July 4, 2024 9:15 pm
Haryana Government

ਹਰਿਆਣਾ ਸਰਕਾਰ ਬਜੁਰਗਾਂ ਨੂੰ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਅਯੋਧਿਆ ‘ਚ ਰਾਮ ਲੱਲਾ ਦੇ ਕਰਵਾਏਗੀ ਦਰਸ਼ਨ

ਚੰਡੀਗੜ੍ਹ, 30 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੀ ਰਾਜਨੀਤੀ ਵਿਚ ਅੱਜ ਉਸ ਸਮੇਂ ਇਕ ਨਵਾਂ ਅਧਿਆਏ ਜੋੜ ਦਿੱਤਾ ਜਦੋਂ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗ੍ਰਾਮ ਦੀ ਤਰਜ ‘ਤੇ ਲੋਕਾਂ ਨਾਲ ਵਿਸ਼ੇਸ਼ ਚਰਚਾ ਦੀ ਗੋਲਡਨ ਜੁਬਲੀ ਬਣਾ ਦਿੱਤੀ। ਸੂਬਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਕੀਤੇ ਜਾ ਰਹੇ ਭਲਾਈ ਦੇ ਕੰਮਾਂ ਦੀ ਫੀਡਬੈਕ ਲੈਣ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਇਕ ਸਾਲ ਪਹਿਲਾਂ ਸ਼ਨੀਵਾਰ ਨੂੰ ਵਿਸ਼ੇਸ਼ ਚਰਚਾ ਦਾ ਪ੍ਰੋਗ੍ਰਾਮ ਸ਼ੁਰੂ ਕੀਤਾ ਸੀ, ਉਸ ਦਾ ਅੱਜ 50ਵਾਂ ਏਪੀਸੋਡ ਸੀ।

ਜਿਵੇਂ ਇਕ ਕਿਸਾਨ ਗਰਮੀ-ਸਰਦੀ ਦੀ ਪਰਵਾਹ ਕੀਤੇ ਬਿਨ੍ਹਾ ਆਪਣੀ ਫਸਲ ਦੀ ਹਿਫਾਜਤ ਕਰਦਾ ਹੈ ਠੀਕ ਉਸੀ ਤਰ੍ਹਾ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਹਰ ਹਾਲ ਵਿਚ (ਚਾਹੇ ਚੰਡੀਗੜ੍ਹ ਹੋਣ ਜਾਂ ਦਿੱਲੀ, ਜਾਂ ਫਿਰ ਕਿਸੇ ਗ੍ਰਾਮੀਣ ਜਾਂ ਸ਼ਹਿਰੀ ਦੌਰੇ ‘ਤੇ ਹੋਣ) ਹਰ ਸ਼ਨੀਵਾਰ ਨੂੰ ਆਪਣੀ ਵਿਸ਼ੇਸ਼ ਚਰਚਾ ਰਾਹੀਂ ਸੂਬਾਵਾਸੀਆਂ ਦਾ ਹਾਲ, ਚਾਲ ਜਾਣੇ ਬਿਨ੍ਹਾਂ ਨਹੀਂ ਸੋਏ।

ਸੀ ਐੱਮ ਨੇ ਸਾਲ 2024 ਦੀ ਪਹਿਲਾ ਸ਼ਾਮ ‘ਤੇ ਅੱਜ ਸੂਬਾਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਐਲਾਨ ਕੀਤਾ ਕਿ 22 ਜਨਵਰੀ, 2024 ਨੂੰ ਅਯੋਧਿਆ ਵਿਚ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਹੋਣ ਬਾਅਦ ਹਰਿਆਣਾ ਦੇ ਬਜੁਰਗਾਂ ਨੂੰ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਅਯੋਧਿਆ ਵਿਚ ਰਾਮ ਲੱਲਾ ਦੇ ਦਰਸ਼ਨ ਕਰਵਾਉਣਗੇ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਾਮੀ 25 ਜਨਵਰੀ ਦੇ ਬਾਅਦ ਨਵੇਂ ਕਲੇਵਰ ਅਤੇ ਨਵੇਂ ਫਲੇਵਰ ਵਿਚ ਜਨਸੰਵਾਦ ਪ੍ਰੋਗ੍ਰਾਮ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਅੱਜ ਵਿਸ਼ੇਸ਼ ਚਰਚਾ ਦੀ ਗੋਲਡਨ ਜੁਬਲੀ ‘ਤੇ ਮੁੱਖ ਮੰਤਰੀ ਨਾਲ ਸੂਬੇ ਦੇ ਲਗਭਗ ਹਰ ਪਿੰਡ ਤੇ ਮੋਹੱਲੇ ਤੋਂ ਲੋਕ ਜੁੜੇ ਹੋਏ ਹਨ।

