HKRN

Haryana News: ਹਰਿਆਣਾ ਸਰਕਾਰ ਵੱਲੋਂ HKRN ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ 8 ਪ੍ਰਤੀਸ਼ਤ ਦਾ ਵਾਧਾ

ਚੰਡੀਗੜ੍ਹ, 1 ਜੁਲਾਈ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਹਰਿਆਣਾ ਹੁਨਰ ਰੁਜ਼ਗਾਰ ਨਿਗਮ (HKRN) ਦੇ ਮਾਧਿਅਮ ਨਾਲ ਲੱਗੇ 1 ਲੱਖ 19 ਹਜ਼ਾਰ ਤੋਂ ਵੱਧ ਲੈਵਲ-1, 2 ਅਤੇ 3 ਸ਼੍ਰੇਣੀ ਦੇ ਕਰਮਚਾਰੀਆਂ ਦੀ ਤਨਖ਼ਾਹ ‘ਚ 8 ਫ਼ੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ | ਅੱਜ ਸੀਐੱਮ ਨਾਇਬ ਸਿੰਘ ਦੀ ਭਾਰਤੀ ਮਜ਼ਦੂਰ ਸੰਘ ਦੇ ਨਾਲ ਵੱਖ-ਵੱਖ ਟਰੇਡ ਯੂਨੀਅਨਾਂ ਤੇ ਐਚਕੇਆਰਐਨ ਦੇ ਕਰਮਚਾਰੀਆਂ ਨਾਲ ਬੈਠਾਕ ਹੋਈ ਹੈ |

ਹਰਿਆਣਾ ਸਰਕਾਰ ਮੁਤਾਬਕ ਕਰਮਚਾਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਐਚ.ਕੇ.ਆਰ.ਐਨ. (HKRN) ਲੈਵਲ-1 ਵਿੱਚ 71,012, ਲੈਵਲ-2 ਵਿੱਚ 26,915 ਅਤੇ ਲੈਵਲ-3 ਵਿੱਚ 21,934 ਮੁਲਾਜ਼ਮ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਹੁਨਰ ਰੋਜ਼ਗਾਰ ਨਿਗਮ ਦੇ ਤਹਿਤ ਰੱਖੇ ਗਏ ਕਰਮਚਾਰੀਆਂ ਵਿਚ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਨੌਜਵਾਨਾਂ ਨੂੰ ਵੀ ਲਾਭ ਦਿੱਤਾ ਹੈ। ਨਿਗਮ ‘ਚ ਠੇਕੇ ‘ਤੇ ਕੱਚੇ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਹੈ।

ਉਨ੍ਹਾਂ ਕਿਹਾ ਕਿ 1 ਜੁਲਾਈ, 2024 ਤੋਂ ਸ਼੍ਰੇਣੀ-1 ਜ਼ਿਲ੍ਹਿਆਂ ਵਿੱਚ ਲੈਵਲ-1 ਦੇ ਮੁਲਾਜ਼ਮਾਂ ਦੀ ਤਨਖਾਹ 18,400 ਰੁਪਏ ਤੋਂ ਵਧ ਕੇ 19,872 ਰੁਪਏ, ਲੈਵਲ-2 ਦੇ ਮੁਲਾਜ਼ਮਾਂ ਦੀ ਤਨਖ਼ਾਹ 21,650 ਰੁਪਏ ਤੋਂ ਵਧ ਕੇ 23,382 ਰੁਪਏ ਹੋ ਜਾਵੇਗੀ। ਲੈਵਲ-3 ਦੇ ਕਰਮਚਾਰੀਆਂ ਦੀ 22,300 ਰੁਪਏ ਤੋਂ ਵਧ ਕੇ ਤੁਹਾਨੂੰ 24,084 ਰੁਪਏ ਤਨਖਾਹ ਮਿਲੇਗੀ।

ਸ਼੍ਰੇਣੀ-2 ਜ਼ਿਲ੍ਹਿਆਂ ਵਿੱਚ ਲੈਵਲ-1 ਦੇ ਮੁਲਾਜ਼ਮਾਂ ਨੂੰ 16,250 ਰੁਪਏ ਤੋਂ ਵਧਾ ਕੇ 17,550 ਰੁਪਏ, ਲੈਵਲ-2 ਦੇ ਮੁਲਾਜ਼ਮਾਂ ਨੂੰ 19,450 ਤੋਂ 21,600 ਰੁਪਏ ਅਤੇ ਲੈਵਲ-3 ਦੇ ਮੁਲਾਜ਼ਮਾਂ ਨੂੰ 20,100 ਰੁਪਏ ਤੋਂ ਵਧਾ ਕੇ 21,708 ਰੁਪਏ ਮਿਲੇਗਾ। ਇਸੇ ਤਰ੍ਹਾਂ ਸ਼੍ਰੇਣੀ-3 ਦੇ ਜ਼ਿਲ੍ਹਿਆਂ ਵਿੱਚ ਲੈਵਲ-1 ਦੇ ਮੁਲਾਜ਼ਮਾਂ ਦੀ ਤਨਖਾਹ 15,050 ਰੁਪਏ ਤੋਂ ਵਧ ਕੇ 16,254 ਰੁਪਏ, ਲੈਵਲ-2 ਦੇ ਮੁਲਾਜ਼ਮਾਂ ਦੀ ਤਨਖਾਹ 18,300 ਰੁਪਏ ਤੋਂ ਵਧ ਕੇ 19,764 ਰੁਪਏ ਹੋ ਜਾਵੇਗੀ। ਲੈਵਲ-3 ਦੇ ਕਰਮਚਾਰੀਆਂ ਨੂੰ ਤਨਖਾਹ ਮਿਲੇਗੀ ਜੋ 18,900 ਰੁਪਏ ਤੋਂ ਵਧ ਕੇ 20,412 ਰੁਪਏ ਹੋ ਜਾਵੇਗੀ।

Scroll to Top