June 30, 2024 10:02 pm
Chief Minister's Relief Fund

ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਲਈ ਹਰਿਆਣਾ ਸਰਕਾਰ ਵੱਲੋਂ ਪੋਰਟਲ ਸ਼ੁਰੂ

ਚੰਡੀਗੜ੍ਹ, 6 ਮਾਰਚ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਅਯੁੱਧਿਆ ਦਰਸ਼ਨ, ਸ੍ਰੀ ਹਰੀਮੰਦਰ ਸਾਹਿਬ ਗੁਰੂਦੁਆਰਾ, ਸ੍ਰੀ ਪਟਨਾ ਸਾਹਿਬ ਗੁਰੂਦੁਆਰਾ, ਕਾਸ਼ੀ-ਵਿਸ਼ਵਨਾਥ ਦੇ ਦਰਸ਼ਨ ਕਰਵਾਉਣ ਲਈ ਹਰਿਆਣਾ ਸਰਕਾਰ (Haryana government) ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਇਕ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਇਸ ਪੋਰਟਲ ‘ਤੇ ਰਜਿਸਟਰਡ ਸ਼ਰਧਾਲੂਆਂ ਨੂੰ ਸਰਕਾਰ ਵੱਲੋਂ ਫਰੀ ਯਾਤਰਾ ਕਰਵਾਈ ਜਾਵੇਗੀ। ਪੋਰਟਲ ‘ਤੇ ਹੁਣ ਤਕ ਕਰੀਬ 700 ਸ਼ਰਧਾਲੂ ਆਪਣਾ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।

ਮੁੱਖ ਮੰਤਰੀ ਬੁੱਧਵਾਰ ਨੂੰ ਕਰਨਾਲ ਵਿਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਭਗਵਾਨ ਸ੍ਰੀਰਾਮ ਲਲਾ ਦੇ ਦਰਸ਼ਨ ਲਈ ਕਰਨਾਲ ਤੋਂ ਅਯੁੱਧਿਆ ਜਾਣ ਵਾਲੀ ਤੀਰਥ ਯਾਤਰੀਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਮਨੋਹਰ ਲਾਲ ਨੇ ਕਿਹਾ ਕਿ ਪੋਰਟਲ ‘ਤੇ ਰਜਿਸਟਰਡ ਯਾਤਰੀਆਂ ਨੂੰ ਅਯੁੱਧਿਆ ਦਰਸ਼ਨ, ਸ੍ਰੀ ਹਰਿਮੰਦਰ ਸਾਹਿਬ ਗੁਰੂਦੁਆਰਾ, ਸ੍ਰੀ ਪਟਨਾ ਸਾਹਿਬ ਗੁਰੂਦੁਆਰਾ, ਕਾਸ਼ੀ-ਵਿਸ਼ਵਨਾਥ ਮੰਦਿਰਾਂ ਦਾ ਦਰਸ਼ਨ ਕਰਵਾਇਆ ਜਾਣਾ ਸ਼ਾਮਲ ਹਨ। ਇਸ ਤੋਂ ਇਲਾਵਾ, ਹੋਰ ਤੀਰਥ ਸਥਾਨਾਂ ਦੇ ਲਈ ਵੀ ਹੌਲੀ-ਹੌਲੀ ਪੋਰਟਲ ਖੁਲ੍ਹੇਗਾ ਤਾਂ ਜੋ ਹੋਰ ਤੀਰਥ ਯਾਤਰੀ ਜੋ ਦੇਸ਼ ਵਿਚ ਹੋਰ ਤੀਰਥ ਸਥਾਨਾਂ ‘ਤੇ ਜਾਣ ਦੇ ਇਛੁੱਕ ਹੈ, ਉਹ ਆਪਣਾ ਰਜਿਸਟ੍ਰੇਸ਼ਨ ਕਰ ਸਕਣ।

