Patwari

ਹਰਿਆਣਾ ਸਰਕਾਰ ਨੇ ਬਕਾਇਆ ਰਕਮ ਦੀ ਵਸੂਲੀ ਲਈ ਸ਼ੁਰੂ ਕੀਤੀ ਇਕਮੁਸ਼ਤ ਵਿਯਵਸਥਾਪਨ ਸਕੀਮ 2023

ਚੰਡੀਗੜ੍ਹ, 27 ਨਵੰਬਰ 2023: ਹਰਿਆਣਾ (Haryana) ਵਿਚ ਬਕਾਇਆ ਰਕਮ ਦੀ ਵਸੂਲੀ ਵਿਚ ਤੇਜੀ ਲਿਆਉਣ ਅਤੇ ਮੁਕਦਮੇਬਾਜੀ ਘੱਟ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨਿਟ ਦੀ ਮੀਟਿੰਗ ਵਿਚ ਇਕਮੁਸ਼ਤ ਯਿਵਸਥਾਪਨ ਸਕੀਮ 2023 ਨਾਮ ਦੀ ਅਨੋਖੀ ਯੋਜਨਾ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ।

ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੇ ਬਜਟ ਭਾਸ਼ਨ ਵਿਚ ਐਲਾਨ ਕਰਦੇ ਹੋਏ ਕਿਹਾ ਸੀ ਕਿ ਬਕਾਇਆ ਵਸੂਲੀ ਲਈ ਵਿਵਾਦਾਂ ਦਾ ਹੱਲ ਯੋਜਨਾ ਦੇ ਤਹਿਤ ਇਸ ਤਰ੍ਹਾ ਦੀ ਇਕ ਯੋਜਨਾ ਲਿਆਈ ਜਾਵੇਗੀ।ਇਹ ਯੋਜਨਾ ਪੂਰਵ-ਜੀਏਸਟੀ ਪ੍ਰਣਾਲੀ ਵਿਚ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਵੱਖ-ਵੱਖ ਐਕਟਾਂ ਵੱਲੋਂ ਸ਼ਾਸਿਤ ਬਕਾਇਆ ਰਕਮ ਦੀ ਵਸੂਲੀ ਦੀ ਸਹੂਲਤ ਲਈ ਬਣਾਈ ਗਈ ਹੈ। ਇਹ ਯੋਜਨਾ ਨੋਟੀਫਿਕੇਸ਼ਨ ਦੀ ਮਿੱਤੀ ਤੋਂ ਲਾਗੂ ਹੋਵੇਗੀ।

ਇਸ ਯੋਜਨਾ ਦੇ ਤਹਿਤ ਆਉਣ ਵਾਲੇ ਐਕਟਾਂ ਵਿਚ ਸੱਤ ਐਕਟਾਂ ਨਾਂਅ ਹਰਿਆਣਾ ਮੁੱਲ ਵਰਧਿਤ ਟੈਕਸ ਐਕਟ 2003, ਕੇਂਦਰੀ ਵਿਕ੍ਰਯ ਟੈਕਸ ਐਕਟ 1956, ਹਰਿਆਣਾ ਸਥਾਨਕ ਖੇਤਰ ਵਿਕਾਸ ਟੈਕਸ ਐਕਟ, 2000, ਹਰਿਆਣਾ ਸਥਾਨਕ ਖੇਤਰ ਵਿਚ ਮਾਲ ਦੇ ਪ੍ਰਵੇਸ਼ ‘ਤੇ ਟੈਕਸ ਐਕਟ, 2008, ਹਰਿਆਣਾ ਸੁੱਖ ਸਾਧਨ ਟੈਕਸ ਐਕਟ, 2007, ਪੰਜਾਬ ਮਨੋਰੰਜਨ ਫੀਸ ਐਕਟ 1955 ਅਤੇ ਹਰਿਆਣਾ ਸਾਧਾਰਣ ਵਿਕ੍ਰਯ ਟੈਕਸ ਐਕਟ 1973 ਤੋਂ ਸਬੰਧਿਤ ਬਕਾਇਆ ਸ਼ਾਮਿਲ ਹਨ।

Scroll to Top