7 ਸਤੰਬਰ 2025: ਹਰਿਆਣਾ ਸਰਕਾਰ (Haryana government) ਨੇ ਸ਼ਨੀਵਾਰ ਸ਼ਾਮ ਨੂੰ ਨੌਕਰਸ਼ਾਹੀ ਵਿੱਚ ਵੱਡਾ ਬਦਲਾਅ ਕੀਤਾ। ਸੂਬੇ ਦੇ 19 ਆਈਏਐਸ, ਇੱਕ ਐਚਸੀਐਸ ਅਤੇ ਇੱਕ ਆਈਆਰਐਸ ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਤਿੰਨ ਜ਼ਿਲ੍ਹਿਆਂ ਵਿੱਚ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ। ਐਚਸੀਐਸ ਤੋਂ ਆਈਏਐਸ ਡਾ. ਮੁਨੀਸ਼ ਨਾਗਪਾਲ ਨੂੰ ਚਰਖੀ ਦਾਦਰੀ ਦਾ ਡਿਪਟੀ ਕਮਿਸ਼ਨਰ, ਸਤਪਾਲ ਸ਼ਰਮਾ ਨੂੰ ਪੰਚਕੂਲਾ ਦਾ, ਡਾ. ਵਿਵੇਕ ਭਾਰਤੀ ਨੂੰ ਫਤਿਹਾਬਾਦ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸ਼ਰਮਾ ਨੂੰ ਮਨਸਾ ਦੇਵੀ ਤੀਰਥ ਬੋਰਡ ਦਾ ਮੁੱਖ ਪ੍ਰਸ਼ਾਸਕ ਵੀ ਨਿਯੁਕਤ ਕੀਤਾ ਗਿਆ ਹੈ।
Read More: Haryana: CM ਸੈਣੀ ਨੇ ਕੀਤਾ ਵੱਡਾ ਐਲਾਨ, ਪੀੜਤ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ




