July 4, 2024 7:30 pm
Gurudwara

ਕਬਜ਼ੇ ਕਰਨ ਤੋਂ ਪਹਿਲਾਂ ਗੁਰੁਦੁਆਰਾ ਐਕਟ 1925 ਨੂੰ ਪਾਰਲੀਮੈਂਟ ‘ਚੋਂ ਡੀਨੋਟੀਫਾਈ ਕਰਵਾਏ ਹਰਿਆਣਾ ਸਰਕਾਰ: ਜਥੇਦਾਰ ਹਰਪ੍ਰੀਤ ਸਿੰਘ

ਅੰਮ੍ਰਿਤਸਰ, 21 ਫਰਵਰੀ 2023: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਗੁਰਦੁਆਰਾ ਸਾਹਿਬ (Gurudwara Sahib) ਵਿਖੇ ਹਰਿਆਣਾ ਕਮੇਟੀ ਅਤੇ ਪੁਲਿਸ ਵੱਲੋਂ ਜ਼ਬਰਨ ਕਬਜ਼ਾ ਲੈਣ ਦੀ ਬਹੁਤ ਹੀ ਮੰਦਭਾਗੀ ਤੇ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ |

ਜਥੇਦਾਰ ਨੇ ਕਿਹਾ ਕਿ ਜੇਕਰ ਹਰਿਆਣਾ ਕਮੇਟੀ ਜੋ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖ ਹੋ ਚੁੱਕੀ ਹੈ | ਇਸ ਢੰਗ ਨਾਲ ਹੀ ਗੁਰਦੁਆਰਾ ਸਾਹਿਬਾਨ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਪਾਰਲੀਮੈਂਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1925 ਨੂੰ ਡੀਨੋਟੀਫਾਈ ਕਰਾ ਲਿਆ ਜਾਵੇ |

ਉਨ੍ਹਾਂ ਨੇ ਕਬਜ਼ੇ ਦੀ ਨੀਅਤ ਨਾਲ ਪੁਲਿਸ ਫੋਰਸ ਵੱਲੋਂ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ (Gurudwara Sahib) ਵਿੱਚ ਜਾਣ ਦੀ ਜਥੇਦਾਰ ਵੱਲੋਂ ਵੱਲੋਂ ਸਖਤ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਸਿੱਖ ਕੌਮ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ | ਜਥੇਦਾਰ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਅਤੇ ਜੈਤੋ ਦਾ ਮੋਰਚਾ ਇਸ ਲਈ ਲਗਾਉਣੇ ਪਏ ਸਨ ਕਿ ਉਸ ਵੇਲੇ ਦੀ ਸਰਕਾਰ ਨੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਦਖਲ-ਅੰਦਾਜ਼ੀ ਕੀਤੀ ਸੀ, ਜਿਸ ਤੋਂ ਬਾਅਦ ਨਨਕਾਣਾ ਸਾਹਿਬ ਵਰਗੇ ਸਾਕਿਆਂ ਵਿਚ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ ਸਨ |

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਧੱਕੇ ਨਾਲ ਹਰਿਆਣਾ ਦੇ ਗੁਰਦੁਆਰਾ ਸਾਹਿਬ ਉਤੇ ਕਬਜ਼ਾ ਕਰਨਾ ਬਹੁਤ ਘਾਤਕ ਸਾਬਤ ਹੋ ਸਕਦਾ ਹੈ ਕਿ ਹਰਿਆਣਾ ਸਰਕਾਰ ਨੇ ਇਸੇ ਤਰ੍ਹਾਂ ਦਾ ਪ੍ਰਬੰਧ ਵੀ ਆਪਣੇ ਹੱਥ ਵਿੱਚ ਲੈਣਾ ਹੈ ਤਾਂ ਇਸ ਲਈ ਉਸਨੂੰ ਬੈਠ ਕੇ ਗੱਲਬਾਤ ਰਾਹੀਂ ਅਜਿਹਾ ਕਰਨਾ ਚਾਹੀਦਾ ਹੈ ਨਾ ਕਿ ਗੁਰਦੁਆਰਾ ਸਾਹਿਬਾਨ ਵਿਚ ਧੱਕੇ ਨਾਲ ਗੁਰਦੁਆਰਾ ਸਾਹਿਬਾਨ ਦਾ ਕਬਜ਼ ਲਹਿਣ ਜਿਹੀ ਹਰਕਤ ਕਰਨੀ ਚਾਹੀਦੀ ਹੈ |

ਉਨ੍ਹਾਂ ਕਿਹਾ ਕੇਸ ਧਾਰਾ ਐਕਟ 1925 ਦੇ ਮੁਤਾਬਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚੱਲ ਰਿਹਾ ਹੈ ਅਤੇ ਹਰਿਆਣਾ ਕਮੇਟੀ ਦੀ ਹੋਂਦ ਬਣ ਗਈ ਹੈ ਪਰ ਇਹ ਐਕਟ ਦੇ ਅਧੀਨ ਕੀ ਹਰਿਆਣਾ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚੱਲਦਾ ਹੈ ਜੇਕਰ ਇਸ ਤੋਂ ਵੱਖਰਾ ਕੁਝ ਕਰਨਾ ਹੈ ਤਾਂ ਪਹਿਲਾਂ ਐਕਟ 1925 ਨੂੰ ਡੀਨੋਟੀਫਾਈ ਕਰਵਾਉਣ ਦੀ ਜ਼ਰੂਰਤ ਹੈ |