July 7, 2024 9:12 am
Gurukul

ਹਰਿਆਣਾ ਸਰਕਾਰ ਵੱਲੋਂ IAS ਤੇ HCS ਅਧਿਕਾਰੀਆਂ ਨੂੰ ਸੀਸੀਐਚਐਫ ਕਾਰਡ ਦੇ ਲਈ ਪਰਿਵਾਰਕ ਵੇਰਵੇ ਤਸਦੀਕ ਕਰਨ ਦੇ ਹੁਕਮ

ਚੰਡੀਗੜ੍ਹ, 31 ਮਈ 2024: ਹਰਿਆਣਾ ਸਰਕਾਰ (Haryana Government) ਨੇ ਸਾਰੇ ਆਈਏਐਸ ਅਤੇ ਐਚਸੀਐਸ ਅਧਿਕਾਰੀਆਂ ਨੂੰ ਵਿਆਪਕ ਕੈਸ਼ਲੈਸ ਸਿਹਤ ਸਹੂਲਤਾ ਯੋਜਨਾ (ਸੀਸੀਐਚਐਫ) ਕਾਰਡ ਬਣਾਉਣ ਲਈ ਛੇਤੀ ਤੋਂ ਛੇਤੀ ਇੰਟਰਾ ਹਰਿਆਣਾ ਪੋਰਟਲ ‘ਤੇ ਆਪਣੇ ਪਰਿਵਾਰ ਦਾ ਵੇਰਵਾ ਭਰਨ ਦਾ ਨਿਰਦੇਸ਼ ਦਿੱਤਾ ਹੈ।

ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਵੱਲੋਂ ਜਨਵਰੀ, 2024 ਨੁੰ ਵਿਆਪਕ ਕੈਸ਼ਲੈਸ ਸਿਹਤ ਸਹੂਲਤ ਸ਼ੁਰੂ ਕੀਤੀ ਗਈ ਸੀ। ਜਿਸ ਦੇ ਤਹਿਤ ਰਾਜ ਦੇ ਕਰਮਚਾਰੀਆਂ, ਸਿਰਫ ਮੱਛੀ ਪਾਲਣ ਅਤੇ ਬਾਗਬਾਨੀ ਕਰਮਚਾਰੀਆਂ ਦੇ ਆਸ਼ਰਿਤਾਂ, ਸਾਰੇ ਆਈਏਐਸ, ਆਈਪੀਐਸ ਅਤੇ ਆਈਐਫਓਐਸ ਅਧਿਕਾਰੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਿਹਤ ਕੈਸ਼ਲੈਸ ਸਿਹਤ ਦਾ ਲਾਭ ਮਿਲਣਾ ਹੈ।

ਪੱਤਰ ਵਿਚ ਕਿਹਾ ਗਿਆ ਹੈ ਕਿ ਸੀਸੀਐਚਐਫ ਕਾਰਡ ਬਣਾਉਣ ਲਈ ਸੂਬਾ ਸਰਕਾਰ  (Haryana Government) ਦੇ ਕਰਮਚਾਰੀਆਂ ਲਈ ਪੀਪੀਪੀ ਆਈਡੀ ਅਤੇ ਆਧਾਰ ਕਾਰਡ ਜ਼ਰੂਰੀ ਹੈ। ਇਸ ਤੋਂ ਇਲਾਵਾ, ਕਰਮਚਾਰੀਆਂ ਨੂੰ ਪਹਿਲਾਂ ਤੋਂ ਹੀ ਆਪਣੇ ਪਰਿਵਾਰ ਦਾ ਵੇਰਵਾ (ਆਸ਼ਰਿਤਾਂ) ਨੂੰ ਇੰਟਰਾ ਹਰਿਆਣਾ ਪੋਰਟਲ ‘ਤੇ ਅਪਡੇਟ ਕਰਨਾ ਚਾਹੀਦਾ ਹੈ ਜਿਸ ਵਿਚ ਖੁਦ ਦਾ ਵੇਰਵਾ ਵੀ ਸ਼ਾਮਲ ਹੈ, ਜਿਸ ਨੂੰ ਐਚਆਰਐਮਐਸ ਪੋਰਟਲ ‘ਤੇ ਉਨ੍ਹਾਂ ਦੇ ਸਬੰਧਿਤ ਚੈਕਰ ਵੱਲੋਂ ਅਪਰੂਵ ਕੀਤਾ ਜਾਣਾ ਚਾਹੀਦਾ ਹੈ। ਨਾਲ ਕਰਮਚਾਰੀਆਂ ਅਤੇ ਆਸ਼ਰਿਤਾਂ ਦੀ ਪੀਪੀਪੀ ਆਈਡੀ ਨੂੰ ਇੰਟਰਾ ਹਰਿਆਣਾ ਪੋਰਟਲ ‘ਤੇ ਕਰਮਚਾਰੀਆਂ ਵੱਲੋਂ ਖੁਦ ਹੀ ਮੈਪ ਕੀਤਾ ਜਾਣਾ ਚਾਹੀਦਾ ਹੈ।

ਪੱਤਰ ਵਿਚ ਸਾਰੇ ਆਈਏਐਸ/ਐਚਸੀਐਸ ਅਧਿਕਾਰੀਆਂ ਨੂੰ ਇੰਟਰਾ ਹਰਿਆਣਾ ਪੋਰਟਲ ‘ਤੇ ਆਪਣੇ ਪਰਿਵਾਰ ਦਾ ਵੇਰਵਾ ਸਾਵਧਾਨੀਪੂਰਵਕ ਭਰਨ ਲਈ ਕਿਹਾ ਗਿਆ ਹੈ, ਜਿਸ ਦੇ ਬਾਅਦ ਮੁੱਖ ਸਕੱਤਰ ਦਫਤਰ ਦੇ ਚੈਕਰ ਸਬੰਧਿਤ ਵੱਲੋਂ ਭਰੇ ਗਏ ਐਚਆਰਐਮਐਸ ਪੋਰਟਲ ‘ਤੇ ਸਿਰਫ ਪਰਿਵਾਰਕ ਵੇਰਵਾ ਨੂੰ ਤਸਦੀਕ ਜਾਂ ਅਪਰੂਵ ਕਰਨਗੇ । ਇੰਟਰਾ ਹਰਿਆਣਾ ਪੋਰਟਲ ‘ਤੇ ਉਨ੍ਹਾਂ ਦੇ ਪਰਿਵਾਰ ਦਾ ਵੇਰਵਾ ਭਰਨ ਲਈ ਸਬੰਧਿਤ ਅਧਿਕਾਰੀ ਪੂਰੀ ਤਰ੍ਹਾ ਨਾਲ ਜ਼ਿੰਮੇਵਾਰ ਹੋਵੇਗਾ।