Haryana

ਜ਼ਹਿਰੀਲੀ ਸ਼ਰਾਬ ਦੀ ਘਟਨਾ ‘ਚ 11 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰਿਆਣਾ ਸਰਕਾਰ ਨੇ ਦਿੱਤੀ ਵਿੱਤੀ ਸਹਾਇਤਾ

ਚੰਡੀਗੜ੍ਹ, 23 ਨਵੰਬਰ 2023: ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਪਿਛਲੇ ਦਿਨਾਂ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਆਰਥਕ ਸਹਾਇਤਾ ਦਿੰਦੇ ਹੋਏ 11 ਲੋਕਾਂ ਦੇ ਪਰਿਵਾਰਾਂ ਦੇ ਬੈਂਕ ਖਾਤਿਆਂ ਵਿਚ 38 ਲੱਖ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਰਕਮ ਦਿੱਤੀ ਗਈ। ਇਹ ਸਹਾਇਤਾ ਰਕਮ ਦਿਆਲੂ ਯੋਜਨਾ ਤਹਿਤ ਨਿਰਧਾਰਿਤ ਵੱਖ-ਵੱਖ ਊਮਰ ਵਰਗ ਅਨੁਸਾਰ ਦਿੱਤੀ ਗਈ ਹੈ। ਇੰਨ੍ਹਾਂ 11 ਲਾਭਕਾਰਾਂ ਵਿੱਚੋਂ 4 ਮੈਂਬਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ 6 ਮੈਂਬਰਾਂ ਦੇ ਪਰਿਵਾਰਾਂ ਨੂੰ 3 ਲੱਖ ਰੁਪਏ ਦੀ ਰਕਮ ਭੇਜੀ ਗਈ ਹੈ। ਮੁੱਖ ਮੰਤਰੀ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।

ਮਨੌਹਰ ਲਾਲ ਨੇ ਕਿਹਾ ਕਿ ਜਹਿਰਲੀ ਸ਼ਰਾਬ ਦੇ ਕਾਰਨ ਮੌਤ ਹੋਣ ਦੀ ਘਟਨਾ ਬੇਹੱਦ ਦੁਖਦਾਈ ਹੈ ਅਤੇ ਇਸ ‘ਤੇ ਸਰਕਾਰ ਨੇ ਸਖਤ ਐਕਸ਼ਨ ਲੈਂਦੇ ਹੋਏ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ। ਐੱਫ.ਆਈ.ਆਰ ਦਰਜ ਕੀਤੀ ਗਈ ਹੈ ਅਤੇ ਏਲ-13 ਲਾਇਸੈਂਸ ਵੀ ਰੱਦ ਕੀਤੇ ਗਏ ਹਨ। ਨਾਲ ਹੀ ਉਨ੍ਹਾਂ ‘ਤੇ 2.51 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਯਮੁਨਾਨਗਰ ਵਿਚ 3 ਐੱਫ.ਆਈ.ਆਰ ਦਰਜ ਕੀਤੀ ਗਈਆਂ , ਜਿਸ ਵਿਚ 19 ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਅਤੇ ਅੰਬਾਲਾ ਵਿਚ ਵੀ 3 ਐੱਫ.ਆਈ.ਆਰ ਦਰਜ ਕੀਤੀਆਂ ਗਈਆਂ ਜਿਸ ਵਿਚ 16 ਲੋਕਾਂ ਨੂੰ ਫੜਿਆ ਗਿਆ ਹੈ। 4 ਲਾਇਸੈਂਸਧਾਰੀ ਨਾਂਅਮ ਮਾਂਗੇਰਾਮ ਅਮਰਨਾਥ, ਸੁਸ਼ੀਲ ਕੁਮਾਰ ਅਤੇ ਗੌਰਵ ਕੰਬੋਜ ਨੂੰ ਡਫਾਲਟਰ ਐਲਾਨ ਕੀਤਾ ਗਿਆ ਹੈ ਅਤੇ 6 ਸ਼ਹਿਰੀ ਤੇ 6 ਗ੍ਰਾਮੀਣ ਸਮੇਤ ਕੁੱਲ 12 ਵੇਂਡ ਜੋਨ ਨੂੰ ਰੱਦ ਕੀਤਾ ਗਿਆ ਹੈ। ਇਸ ਦੇ ਨਾਲ ਹੀ 41 ਸਬ-ਵੇਂਡ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਤਰ੍ਹਾ ਦੇ ਵੇਂਡ ਤੋਂ ਅਜਿਹੇ ਉਤਪਾਦ ਨਾ ਖਰੀਦਣ।

ਦਿਆਲੂ ਯੋਜਨਾ ਤਹਿਤ 1159 ਲਾਭਕਾਰਾਂ ਨੂੰ ਦਿੱਤੀ ਗਈ 44.48 ਕਰੋੜ ਰੁਪਏ ਦੀ ਰਕਮ

ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਅੰਤੋਂਦੇਯ ਪਰਿਵਾਰਾਂ ਨੂੰ ਸਮਾਜਿਕ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਦੀਨ ਦਿਆਲ ਉਪਾਧਿਆਏ ਅੰਤੋਂਦੇਯ ਪਰਿਵਾਰ ਸੁਰੱਖਿਆ ਯੋਜਨਾ (ਦਿਆਲੂ) ਦੇ ਤਹਿਤ 1159 ਲਾਭਕਾਰਾਂ ਨੁੰ 44.48 ਕਰੋੜ ਰੁਪਏ ਦੀ ਰਕਮ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਹੁੰਚਾਈ।

