ਚੰਡੀਗੜ੍ਹ, 20 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਂਗਣਵਾੜੀ (Anganwadi) ਕਾਰਜਕਰਤਾਵਾਂ ਨੂੰ ਇਕ ਹੋਰ ਰਾਹਤ ਦਿੰਦੇ ਹੋਏ ਨਿਜੀ ਪਰਿਸਰਾਂ ਵਿਚ ਚੱਲ ਰਹੇ ਆਂਗਣਵਾੜੀ ਭਵਨਾਂ ਦੇ ਕਿਰਾਏ ਵਿਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਤਿੰਨ ਦਿਨ ਪਹਿਲਾਂ ਹੀ ਆਂਗਣਵਾੜੀ ਕਾਰਜਕਰਤਾਵਾਂ ਨੁੰ ਕਈ ਸੌਗਾਤ ਦਿੱਤੀਆਂ ਹਨ। ਅੱਜ ਇਕ ਹੋਰ ਮੁੱਖ ਐਲਾਨ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਗ੍ਰਾਮੀਣ ਖੇਤਰਾਂ ਦੀ ਆਂਗਣਵਾੜੀਆਂ (Anganwadi) ਦੇ ਨਿਜੀ ਭਵਨ ਦਾ ਕਿਰਾਇਆ ਘੱਟੋ ਘੱਟ 200 ਰੁਪਏ ਤੋਂ ਵਧਾ ਕੇ 1000 ਰੁਪਏ ਅਤੇ ਸ਼ਹਿਰੀ ਖੇਤਰਾਂ ਵਿਚ 1500 ਰੁਪਏ ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਹੈ। ਹਿੰਨ੍ਹਾਂ ਤੋਂ ਵੱਧ ਕਿਰਾਇਆ ਦੀ ਫਿਮਾਂਡ ‘ਤੇ ਪਹਿਲਾਂ ਕਿਸੇ ਸਮਰੱਥ ਏਜੰਸੀ ਵੱਲੋਂ ਮੁਲਾਂਕਨ ਕਰਵਾਇਆ ਜਾਵੇਗਾ ਅਤੇ ਫਿਰ ਸਹੀ ਪਾਏ ਜਾਣ ‘ਤੇ ਹੀ ਉਸ ਦਾ ਭੁਗਤਾਨ ਕੀਤਾ ਜਾਵੇਗਾ।
ਹਾਲ ਹੀ ਵਿਚ ਮੁੱਖ ਮੰਤਰੀ ਨੇ ਦਿੱਤੀ ਸੀ ਕਈ ਸੌਗਾਤ
ਜਾਣਕਾਰੀ ਰਹੇ ਕਿ ਮੁੱਖ ਮੰਤਰੀ ਨੇ ਹਾਲ ਹੀ ਵਿਚ ਵਿਸ਼ੇਸ਼ ਚਰਚਾ ਦੌਰਾਨ 10 ਸਾਲ ਤੋਂ ਵੱਧ ਤਜਰਬੇ ਵਾਲੀ ਆਂਗਣਵਾੜੀ ਕਾਰਜਕਰਤਾਵਾਂ ਦਾ ਮਹਿਨਤਾਨਾ ਵਧਾ ਕੇ 14,000 ਰੁਪਏ ਪ੍ਰਤੀ ਮਹੀਨਾ, 10 ਸਾਲ ਤਕ ਦੇ ਤਜਰਬੇ ਵਾਲੀ ਆਂਗਨਵਾੜੀ ਕਾਰਜਕਰਤਾਵਾਂ ਅਤੇ ਮਿਨੀ-ਆਂਗਣਵਾੜੀ ਕਾਰਜਕਰਤਾਵਾਂ ਦਾ ਮਹਿਨਤਾਨਾ ਵਧਾ ਕੇ 12,500 ਰੁਪਏ ਪ੍ਰਤੀ ਮਹੀਨਾ ਅਤੇ ਆਂਗਣਵਾੜੀ ਸਹਾਇਕਾਂ ਦਾ 7500 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਸੀ। ਇਸ ਮਹਿਨਤਾਨਾ ਵਿਚ ਵਾਧਾ 1 ਨਵੰਬਰ 2023 ਤੋਂ ਹੀ ਪ੍ਰਭਾਵੀ ਹੋਵੇਗੀ। ਹਰਿਆਣਾ ਦੇ ਆਂਗਣਵਾੜੀ ਕਾਰਜਕਰਤਾਵਾਂ ਦਾ ਮਹਿਨਤਾਨਾ ਹੁਣ ਦੇਸ਼ ਵਿਚ ਸੱਭ ਤੋਂ ਵੱਧ ਹੋ ਗਿਆ ਹੈ। ਮਹਿਨਤਾਨਾ ਵਿਚ ਵਾਧਾ ਕਰਨ ‘ਤੇ ਜੋ ਵੀ ਵਿੱਤੀ ਭਾਰ ਪਵੇਗਾ ਉਹ ਹਰਿਆਣਾ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ।