ਹਰਿਆਣਾ, 24 ਅਕਤੂਬਰ 2025: ਹਰਿਆਣਾ ਸਰਕਾਰ ਨੇ ਸੂਬੇ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ (DA) ਅਤੇ ਮਹਿੰਗਾਈ ਰਾਹਤ (DR) ਦੀਆਂ ਦਰਾਂ ਵਧਾਉਣ ਦਾ ਫੈਸਲਾ ਕੀਤਾ ਹੈ। ਮਹਿੰਗਾਈ ਭੱਤਾ ਅਤੇ ਰਾਹਤ ਦੀਆਂ ਦਰਾਂ 1 ਜੁਲਾਈ, 2025 ਤੋਂ ਲਾਗੂ ਹੋ ਕੇ 55 ਫੀਸਦੀ ਤੋਂ ਵਧਾ ਕੇ 58 ਫੀਸਦੀ ਕਰ ਦਿੱਤੀਆਂ ਗਈਆਂ ਹਨ।
ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਜਿਨ੍ਹਾਂ ਕੋਲ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੀ ਵਾਧੂ ਜ਼ਿੰਮੇਵਾਰੀ ਵੀ ਹੈ, ਉਨ੍ਹਾਂ ਨੇ ਇਸ ਸਬੰਧ ‘ਚ ਇੱਕ ਪੱਤਰ ਜਾਰੀ ਕੀਤਾ ਹੈ। ਵਧੀਆਂ ਦਰਾਂ ਮੁਤਾਬਕ ਮਹਿੰਗਾਈ ਭੱਤਾ/ਰਾਹਤ ਅਕਤੂਬਰ 2025 ਲਈ ਤਨਖਾਹ ਅਤੇ ਪੈਨਸ਼ਨ ਦੇ ਨਾਲ ਅਦਾ ਕੀਤੀ ਜਾਵੇਗੀ, ਜਦੋਂ ਕਿ ਜੁਲਾਈ ਤੋਂ ਸਤੰਬਰ 2025 ਤੱਕ ਦੇ ਬਕਾਏ ਨਵੰਬਰ ‘ਚ ਅਦਾ ਕੀਤੇ ਜਾਣਗੇ।
Read More: ਹਰਿਆਣਾ ਸਰਕਾਰ ਵੱਲੋਂ ਖਰੀਫ਼ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ 9,029.39 ਕਰੋੜ ਰੁਪਏ ਦੀ ਅਦਾਇਗੀ




