Haryana

ਹਰਿਆਣਾ ਸਰਕਾਰ ਵੱਲੋਂ ਬੱਲਭਗੜ੍ਹ ਤੇ ਫਰੀਦਾਬਾਦ ‘ਚ ਗ੍ਰਾਮ ਨਿਯਾਲਿਆ ਦੀਆਂ ਅਸਾਮੀਆਂ ਨੂੰ ਮਨਜ਼ੂਰੀ

ਚੰਡੀਗੜ੍ਹ, 24 ਜੁਲਾਈ 2024: ਹਰਿਆਣਾ ਸਰਕਾਰ (Haryana Government) ਨੇ ਬੱਲਭਗੜ੍ਹ, ਫਰੀਦਾਬਾਦ ਵਿਖੇ ਗ੍ਰਾਮ ਨਿਯਾਲਿਆ ਦੇ ਸੰਚਾਲਨ ਲਈ 6 ਅਸਾਮੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ 4 ਮਾਰਚ, 2024 ਨੂੰ ਬੱਲਭਗੜ੍ਹ, ਫਰੀਦਾਬਾਦ ਵਿਖੇ ਗ੍ਰਾਮ ਨਿਯਾਲਿਆ ਨੂੰ ਪੇਂਡੂ ਖੇਤਰਾਂ ‘ਚ ਨਿਆਂਇਕ ਬੁਨਿਆਦੀ ਢਾਂਚੇ ਅਤੇ ਪਹੁੰਚ ਨੂੰ ਵਧਾਉਣ ਦੇ ਉਦੇਸ਼ ਨਾਲ ਅਧਿਸੂਚਿਤ ਕੀਤਾ ਸੀ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਹਰਿਆਣਾ ਸਿਵਲ ਸਰਵਿਸਿਜ਼ ਨਿਯਮ, 2016 ਦੇ ਅਨੁਸਾਰ, ਪ੍ਰਵਾਨਿਤ ਅਸਾਮੀਆਂ ਵਿੱਚ ਸਟੈਨੋਗ੍ਰਾਫਰ ਗ੍ਰੇਡ-2, ਰੀਡਰ ਗ੍ਰੇਡ-3, ਅਹਿਲਮਦ, ਸਟੈਨੋਗ੍ਰਾਫਰ ਗ੍ਰੇਡ-III, ਚਪੜਾਸੀ ਅਤੇ ਇੱਕ ਵਾਧੂ ਚਪੜਾਸੀ ਸ਼ਾਮਲ ਹੈ ਜਿਸ ਦਾ ਕੁੱਲ ਮਹੀਨਾਵਾਰ ਵਿੱਤੀ ਬੋਝ 3,95,128 ਰੁਪਏ ਹੈ ਅਤੇ ਸਾਲਾਨਾ ਲਾਗਤ 47,41,536 ਰੁਪਏ ਹੈ।

Scroll to Top