ਅੱਜ ਆਪਣੀ ਗੋਲਡਨ ਜੁਬਲੀ ਵਿਸ਼ੇਸ਼ ਚਰਚਾ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੀ ਯੋਜਨਾਵਾਂ ਤੇ ਸੇਵਾਵਾਂ ਦੇ ਲਾਭਕਾਰਾਂ ਦੇ ਨਾਲ ਮੋਬਾਇਲ ਫੋਨ ਰਾਹੀਂ ਹਫਤੇਵਾਰ ਵਿਸ਼ੇਸ਼ ਚਰਚਾ ਦਾ ਅੱਜ ਇਕ ਸਾਲ ਪੂਰਾ ਹੋ ਰਿਹਾ ਹੈ। ਵਿਸ਼ੇਸ਼ ਚਰਚਾ ਦਾ ਅੱਜ ਇਹ 50ਵਾਂ ਏਪੀਸੋਡ ਹੈ। ਇਸ ਇਕ ਸਾਲ ਦੌਰਾਨ ਮੈਨੂੰ ਵੱਖ-ਵੱਖ ਵਰਗਾਂ ਨਾਲ ਸਿੱਧੀ ਗੱਲ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨਾਲ ਤੁਹਾਡੀ ਸਮਸਿਆਵਾਂ, ਸ਼ਿਕਾਇਤਾਂ ਤੇ ਸੁਝਾਆਂ ਦਾ ਸਿੱਧੇ ਹੀ ਪਤਾ ਚਲਿਆ ਹੈ।

ਇਸਦੇ ਨਾਲ ਹੀ ਮੈਨੁੰ ਵੱਖ-ਵੱਖ ਵਰਗਾਂ ਦੀ ਭਲਾਈ ਤੇ ਉਥਾਨ ਲਈ ਚਲਾਈ ਜਾ ਰਹੀ ਯੋਜਨਾਵਾਂ ਅਤੇ ਸੇਵਾਵਾਂ ਦੇ ਲਾਗੂ ਕਰਨ ਦੇ ਬਾਰੇ ਵਿਚ ਸਿੱਧੇ ਹੀ ਫੀਡਬੈਕ ਵੀ ਮਿਲਿਆ ਹੈ। ਇਸ ਦ੍ਰਿਸ਼ਟੀ ਨਾਲ ਇਹ ਪ੍ਰੋਗ੍ਰਾਮ ਮੇਰੇ ਲਈ ਬਹੁਤ ਉਪਯੋਗੀ ਰਿਹਾ ਹੈ। ਇਸ ਦੇ ਰਾਹੀਂ ਫੀਡਬੈਕ ਪ੍ਰਾਪਤ ਕਰ ਕੇ ਮੈਂ ਕਈ ਯੋਜਨਾਵਾਂ ਦਾ ਲਾਗੂ ਸਹੀ ਢੰਗ ਨਾਲ ਕਰਵਾਉਣ ਲਈ ਸਿਸਟਮ ਵਿਚ ਸੁਧਾਰ ਕੀਤਾ। ਮੈਨੁੰ ਇਹ ਵੀ ਪਤਾ ਚਲਿਆ ਕਿ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਕੋਈ ਢਿੱਲ ਤਾਂ ਨਹੀਂ ਵਰਤੀ ਜਾ ਰਹੀ।। ਜਦੋਂ ਵੀ ਮੈਂ ਅਜਿਹਾ ਮਹਿਸੂਸ ਕੀਤਾ ਤਾਂ ਉਸ ਯੋਜਨਾ ਨੂੰ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਕੰਮ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।

