Site icon TheUnmute.com

Haryana news: ਹਰਿਆਣਾ ਸਰਕਾਰ ਵੱਲੋਂ ਗੁਰੂਕੁਲ/ਸੰਸਕ੍ਰਿਤ ਪਾਠਸ਼ਾਲਾ ਦੀ ਵਿੱਤੀ ਸਹਾਇਤਾ ‘ਚ ਵਾਧੇ ਨੂੰ ਮਨਜ਼ੂਰੀ

Gurukul

ਚੰਡੀਗੜ, 24 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਗੁਰੂਕੁਲ/ਸੰਸਕ੍ਰਿਤ ਪਾਠਸ਼ਾਲਾ (Gurukul/Sanskrit Pathshal) ਲਈ ਵਿੱਤੀ ਸਹਾਇਤਾ ਵਧਾਉਣ ਨੂੰ ਪ੍ਰਵਾਨਗੀ ਦਿੱਤੀ ਹੈ। ਹਰਿਆਣਾ ਸਰਕਾਰ ਦੇ ਮੁਤਾਬਕ ਗੁਰੂਕੁਲ/ਸੰਸਕ੍ਰਿਤ ਪਾਠਸ਼ਾਲਾ ਨੂੰ ਵਿੱਤੀ ਸਹਾਇਤਾ ਉਸ ਸੰਸਥਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰ ‘ਤੇ ਦਿੱਤੀ ਜਾਵੇਗੀ।

ਇਸਦੇ ਨਾਲ ਹੀ 50 ਤੋਂ 80 ਵਿਦਿਆਰਥੀਆਂ ਵਾਲੀ ਗੁਰੂਕੁਲ/ਸੰਸਕ੍ਰਿਤ ਪਾਠਸ਼ਾਲਾ (Gurukul/Sanskrit Pathshal) ਨੂੰ ਸੂਬਾ ਸਰਕਾਰ ਵੱਲੋਂ 2 ਲੱਖ ਰੁਪਏ ਪ੍ਰਤੀ ਸਾਲ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸੇ ਤਰ੍ਹਾਂ 80 ਤੋਂ 100 ਦੀ ਗਿਣਤੀ ਹੋਣ ‘ਤੇ ਗੁਰੂਕੁਲ/ਸੰਸਕ੍ਰਿਤ ਪਾਠਸ਼ਾਲਾ ਨੂੰ 3 ਲੱਖ ਰੁਪਏ, 100 ਤੋਂ 200 ਤੱਕ ਹੋਣ ‘ਤੇ 5 ਲੱਖ ਰੁਪਏ ਅਤੇ 200 ਤੋਂ ਵੱਧ ਵਿਦਿਆਰਥੀ ਵਾਲੇ ਗੁਰੂਕੁਲ/ਸੰਸਕ੍ਰਿਤ ਪਾਠਸ਼ਾਲਾ ਨੂੰ 7 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ |

Exit mobile version