ਹੁਣ ਰਜਿਸਟ੍ਰੇਸ਼ਨ ਲਈ 1 ਲੱਖ 80 ਹਜਾਰ ਰੁਪਏ ਸਾਲਾਨਾ ਤੋਂ ਘੱਟ ਆਮਦਨ ਵਾਲੇ ਅਤੇ 60 ਸਾਲ ਤੋਂ ਉੱਪਰ ਦੇ ਲੋਕਾਂ ਲਈ ਇਹ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ। ਪਰ ਕਈ ਲੋਕਾਂ ਦੀ ਅਪੀਲ ਹੈ ਕਿ ਕੁੱਝ ਕਿਰਾਇਆ ਰਕਮ ਅਤੇ ਫੀਸ ਆਦਿ ਲੈ ਕੇ ਹੋਰ ਲੋਕਾਂ ਨੂੰ ਵੀ ਇਸ ਯੋਜਨਾ ਵਿਚ ਕੁੱਝ ਨਾ ਕੁੱਝ ਸਹੂਲਤ ਦਿੱਤੀ ਜਾਵੇ, ਕਿਉਂਕਿ ਸਮੂਹਿਕ ਜਾਣ ਦਾ ਆਪਣਾ ਇਕ ਆਨੰਦ ਹੁੰਦਾ ਹੈ, ਇਸ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ (Haryana government) ਨੇ ਕਿਹਾ ਕਿ ਭਗਵਾਨ ਸ੍ਰੀਰਾਮ ਦੇ ਜਨਮ ਸਥਾਨ ਅਯੁੱਧਿਆ ਵਿਚ ਮੰਦਿਰ ਬਣਾਉਣ ਨੂੰ ਲੈ ਕੇ 500 ਸਾਲ ਪੁਰਾਣਾ ਸੰਘਰਸ਼ ਸੀ, ਪਰ 22 ਜਨਵਰੀ ਨੁੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਮ ਲਲਾ ਦੇ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਕਰ ਕੇ ਦੇਸ਼ ਦਾ ਮਾਣ ਵਧਾਇਆ ਹੈ। ਲੋਕਾਂ ਦੀ ਇੱਛਾ ਸੀ ਕਿ ਉਹ ਅਯੁੱਧਿਆ ਜਾ ਕੇ ਰਾਮ ਮੰਦਿਰ ਦੇ ਦਰਸ਼ਨ ਕਰਨ, ਇਸ ਲਈ ਹਰਿਆਣਾ ਸਰਕਾਰ ਨੇ ਯੋਜਨਾਬੱਧ ਢੰਗ ਨਾਲ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਐਲਾਨ ਕੀਤਾ, ਜਿਸ ਦਾ ਸ੍ਰੀ ਗਣੇਸ਼ ਬੁੱਧਵਾਰ 6 ਮਾਰਚ ਨੂੰ ਕਰਨਾਲ ਦੀ ਪਵਿੱਤਰ ਧਰਤੀ ਤੋਂ ਕੀਤਾ ਗਿਆ ਹੈ।

ਪਹਿਲੀ ਬੱਸ ਵਿਚ ਕਰੀਬ 52 ਤੀਰਥ ਯਾਤਰੀਆਂ ਨੂੰ ਅਯੁੱਧਿਆ ਦੇ ਲਈ ਰਵਾਨਾ ਕੀਤਾ ਗਿਆ। ਇੰਨ੍ਹਾਂ ਤੀਰਥ ਯਾਤਰੀਆਂ ਦਾ ਰਾਤ ਠਹਿਰਣ ਦੀ ਵਿਵਸਥਾ ਲਖਨਊ ਵਿਚ ਕੀਤੀ ਗਈ ਹੈ, ਜਿੱਥੇ ਉਨ੍ਹਾਂ ਦਾ ਖਾਣਾ-ਪੀਣਾ ਤੇ ਭੋਜਨ ਦੀ ਵਿਵਸਥਾ ਕੀਤੀ ਗਈ ਹੈ ਅਤੇ ਉਸ ਦੇ ਬਾਅਦ ਅਯੁੱਧਿਆ ਵਿਚ ਸ੍ਰੀਰਾਮ ਲਲਾ ਜੀ ਦੇ ਦਰਸ਼ਨ ਕਰਨਗੇ । ਵਾਪਸੀ ਵਿਚ ਫਿਰ ਤੋਂ ਲਖਨਊ ਵਿਚ ਰਾਤ ਠਹਿਰਣ ਬਾਅਦ ਤੀਰਥ ਯਾਤਰੀ 8 ਮਾਰਚ ਨੂੰ ਵਾਪਸ ਕਰਨਾਲ ਪਰਤਣਗੇ। ਇਸੀ ਤਰ੍ਹਾ ਵੱਖ-ਵੱਖ ਸਥਾਨਾਂ ਤੋਂ ਬੱਸ ਅਤੇ ਵੱਧ ਗਿਣਤੀ ਹੋਣ ‘ਤੇ ਟ੍ਰੇਨ ਵੀ ਬੁੱਕ ਕਰਵਾਈ ਜਾ ਸਕਦੀ ਹੈ।

ਇਸ ਮੌਕੇ ‘ਤੇ ਐੱਮ.ਪੀ ਸੰਜੈ ਭਾਟੀਆ, ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ, ਇੰਦਰੀ ਦੇ ਵਿਧਾਇਕ ਰਾਮ ਕੁਮਾਰ ਕਸ਼ਪ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ , ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਸਮੇਤ ਹੋਰ ਮਾਣਯੋਗ ਵਿਅਕਤੀ ਹਾਜ਼ਰ ਰਹੇ।