HCS Officers

ਹਰਿਆਣਾ ਸਰਕਾਰ ਵੱਲੋਂ 2 IAS ਅਤੇ 39 HCS ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ, 27 ਮਈ 2025: ਹਰਿਆਣਾ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ ਦੋ ਆਈਏਐਸ ਅਤੇ 39 ਐਚਸੀਐਸ ਅਧਿਕਾਰੀਆਂ (HCS Officers) ਦੇ ਤਬਾਦਲੇ ਅਤੇ ਨਿਯੁਕਤੀ ਸੰਬੰਧੀ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ ਕੀਤੇ ਹਨ ਆਈਏਐਸ ਅਧਿਕਾਰੀ ਅੰਕਿਤ ਕੁਮਾਰ ਚੌਕਸੀ ਨੂੰ ਸਬ-ਡਿਵੀਜ਼ਨਲ ਅਫਸਰ (ਸਿਵਲ), ਝੱਜਰ ਅਤੇ ਸ਼ਾਸਵਤ ਸਾਂਗਵਾਨ ਨੂੰ ਸਬ-ਡਿਵੀਜ਼ਨਲ ਅਫਸਰ (ਸਿਵਲ), ਬਰਾੜਾ ਨਿਯੁਕਤ ਕੀਤਾ ਗਿਆ ਹੈ।

ਐਚਸੀਐਸ ਅਧਿਕਾਰੀਆਂ ‘ਚੋਂ ਵਿਵੇਕ ਪਦਮ ਸਿੰਘ ਨੂੰ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦਾ ਕੰਟਰੋਲਰ ਅਤੇ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਹਰਿਆਣਾ ਰਾਜ ਪੱਛੜੇ ਵਰਗ ਕਮਿਸ਼ਨ ਅਤੇ ਹਰਿਆਣਾ ਵਿਮੁਕਤ ਘੁਮੰਤੂ ਜਾਤੀ ਵਿਕਾਸ ਬੋਰਡ ਦੇ ਮੈਂਬਰ ਸਕੱਤਰ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ।

ਡਾ. ਸਰਿਤਾ ਮਲਿਕ ਨੂੰ ਹਰਿਆਣਾ ਸੂਚਨਾ ਅਧਿਕਾਰ ਕਮਿਸ਼ਨ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਵਤਸਲ ਵਸ਼ਿਸ਼ਠ ਨੂੰ ਗੁਰੂਗ੍ਰਾਮ ਦਾ ਵਧੀਕ ਡਿਪਟੀ ਕਮਿਸ਼ਨਰ ਅਤੇ ਨਾਗਰਿਕ ਸਰੋਤ ਸੂਚਨਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

ਜਗ ਨਿਵਾਸ ਨੂੰ ਵਧੀਕ ਡਿਪਟੀ ਕਮਿਸ਼ਨਰ ਅਤੇ ਨਾਗਰਿਕ ਸਰੋਤ ਸੂਚਨਾ ਅਧਿਕਾਰੀ, ਝੱਜਰ ਦਾ ਚਾਰਜ ਦਿੱਤਾ ਗਿਆ ਹੈ ਜਦੋਂ ਕਿ ਸੁਸ਼ੀਲ ਕੁਮਾਰ-1 ਨੂੰ ਵਧੀਕ ਡਿਪਟੀ ਕਮਿਸ਼ਨਰ ਅਤੇ ਨਾਗਰਿਕ ਸਰੋਤ ਸੂਚਨਾ ਅਧਿਕਾਰੀ, ਮਹਿੰਦਰਗੜ੍ਹ ਦਾ ਚਾਰਜ ਦਿੱਤਾ ਗਿਆ ਹੈ।

39 HCS Officers*

39 HCS Officers*

39 HCS Officers*

39 HCS Officers*

 

Read More: ਭਾਰਤ ਸਰਕਾਰ ਵੱਲੋਂ 40 IAS ਤੇ 26 IPS ਅਫਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ

Scroll to Top