਵਿਚਕਾਰ ਵਧੀਆ ਤਾਲਮੇਲ ਦੀ ਲੋਂੜ ‘ਤੇ ਵੀ ਜੋਰ ਦਿੱਤਾ| ਉਨ੍ਹਾਂ ਨੇ ਚਲ ਰਹੇ ਕੰਮਾਂ ਵਿਚ ਕਿਸੇ ਵੀ ਦੇਰੀ ਨੂੰ ਦੂਰ ਕਰਨ ਲਈ ਸਹਿਯੋਗ ਯਤਨ ਯਕੀਨੀ ਕਰਨ ਦੇ ਆਦੇਸ਼ ਦਿੱਤੇ|
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਛੋਟੇ ਪਿੰਡਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਲਈ ਰਾਜ ਦੇ ਪੇਂਡੂ ਖੇਤਰ ਵਿਚ ਕੱਚੀ ਫਿਰਨੀਆਂ ਦੀ ਮੁਰੰਮਤ ਅਤੇ ਉਨ੍ਹਾਂ ਨੂੰ ਪੱਕਾ ਕਰਨ ਦੇ ਆਦੇਸ਼ ਦਿੱਤੇ| ਮੀਟਿੰਗ ਵਿਚ ਦਸਿਆ ਗਿਆ ਕਿ ਪਿੰਡ ਪੰਚਾਇਤਾਂ ਵਿਚ ਉਨ੍ਹਾਂ ਦੀ ਆਬਾਦੀ ਦੇ ਆਧਾਰ ‘ਤੇ ਤਿੰਨ ਸਮੂਹਾਂ ਵਿਚ ਵਰਗੀਕ੍ਰਿਤ 1000 ਵਾਧੂ ਈ-ਲਾਇਬ੍ਰੇਰੀ ਸਥਾਪਿਤ ਕਰਨ ਦਾ ਪ੍ਰਸਤਾਵ ਹੈ ਅਤੇ ਮੌਜ਼ੂਦਾ ਭਵਨਾਂ ਨਾਲ ਪਿੰਡ ਪੰਚਾਇਤਾਂ ਵਿਚ ਈ-ਲਾਇਬ੍ਰੇਰੀ ਅਤੇ ਇੰਡੋਰ ਜਿਮ ਦੀ ਸਥਾਪਨਾ ਦਾ ਕੰਮ ਚਲ ਰਿਹਾ ਹੈ|