ਹਰਿਆਣਾ, 09 ਅਪ੍ਰੈਲ 2026: ਹਰਿਆਣਾ ਸਰਕਾਰ ਨੇ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਹੁਕਮ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਜਾਰੀ ਕੀਤਾ ਸੀ। ਹਾਲਾਂਕਿ, ਪੱਤਰ ‘ਚ ਮੁਅੱਤਲੀ ਦੇ ਕਾਰਨ ਦਾ ਜ਼ਿਕਰ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਹਾਲ ਹੀ ‘ਚ ਹੋਏ ਨਿੱਜੀ ਬੈਂਕ ਘਪਲਿਆਂ ਨਾਲ ਸਬੰਧਤ ਹੈ।
ਮੁਅੱਤਲ ਕੀਤੇ ਅਧਿਕਾਰੀਆਂ ‘ਚ 2011 ਕੇਡਰ ਦੇ ਪ੍ਰਦੀਪ ਕੁਮਾਰ-I ਅਤੇ 2012 ਕੇਡਰ ਦੇ ਰਾਮ ਕੁਮਾਰ ਸਿੰਘ ਸ਼ਾਮਲ ਹਨ। ਪ੍ਰਦੀਪ ਕੁਮਾਰ ਇਸ ਸਮੇਂ ਰਾਜ ਆਵਾਜਾਈ ਵਿਭਾਗ ਦੇ ਡਾਇਰੈਕਟਰ ਅਤੇ ਵਿਸ਼ੇਸ਼ ਸਕੱਤਰ ਸਨ। ਜਦੋਂ ਕਿ ਰਾਮ ਕੁਮਾਰ ਸਿੰਘ ਵਿਸ਼ੇਸ਼ ਸਕੱਤਰ, ਮਾਲੀਆ ਅਤੇ ਆਫ਼ਤ ਪ੍ਰਬੰਧਨ ਵਿਭਾਗ ਅਤੇ ਪੰਚਕੂਲਾ ਮੈਟਰੋਪੋਲੀਟਨ ਵਿਕਾਸ ਅਥਾਰਟੀ (ਪੀਐਮਡੀਏ) ਵਜੋਂ ਕੰਮ ਕਰ ਰਹੇ ਸਨ।

Read More: ਹਰਿਆਣਾ ਸਰਕਾਰ ਵੱਲੋਂ ਸਹਿਕਾਰੀ ਵਿਭਾਗ ਦੇ ਲਿੰਕ ਅਧਿਕਾਰੀ ਨਿਯੁਕਤ




