Charkhi Dadri

ਹਰਿਆਣਾ ਸਰਕਾਰ ਵੱਲੋਂ ਜ਼ਿਲ੍ਹਾ ਭਿਵਾਨੀ ਅਤੇ ਚਰਖੀ ਦਾਦਰੀ ‘ਚ 40.18 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ

ਚੰਡੀਗੜ੍ਹ, 7 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਗ੍ਰਾਮੀਣ ਸੰਵਰਧਨ ਪ੍ਰੋਗਰਾਮ ਦੇ ਤਹਿਤ ਜ਼ਿਲ੍ਹਾ ਭਿਵਾਨੀ ਅਤੇ ਚਰਖੀ ਦਾਦਰੀ (Charkhi Dadri) ਵਿਚ 40.18 ਕਰੋੜ ਰੁਪਏ ਦੀ ਲਾਗਤ ਦੀ ਛੇ ਵੱਡੀ ਪਰਿਯੋਜਨਾਵਾਂ ਨੂੰ ਪ੍ਰਸ਼ਾਸਨਿਕ ਮਨਜ਼ੂਰੀ ਪ੍ਰਦਾਨ ਕੀਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਨਜ਼ੂਰ ਪਰਿਯੋਜਨਾਵਾਂ ਵਿਚ ਭਿਵਾਨੀ ਜ਼ਿਲ੍ਹੇ ਦੇ ਪਿੰਡ ਬਡਾਲਾ ਵਿਚ 4.47 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਪਾਣੀ ਸਪਲਾਈ ਯੋਜਨਾ ਦਾ ਸੰਵਰਧਨ ਅਤੇ ਨਵੀਨੀਕਰਣ ਅਤੇ ਤਾਜੇ ਪਾਣੀ ਦੀ ਵਿਵਸਥਾ ਯਕੀਨੀ ਕਰਨਾ ਸ਼ਾਮਲ ਹੈ।

ਇਸ ਤੋਂ ਇਲਾਵਾ, ਭਿਵਾਨੀ ਜ਼ਿਲ੍ਹੇ ਦੇ ਪਿੰਡ ਚੋਤਰਾਪੁਰ ਵਿਚ 4.52 ਕਰੋੜ ਰੁਪਏ ਦੀ ਅੰਦਾਜ਼ਾ ਲਾਗਤ ਤੋਂ ਜਲ ਘਰ ਉਪਲਬੱਧ ਕਰਵਾਉਣਾ, ਜ਼ਿਲ੍ਹਾ ਭਿਵਾਨੀ ਦੇ ਪਿੰਡ ਰਾਜਗੜ੍ਹ, ਨਵਾ ਅਤੇ ਨਵਾਂਦੀ ਢਾਣੀ ਵਿਚ ਨਹਿਰ ਅਧਾਰਿਤ ਜਲ ਘਰਾਂ ਦਾ ਨਿਰਮਾਣ ਅਤੇ ਬਾਕੀ ਗਲੀਆਂ ਵਿਚ ਵੰਡ ਪ੍ਰਣਾਲੀ ਸ਼ਾਮਲ ਹੈ, ਜਿਸ ਦੀ ਅੰਦਾਜਾ ਲਾਗਤ 9.89 ਕਰੋੜ ਰੁਪਏ ਹੈ।

ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਚਰਖੀ ਦਾਦਰੀ (Charkhi Dadri) ਦੀ ਮਨਜ਼ੂਰ ਪਰਿਯੋਜਨਾਵਾਂ ਵਿਚ 9.47 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਪਿੰਡ ਮਕਰਾਨੀ ਅਤੇ ਸੰਤੋਖਪੁਰ ਦੇ ਲਈ ਵੱਖ ਤੋਂ ਨਹਿਰ ਅਧਾਰਿਤ ਜਲ ਘਰਾਂ ਦਾ ਨਿਰਮਾਣ, 6.14 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਚਰਖੀ ਫੌਗਾਟ ਪਿੰਡ ਦੇ ਲਈ ਨਹਿਰ ਅਧਾਰਿਤ ਜਲ ਘਰਾਂ ਦਾ ਨਿਰਮਾਣ ਅਤੇ 5.69 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਸਾਂਜਰਵਾਸ ਪਿੰਡ ਦੀ ਜਲ ਸਪਲਾਈ ਯੋਜਨਾ ਦਾ ਵਿਸਤਾਰ ਸ਼ਾਮਲ ਹੈ। ਇਹ ਪਰਿਯੋਜਨਾ ਹਰਿਆਣਾ ਦੀ ਜਲ ਸਪਲਾਈ ਲਈ ਢਾਂਚਾਗਤ ਸੁਧਾਰ ਅਤੇ ਗ੍ਰਾਮੀਣ ਖੇਤਰਾਂ ਵਿਚ ਸਵੱਛ ਪੇਯਜਲ ਦੀ ਉਪਲਬਧਤਾ ਯਕੀਨੀ ਕਰਨ ਦੀ ਲਗਾਤਾਰ ਪ੍ਰੀਤਬੱਧਤਾ ਨੂੰ ਦਰਸ਼ਾਉਂਦਾ ਹੈ।

Scroll to Top