ਮੁੱਖ ਮੰਤਰੀ ਨੇ ਦਸਿਆ ਕਿ ਉਨ੍ਹਾਂ ਨੈ ਲੋਕਾਂ ਤੋਂ ਮੋਬਾਇਲ ਫੋਨ ‘ਤੇ ਹੀ ਗੱਲ ਕਰਨ ਦਾ ਵਿਚਾਰ ਉਦੋਂ ਆਇਆ ਜਦੋਂ ਊਹ 9 ਦਸੰਬਰ, 2022 ਨੁੰ ਸੋਨੀਪਤ ਵਿਚ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਆਮਜਨਤਾ ਨਾਂਲ ਮਿਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਮਹਿਸੂਸ ਕੀਤਾ ਕਿ ਕੁੱਝ ਲੋਕ ਪਬਲਿਕ ਰੂਪ ਨਾਲ ਆਪਣੀ ਗੱਲ ਕਹਿਣ ਵਿਚ ਸੰਕੋਚ ਦਾ ਅਨੁਭਵ ਕਰ ਰਹੇ ਸਨ ਅਤੇ ਅਧਿਕਾਰੀਆਂ ਦੇ ਸਾਹਮਣੇ ਰਹਿੰਦੇ ਆਪਣੀ ਗੱਲ ਕਰਨ ਵਿਚ ਕੁੱਝ ਝਿਝਕ ਰਹੇ ਸਨ।