ਉਨ੍ਹਾਂ ਨੇ ਕਿਹਾ ਕਿ ਦੁਰਘਟਨਾ ਵਿਚ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋਣ ਅਤੇ ਦਿਵਆਂਗ ਹੋ ਜਾਣ ‘ਤੇ ਉਸ ਪਰਿਵਾਰ ‘ਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ। ਗਰੀਬ ਪਰਿਵਾਰ ਤਾਂ ਆਰਥਕ ਰੂਪ ਨਾਲ ਵੀ ਵੱਡੇ ਸੰਕਟ ਤੋਂ ਘਿਰ ਜਾਂਦਾ ਹੈ। ਅਸੀਂ ਅਜਿਹੇ ਪਰਿਵਾਰਾਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਨੇ ਆਰਥਕ ਮਦਦ ਪਹੁੰਚਾਉਣ ਦੇ ਲਈ ਦੀਨ ਦਿਆਲ ਉਪਾਧਿਆਏ ਅੰਤੋਂਦੇਯ ਪਰਿਵਾਰ ਸੁਰੱਖਿਆ ਯੋਜਨਾ (ਦਿਆਲੂ) ਚਲਾਈ ਹੈ। ਇਸ ਯੋਜਨਾ ਵਿਚ 1 ਲੱਖ 80 ਹਜਾਰ ਰੁਪਏ ਤਕ ਦੀ ਸਾਲਾਨਾਂ ਆਮਦਨ ਵਾਲੇ ਪਰਿਵਾਰ ਦੇ 6 ਸਾਲ ਤੋਂ 60 ਸਾਲ ਤਕ ਦੀ ਉਮਰ ਦੇ ਮੈਂ੍ਹਰ ਦੀ ਮੌਤ ਜਾਂ ਦਿਵਆਂਗ ਹੋਣ ‘ਤੇ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਯੋਜਨਾ ਦੇ ਤਹਿਤ ਹੁਣ ਤਕ 1964 ਲਾਭਕਾਰਾਂ ਨੂੰ 75 ਕਰੋੜ 10 ਲੱਖ ਰੁਪਏ ਦੀ ਰਕਮ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਈ ਗਈ ਹੈ।

ਹਰਿਆਣਾ (Haryana) ਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ 1 ਲੱਖ 80 ਹਜਾਰ ਰੁਪਏ ਤਕ ਸਾਲਾਨਾ ਆਮਦਨ ਵਾਲੇ ਪਰਿਵਾਰ ਦੇ ਮੈਂਬਰ ਦੀ ਮੌਤ ਜਾਂ 70 ਫੀਸਦੀ ਜਾਂ ਇਸ ਤੋਂ ਵੱਧ ਦਿਅਵਾਂਗ ਹੋਣ ‘ਤੇ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਯੋਜਨਾ ਦਾ ਲਾਗੂ ਕਰਨ ਹਰਿਆਣਾ ਪਰਿਵਾਰ ਸੁਰੱਖਿਆ ਨਿਆਂ ਵੱਲੋਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਦਸਿਆ ਕਿ ਦਿਆਲੂ ਯੋਜਨਾ ਦੇ ਤਹਿਤ ਵੱਖ-ਵੱਖ ਉਮਰ ਵਰਗ ਦੇ ਅਨੁਸਾਰ ਲਾਭ ਦਿੱਤਾ ਗਿਆ ਹੈ। 6 ਤੋਂ 12 ਸਾਲ ਉਮਰ ਤਕ ਲਈ 1 ਲੱਖ ਰੁਪਏ, 12 ਤੋਂ ਵੱਧ ਤੇ 18 ਸਾਲ ਤਕ 2 ਲੱਖ ਰੁਪਏ, 18 ਤੋਂ ਵੱਧ ਤੇ 25 ਸਾਲ ਤਕ 3 ਲੱਖ ਰੁਪਏ, 25 ਤੋਂ ਵੱਧ ਤੇ 45 ਸਾਲ ਤਕ 5 ਲੱਖ ਰੁਪਏ, 45 ਤੋਂ ਵੱਧ ਤੇ 60 ਸਾਲ ਤਕ 3 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਇਸ ਲਾਭ ਵਿਚ 18 ਤੋਂ 40 ਸਾਲ ਦੀ ਉਮਰ ਵਰਗ ਵਿਚ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀਏਮਜੇਜੇਬੀਵਾਈ) ਜਾਂ ਵੱਖ-ਵੱਖ ਵਿਭਾਗਾਂ ਵੱਲੋਂ ਸੰਬੋਧਿਤ ਵਰਗ ਦੇ ਲਈ ਚਲਾਈ ਜਾ ਰਹੀ ਯੋਜਨਾਵਾਂ ਦੇ ਤਹਿਤ ਮਿਲਣ ਵਾਲੀ ਰਕਮ ਵੀ ਸ਼ਾਮਿਲ ਹਨ।

Scroll to Top