July 4, 2024 8:51 pm
Gurukul

ਹਰਿਆਣਾ ਸਰਕਾਰ ਵੱਲੋਂ ਜ਼ਿਲ੍ਹਾ ਲੋਕ ਸੰਪਰਕ ਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 8 ਜੂਨ 2024: ਹਰਿਆਣਾ ਸਰਕਾਰ (Haryana Government) ਨੇ ਨਵੇਂ ਸਿਰੇ ਤੋਂ ਜ਼ਿਲ੍ਹਾ ਲੋਕ ਸੰਪਰਕ ਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ | ਮੁੱਖ ਸਕੱਤਰ ਦਫਤਰ ਦੀ ਸ਼ਿਕਾਇਤ ਹੱਲ ਬ੍ਰਾਂਚ ਵੱਲੋਂ ਜਾਰੀ ਇਸ ਸਬੰਧੀ ਨੋਟੀਫਿਕੇਸ਼ਨ ਅਨੁਸਾਰ ਮੁੱਖ ਮੰਤਰੀ ਨਾਇਬ ਸਿੰਘ ਨੂੰ ਗੁਰੂਗ੍ਰਾਮ ਜ਼ਿਲ੍ਹਾ ਲੋਕ ਸੰਪਰਕ ਤੇ ਸ਼ਿਕਾਇਤ ਹੱਲ ਕਮੇਟੀ ਦਾ ਚੇਅਰਮੈਨ ਬਣਾਇਆ ਹੈ |

ਇਸ ਤਰ੍ਹਾਂ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ  ਕੰਵਰਪਾਲ ਨੂੰ ਪਾਣੀਪਤ ਤੇ ਪੰਚਕੂਲਾ, ਉਦਯੋਗ ਤੇ ਵਪਾਰ ਮੰਤਰੀ ਮੂਲਚੰਦ ਸ਼ਰਮਾ ਨੂੰ ਨੂੰਹ ਤੇ ਚਰਖੀ ਦਾਦਰੀ, ਊਰਜਾ ਮੰਤਰੀ ਰਣਜੀਤ ਸਿੰਘ ਨੂੰ ਮਹੇਂਦਰਗੜ੍ਹ ਤੇ ਸੋਨੀਪਤ, ਵਿੱਤ ਮੰਤਰੀ ਜੈਪ੍ਰਕਾਸ਼ ਦਲਾਲ ਨੂੰ ਰੋਹਤਕ ਤੇ ਫਰੀਦਾਬਾਦ, ਜਨਸਿਹਤ ਇੰਜੀਨੀਅਰਿੰਗ ਮੰਤਰੀ ਡਾ.ਬਨਵਾਰੀ ਲਾਲ ਨੂੰ ਪਲਵਲ ਤੇ ਹਿਸਾਰ ਅਤੇ ਸਿਹਤ ਮੰਤੀ ਡਾ. ਕਮਲ ਗੁਪਤਾ ਨੂੰ ਕੈਥਲ ਤੇ ਫਤਿਹਾਬਾਦ ਜ਼ਿਲ੍ਹਿਆਂ ਦੀ ਜ਼ਿਲ੍ਹਾ ਲੋਕ ਸੰਪਰਕ ਤੇ ਸ਼ਿਕਾਇਤ ਹੱਲ ਕਮੇਟੀਆਂ ਦੇ ਚੇਅਰਮੈਨਾਂ ਦੀਆਂ ਜ਼ਿੰਮੇਵਾਰੀ ਦਿੱਤੀਆਂ ਹਨ|

ਇਸ ਤਰ੍ਹਾਂ, ਸਕੂਲ ਸਿੱਖਿਆ ਰਾਜ ਮੰਤਰੀ ਸ੍ਰੀਮਤੀ ਸੀਮਾ ਤਿਰਖਾ ਨੂੰ ਰਿਵਾੜੀ, ਵਿਕਾਸ ਤੇ ਪੰਚਾਇਤ ਰਾਜ ਮੰਤਰੀ ਮਹਿਪਾਲ ਢਾਂਡਾ ਨੂੰ ਜੀਂਦ, ਟਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ ਨੂੰ ਯਮੁਨਾਨਗਰ ਅਤੇ ਕੁਰੂਕਸ਼ੇਤਰ, ਸਿੰਚਾਈ ਤੇ ਜਲ ਸਰੋਤ ਰਾਜ ਮੰਤਰੀ ਅਭੈ ਸਿੰਘ ਯਾਦਵ ਨੂੰ ਝੱਜਰ, ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ ਨੂੰ ਕਰਨਾਲ ਅਤੇ ਅੰਬਾਲਾ, ਸਮਾਜਿਕ ਨਿਆਂ ਤੇ ਅਧਿਕਾਰਤਾ, ਅਨੁਸੂਚਿਤ ਜਾਤੀਆਂ ਤੇ ਪਿਛੜਾ ਵਰਗ ਭਲਾਈ ਅਤੇ ਅੰਤਯੋਦਯ ਰਾਜ ਮੰਤਰੀ ਬਿਸ਼ੰਬਰ ਸਿੰਘ ਨੂੰ ਸਿਰਸਾ ਅਤੇ ਚੌਗਿਰਦਾ, ਵਣ ਤੇ ਜੰਗਲੀ ਜੀਵ ਰਾਜ ਮੰਤਰੀ ਸੰਜੈ ਸਿੰਘ ਨੂੰ ਭਿਵਾਨੀ ਦੀ ਜ਼ਿਲ੍ਹਾ ਲੋਕ ਸੰਪਰਕ (Haryana Government) ਤੇ ਸ਼ਿਕਾਇਤ ਕਮੇਟੀਆਂ ਦਾ ਚੇਅਰਮੈਨ ਬਣਾਇਆ ਹੈ|