ਮੁੱਖ ਮੰਤਰੀ ਨੇ ਦਸਿਆ ਕਿ ਅਸੀਂ ਤੈਅ ਕੀਤਾ ਕਿ ਲੋਕ ਆਪਣੀ ਸਮਸਿਆਵਾਂ ਲਈ ਮੁਸ਼ਕਲਾਂ ਦੇ ਲਈ ਛੋਟੇ-ਮੋਟੇ ਕੰਮਾਂ ਲਈ ਸਰਕਾਰ ਦੇ ਦੁਆਰ ਨਾ ਆਉਣ, ਸਗੋ ਸਰਕਾਰ ਉਨ੍ਹਾਂ ਦੇ ਕੋਲ ਖੁਦ ਜਾ ਕੇ ਉਨ੍ਹਾਂ ਦੀ ਸਮਸਿਆਵਾਂ ਨੂੰ ਜਾਣੇ, ਉਨ੍ਹਾਂ ਦੀ ਵਿਕਾਸ ਦੀ ਜਰੂਰਤ ਨੂੰ ਸਮਝੇ। ਉਨ੍ਹਾਂ ਨੇ ਕਿਹਾ ਕਿ ਉਹ ਪਿਛਲੀ ਸਰਕਾਰਾਂ ਦੀ ਤਰ੍ਹਾ ਏਅਰ ਕੰਡੀਸ਼ਨ ਕਮਰਿਆਂ ਵਿਚ ਬੈਠਣ ਦੀ ਥਾਂ ਲੋਕਾਂ ਦੀ ਜਰੂਰਤਾਂ, ਆਸਾਂ ਅਤੇ ਉਮੀਦਾਂ ਨੂੰ ਧਿਆਨ ਵਿਚ ਰੱਖ ਕੇ ਸਮਾਜ ਦੇ ਹਰ ਵਰਗ ਦੇ ਹਿੱਤ ਵਿਚ ਯੋਜਨਾਵਾਂ ਬਨਾਉਂਦੇ ਹਨ। ਨਾਲ ਹੀ ਇਹ ਵੀ ਯਕੀਨੀ ਕਰਦੇ ਹਨ ਕਿ ਇੰਨ੍ਹਾਂ ਯੋਜਨਾਵਾਂ ਦਾ ਲਾਭ ਧਰਾਤਲ ‘ਤੇ ਪਹੁੰਚੇ, ਯੋਗ ਵਿਅਕਤੀ ਤਕ ਪਹੁੰਚੇ ਅਤੇ ਅਯੋਗ ਇੰਨ੍ਹਾਂ ਦਾ ਲਾਭ ਨਾ ਚੁੱਕ ਸਕਣ। ਅਸੀਂ ਯੋਜਨਾਵਾਂ ਦੇ ਸਹੀ ਨਿਸ਼ਪਾਦਨ ਤੇ ਫਲਦਾਈ ਨਤੀਜਆਂ ਲਈ ਸਿਰਫ ਸਰਕਾਰੀ ਅਧਿਕਾਰੀਆਂ ਤੋਂ ਫੀਡਬੈਕ ਨਹੀਂ ਲੈਂਦੇ, ਅਸੀਂ ਉਨ੍ਹਾਂ ਲੋਕਾਂ ਤੋਂ ਵੀ ਫੀਡਬੈਕ ਲੈਂਦੇ ਹਨ, ਜਿਨ੍ਹਾਂ ਦੇ ਲਈ ਇਹ ਯੋਜਨਾਵਾਂ ਬਣਾਈਆਂ ਗਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਮੈਨੁੰ ਖੁਸ਼ੀ ਹੈ ਕਿ ਇਸ ਹਫਤੇਵਾਰ ਪ੍ਰੋਗ੍ਰਾਮ ਰਾਹੀਂ ਇਕ ਸਾਲ ਵਿਚ 49 ਸਮੂਹਾਂ ਦੇ ਲਗਭਗ 6 ਲੱਖ 13 ਹਜਾਰ ਲੋਕਾਂ ਨਾਲ ਜੁੜਨ ਦਾ ਮੌਕਾ ਮਿਲਿਆ। ਇਹੀ ਨਹੀਂ ਵੱਖ-ਵੱਖ ਯੋਜਨਾਵਾਂ ਦੇ ਲਗਭਗ 750 ਲਾਭਕਾਰਾਂ ਨਾਲ ਮੋਬਾਇਲ ‘ਤੇ ਗੱਲ ਹੋਈ, ਜੋ ਅੱਜ ਵੀ ਸਾਡੇ ਨਾਲ ਜੁੜੇ ਹੋਏ ਹਨ। ਇੰਨ੍ਹਾਂ ਲਾਭਕਾਰਾਂ ਨੇ ਆਪਣੀ ਗੱਲ ਰੱਖਦੇ ਹੋਏ 650 ਸਮਸਿਆਵਾਂ ਤੇ ਸੁਝਾਅ ਰੱਖੇ। ਇੰਨ੍ਹਾਂ ਵਿਚ 330 ਸਮਸਿਆਵਾਂ ਸ਼ਾਮਿਲ ਹਨ। ਅਸੀਂ ਤੁਹਾਡੇ ਵਿਵਹਾਰਕ ਸੁਝਾਆਂ ‘ਤੇ ਅਮਲ ਕੀਤਾ, ਤੁਹਾਡੀ ਮੰਗਾਂ ਨੂੰ ਪੂਰਾ ਕੀਤਾ ਅਤੇ ਤੁਹਾਡੇ ਤੋਂ ਮਿਲੀ ਫੀਡ੍ਹਬੈਕ ਦੇ ਆਧਾਰ ‘ਤੇ ਕਈ ਨਵੇਂ ਨੀਤੀਗਤ ਫੈਸਲੇ ਵੀ ਲਏ।

