ਹਰਿਆਣਾ, 04 ਅਗਸਤ 2025: ਭਾਰਤ ਸਰਕਾਰ ਦੇ ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਨੇ ਹਰਿਆਣਾ ਸਿਵਲ ਸੇਵਾ (ਐੱਚਸੀਐੱਸ) ਦੇ 15 ਅਧਿਕਾਰੀਆਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ‘ਚ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਨਿਯੁਕਤੀਆਂ ਸਾਲ 2021, 2022, 2023 ਅਤੇ 2024 ਦੀਆਂ ਚੋਣਵੀਆਂ ਸੂਚੀਆਂ ਲਈ ਰਾਖਵੀਆਂ ਖਾਲੀ ਅਸਾਮੀਆਂ ਦੇ ਵਿਰੁੱਧ ਕੀਤੀਆਂ ਗਈਆਂ ਹਨ।
ਇਹ ਨਿਯੁਕਤੀਆਂ ਭਾਰਤੀ ਪ੍ਰਸ਼ਾਸਨਿਕ ਸੇਵਾ (ਭਰਤੀ) ਨਿਯਮਾਂ, 1954 ਅਤੇ ਹੋਰ ਸੰਬੰਧਿਤ ਨਿਯਮਾਂ ਅਨੁਸਾਰ ਹਰਿਆਣਾ ਸਰਕਾਰ ਨਾਲ ਸਲਾਹ-ਮਸ਼ਵਰਾ ਕਰਕੇ ਕੀਤੀਆਂ ਹਨ। ਨਵੇਂ ਨਿਯੁਕਤ ਅਧਿਕਾਰੀਆਂ ਨੂੰ ਅਗਲੇ ਹੁਕਮਾਂ ਤੱਕ ਪ੍ਰੋਬੇਸ਼ਨ ‘ਤੇ ਹਰਿਆਣਾ ਕੇਡਰ ਅਲਾਟ ਕੀਤਾ ਗਿਆ ਹੈ।
ਇਨ੍ਹਾਂ ‘ਚੋਂ ਵਿਵੇਕ ਪਦਮ ਸਿੰਘ ਅਤੇ ਡਾ. ਮੁਨੀਸ਼ ਨਾਗਪਾਲ ਨੂੰ ਸਾਲ 2021 ਦਾ ਬੈਚ, ਮਹਿੰਦਰ ਪਾਲ, ਸਤਪਾਲ ਸ਼ਰਮਾ ਅਤੇ ਸੁਸ਼ੀਲ ਕੁਮਾਰ-1 ਨੂੰ ਸਾਲ 2022 ਦਾ ਬੈਚ, ਵਰਸ਼ਾ ਖਾਂਗਵਾਲ, ਵੀਰੇਂਦਰ ਸਿੰਘ ਸਹਰਾਵਤ, ਸਤੇਂਦਰ ਦੁਹਨ, ਮਨੀਤਾ ਮਲਿਕ, ਸਤਬੀਰ ਸਿੰਘ, ਅੰਮ੍ਰਿਤਾ ਸਿੰਘ, ਯੋਗੇਸ਼ ਕੁਮਾਰ ਅਤੇ ਵੰਦਨਾ ਦਿਸੋਦਿਆ ਨੂੰ ਸਾਲ 2023 ਦਾ ਬੈਚ ਅਤੇ ਜੈਦੀਪ ਕੁਮਾਰ ਅਤੇ ਸੰਵਰਤਕ ਸਿੰਘ ਖੰਗਵਾਲ ਨੂੰ ਸਾਲ 2024 ਦਾ ਬੈਚ ਦਿੱਤਾ ਗਿਆ ਹੈ।
Read More: ਹਰਿਆਣਾ ਸਰਕਾਰ ਨੇ ਦੋ HCS ਅਧਿਕਾਰੀਆਂ ਨੂੰ ਸੌਂਪਿਆ ਵਾਧੂ ਚਾਰਜ