Kharif season 2025

ਹਰਿਆਣਾ ਸਰਕਾਰ ਵੱਲੋਂ ਅਗਾਮੀ ਖ਼ਰੀਫ ਸੀਜਨ 2025-26 ਦੀ ਤਿਆਰੀਆਂ ਸ਼ੁਰੂ

ਹਰਿਆਣਾ, 22 ਜੁਲਾਈ 2025: ਹਰਿਆਣਾ ਸਰਕਾਰ ਨੇ ਆਉਣ ਵਾਲੇ ਖ਼ਰੀਫ ਸੀਜਨ 2025-26 ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਬਾਰੇ ਹਰਿਆਣਾ ਦੇ ਖੁਰਾਕ ਅਤੇ ਸਿਵਲ ਸਪਲਾਈ ਰਾਜ ਮੰਤਰੀ ਰਾਜੇਸ਼ ਨਾਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਖ਼ਰੀਫ ਖਰੀਦ ਸੀਜਨ 2025-26 ਫਸਲਾਂ ਜਿਵੇਂ ਕਿ ਝੋਨਾ, ਜਵਾਰ, ਬਾਜਰਾ, ਮੱਕੀ, ਅਰਹਰ, ਮੂੰਗ, ਉੜਦ, ਮੂੰਗਫਲੀ, ਸੋਇਆਬੀਨ, ਤਿੱਲ ਅਤੇ ਨਾਈਜਰ ਸਾੀਡਸ/ਕਾਲਾ ਤਿੱਲ ਆਦਿ ਦਾ ਘੱਟੋ-ਘੱਟ ਸਹਾਇਕ ਮੁੱਲ ਨਿਰਧਾਰਿਤ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਉਕਤ ਫਸਲਾਂ ਦੀ ਖਰੀਦ ਤਹਿਤ ਸੂਬੇ ‘ਚ ਝੋਨਾ ਦੇ ਲਈ 246, ਜਵਾਰ ਲਈ 22, ਬਾਜਰਾ ਲਈ 92, ਮੱਕੀ ਲਈ 19, ਅਰਹਰ ਲਈ 22, ਮੂੰਗ ਲਈ 38, ਉੜਦ ਲਈ 10, ਮੂੰਗਫਲੀ ਲਈ 7, ਸੋਇਆਬੀਨ ਲਈ 7, ਤਿੱਲ ਲਈ 27 ਅਤੇ ਨਾਈਜਰ ਸੀਡਸ/ਕਾਲਾ ਤਿੱਲ ਲਈ 2 ਮੰਡੀਆਂ ਜਾਂ ਖਰੀਦ ਕੇਂਦਰ ਖੋਲ੍ਹੇ ਜਾ ਚੁੱਕੇ ਹਨ |

ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਦਾ ਘੱਟੋ ਘੱਟ ਸਹਾਇਕ ਮੁੱਲ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਹੈ ਜੋ ਕਿ ਇਸ ਤਰ੍ਹਾਂ ਨਾਲ ਹੈ- ਝੋਨਾ (ਕਾਮਨ):2369, ਝੋਨਾ (ਗ੍ਰੇਡ ਏ):2389, ਜਵਾਰ (ਹਾਈਬ੍ਰਿਡ)-3699, ਜਵਾਬ (ਮਾਲਡੰਡੀ)-3749, ਬਾਜਰਾ – 2775, ਮੱਕੀ-2400, ਅਰਹਰ-8000, ਮੁੰਗ-8768, ਉੜਦ-7800, ਮੂੰਗਫਲੀ-7263, ਸੋਇਆਬੀਨ-5328, ਤਿੱਲ 9846 ਅਤੇ ਨਾਈਜਰ ਸੀਡਸ/ਕਾਲਾ ਤਿੱਲ-9537 ਪ੍ਰਤੀ ਕੁਇੰਟਲ ਹੈ।

Read More: CM ਨਾਇਬ ਸਿੰਘ ਸੈਣੀ ਨੇ ਸੂਬੇ ‘ਚ ਸੜਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਸਬੰਧੀ ਕੀਤੀ ਮੀਟਿੰਗ

Scroll to Top