ਚੰਡੀਗੜ੍ਹ, 29 ਜੁਲਾਈ 2024: ਹਰਿਆਣਾ ਸਰਕਾਰ ਨੇ ਹਿਸਾਰ ਦੇ ਸਰਕਾਰੀ ਕਾਲਜ ਦਾ ਨਾਂ ਗੁਰੂ ਗੌਰਖਨਾਥ ਜੀ (Guru Gaurakhnath ji) ਦੇ ਨਾਂ ‘ਤੇ ਰੱਖਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਉਚੇਰੀ ਸਿੱਖਿਆ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਐਲਾਨ ਅਨੁਸਾਰ ਸਰਕਾਰੀ ਕਾਲਜ ਹਿਸਾਰ ਦਾ ਨਾਂ ਗੁਰੂ ਗੌਰਕਸ਼ਨਾਥ ਜੀ ਦੇ ਨਾਂ ‘ਤੇ ਰੱਖਿਆ ਗਿਆ ਸੀ, ਜਿਸ ਨੂੰ ਹੁਣ ਸੋਧ ਕੇ ਗੁਰੂ ਗੌਰਖਨਾਥ ਜੀ ਦੇ ਨਾਂ ‘ਤੇ ਰੱਖਿਆ ਜਾਵੇਗਾ।
ਅਗਸਤ 30, 2025 11:25 ਬਾਃ ਦੁਃ