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਗੱਲ ਕਰਨ ਬਾਅਦ ਤੁਹਾਡੀ ਸਮਸਿਆਵਾਂ ਤੇ ਸੁਝਾਆਂ ‘ਤੇ ਕੀਤੇ ਜਾਣ ਵਾਲੇ ਕੰਮ ‘ਤੇ ਵੀ ਨਜਰ ਰੱਖੀ ਹੈ। ਮੈਨੁੰ ਖੁਸ਼ੀ ਹੈ ਕਿ ਤੁਹਾਡੇ ਵੱਲੋਂ ਰੱਖੀ ਗਈ 330 ਸਮਸਿਆਵਾਂ ਵਿੱਚੋਂ 188 ਸਮਸਿਆਵਾਂ ਦਾ ਹੱਲ ਹੋ ਚੁੱਕਾ ਹੈ ਅਤੇ ਇਸ ‘ਤੇ ਸਮਸਿਆ ਰੱਖਣ ਵਾਲੇ ਵਿਅਕਤੀ ਨੇ ਸੰਤੋਸ਼ ਵੀ ਪ੍ਰਗਟਾਇਆ ਹੈ। ਬਾਕੀ ਸਮਸਿਆਵਾਂ ਦੇ ਹੱਲ ਦੀ ਪ੍ਰਕ੍ਰਿਆ ਚੱਲ ਰਹੀ ਹੈ, ਜੋ ਜਲਦੀ ਹੀ ਪੂਰੀ ਹੋ ਜਾਵੇਗੀ।

ਮੁੱਖ ਮੰਤਰੀ ਨੇ ਵਿਸ਼ੇਸ਼ ਚਰਚਾ ਦੌਰਾਨ ਲੋਕਾਂ ਤੋਂ ਮਿਲੀ ਸ਼ਿਕਾਇਤਾਂ ਅਤੇ ਸੁਝਾਆਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਿਆਦਾਤਰ ‘ਤੇ ਕੰਮ ਪੂਰਾ ਹੋ ਚੁੱਕਾ ਹੈ।

ਮੁੱਖ ਮੰਤਰੀ ਨੇ ਦਸਿਆ ਕਿ ਵਿਸ਼ੇਸ਼ ਚਰਚਾ ਦੌਰਾਨ ਅਨੇਕ ਅਜਿਹੀ ਸਮਸਿਆਵਾਂ ਦਾ ਪਤਾ ਚਲਿਆ ਹੈ, ਜੋ ਦੇਖਣ ਵਿਚ ਛੋਟੀ ਹੁੰਦੀ ਹੈ, ਪਰ ਆਮ ਲੋਕਾਂ ਦੇ ਲਈ ਉਹ ਬਹੁਤ ਵੱਡੀ ਹੁੰਦੀ ਹੈ। ਇੰਨ੍ਹਾਂ ਦੇ ਹੱਲ ਵੀ ਅਸੀਂ ਕੀਤੇ ਹਨ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਵਿਾ-ੲਆ ਕਿ ਅਸੀਂ ਇਸ ਤਰ੍ਹਾ ਦੇ ਪ੍ਰੋਗ੍ਰਾਮ ਨਵੇਂ ਕਲੇਵਰ ਅਤੇ ਨਵੇਂ ਫਲੇਵਰ ਵਿਚ ਅੱਗੇ ਵੀ ਜਾਰੀ ਰੱਖਾਂਗੇ।

ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਫਿਰ ਵੱਡਾ ਏਕਸ਼ਨ ਲੈਂਦੇ ਹੋਏ ਆਮ ਜਨਤਾ ਦੇ ਨਾਲ ਗਲਤ ਵਿਹਾਰ ਕਰਨ ‘ਤੇ ਭਿਵਾਨੀ ਜਿਲ੍ਹੇ ਦੇ ਸਿੰਚਾਈ ਵਿਭਾਗ ਦੇ ਏਕਸਈਏਨ ਜਿਤੇਂਦਰ ਮਾਨ 15 ਦਿਨ ਦੀ ਕੰਪਲਸਰੀ ਲੀਵ ‘ਤੇ ਭੇਜਣ ਦੇ ਆਦੇਸ਼ ਦਿੱਤੇ।