July 4, 2024 8:36 pm
GST

ਹਰਿਆਣਾ ਸਰਕਾਰ ਵੱਲੋਂ ਦਿੱਲੀ ਮਥੁਰਾ ਰੇਲਵੇ ਲਾਈਨ ‘ਤੇ ਫਰੀਦਾਬਾਦ ਜ਼ਿਲ੍ਹੇ ਦੇ ਮੁਜੇਸਰ ਤੱਕ ‘ਅੰਡਰ ਬ੍ਰਿਜ’ ਸੜਕ ਦੇ ਨਿਰਮਾਣ ਨੂੰ ਮਨਜ਼ੂਰੀ

ਚੰਡੀਗੜ੍ਹ, 25 ਨਵੰਬਰ 2023: ਸੂਬੇ (Haryana) ਦੇ ਬੁਨਿਆਦੀ ਢਾਂਚੇ ਨੂੰ ਵਿਕਾਸ ਦੀ ਗਤੀ ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨੇ ਦਿੱਲੀ-ਮਥੁਰਾ ਰੋਡ ਨੂੰ ਪਾਰ ਕਰਨ ਵਾਲੀ ਦਿੱਲੀ ਮਥੁਰਾ ਰੇਲ ਲਾਇਨ ‘ਤੇ ਜ਼ਿਲ੍ਹਾ ਫਰੀਦਾਬਾਦ ਦੇ ਮੁਜੇਸਰ ਤੱਕ ਅੰਡਰ ਬ੍ਰਿਜ ਰੋਡ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਹੈ| ਇਹ ਰੋਡ ਅੰਡਰ ਬ੍ਰਿਜ (ਆਰ.ਯੂ.ਬੀ.) ਦਿੱਲੀ ਮਥੁਰਾ ਰੋਡ ਨਾਲ ਮੁਜੇਸਰ ਤੱਕ ਲੇਵਲ ਕ੍ਰਾਸਿੰਗ ਨੰਬਰ 576 ‘ਤੇ 50.72 ਕਰੋੜ ਦੀ ਲਾਗਤ ਨਾਲ ਬਣੇਗਾ|

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰਿਆਣਾ ਰਾਜ ਸੜਕ ਤੇ ਪੁਲ ਵਿਕਾਸ ਨਿਗਮ ਅਤੇ ਉੱਤਰ ਰੇਲਵੇ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਇਕ ਵਿਆਪਕ ਜਾਂਚ ਤੋਂ ਪਤਾ ਚਲਿਆ ਹੈ ਕਿ ਜਮੀਨ ਦੀ ਕਮੀ ਅਤੇ ਨਿੱਜੀ ਜਮੀਨ ਮਾਲਕਾਂ ਦੇ ਜਮੀਨ ਵੇਚਣ ਨੂੰ ਰਾਜੀ ਨਹੀਂ ਹੋਣ ਕਾਰਣ ਨਿਰਮਾਣ ਕੰਮ ਵਿਚ ਰੁਕਾਵਟ ਆ ਰਹੀ ਹੈ ਅਤੇ ਇਸ ਦੇ ਚਲਦੇ ਰੋਡ ਓਵਰ ਬ੍ਰਿਜ ਦਾ ਨਿਰਮਾਣ ਸੰਭਵ ਨਹੀਂ ਸੀ| ਇਸ ਦੀ ਥਾਂ ਰੋਡ ਅੰਡਰ ਬ੍ਰਿਜ ਦੇ ਨਿਰਮਾਣ ਨੂੰ ਅੱਗੇ ਵੱਧਾਉਣ ਦਾ ਫੈਸਲਾ ਕੀਤਾ ਹੈ|

ਉਨ੍ਹਾਂ ਦੱਸਿਆ ਕਿ ਆਰਯੂਬੀ ਲਈ ਜਨਰਲ ਅਰੇਜਮੇਂਟ ਡ੍ਰਾਇੰਗ ਨੂੰ ਉੱਤਰ ਰੇਲਵੇ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ| ਪਰਿਯੋਜਨਾ ਲਈ ਲੋਂੜਦੀ ਵਧੀਕ ਜਮੀਨ ਖਰੀਦ ਦੀ ਵੀ ਸਾਵਧਾਨਗੀ ਜਾਂਚ ਕੀਤੀ ਗਈ ਹੈ| ਹਾਈਪਾਵਰ ਲੈਂਡ ਪਰਚੇਸ ਕਮੇਟੀ ਨੇ ਸਾਰੇ ਸਟੇਕਹੋਲਡਰਾਂ ਅਤੇ ਜਮੀਨ ਮਾਲਕਾਂ ਨਾਲ ਸਫਲਤਾ ਨਾਲ ਗਲਬਾਤ ਕਰਦੇ 0.96 ਏਕੜ ਜਮੀਨ ਐਕਵਾਇਰ ਨੂੰ ਆਖਰੀ ਰੂਪ ਦਿੱਤਾ ਹੈ| ਬੁਲਾਰੇ ਨੇ ਦਸਿਆ ਕਿ ਟ੍ਰੈਫਿਕ ਵਾਨਯੂਮ ਯੁਨਿਟ ਇਕ ਲੱਖ ਤੋਂ ਵੱਧ ਹੋਣ ਕਾਰਣ ਰਾਜ ਸਰਕਾਰ ਅਤੇ ਰੇਲਵੇ ਵਿਚਕਾਰ 50:50 ਲਾਗਤ – ਸਾਂਝਾਕਰਣ ਸਮਝੌਤਾ ਲਾਗੂ ਹੋਇਆ ਹੈ|

ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ (Haryana) ਇੰਜੀਨਿਅਰਿੰਗ ਵਰਕਸ ਪੋਟਰਲ ਰਾਹੀਂ ਐਚ.ਐਸ.ਆਰ.ਡੀ.ਸੀ. ਗੁਰੂਗ੍ਰਾਮ ਵੱਲੋਂ ਪੇਸ਼ ਕੀਤੀ ਗਈ ਰੋਡ ਅੰਡਰ ਬ੍ਰਿਜ ਦੀ ਅਨੁਮਾਨਿਤ ਲਾਗਤ 50.72 ਕਰੋੜ ਰੁਪਏ ਹਨ| ਇਸ ਵਿਚ ਜਮੀਨ ਐਕਵਾਇਰ, ਨਿਰਮਾਣ ਅਤੇ ਸਬੰਧਤ ਪਰਿਯੋਜਨਾ ਲਾਗਤ ਨਾਲ ਸਬੰਧਤ ਖਰਚਾ ਸ਼ਾਮਿਲ ਹਨ| ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਦਿੱਤੀ ਗਈ ਇਸ ਪ੍ਰਸ਼ਾਸਨਿਕ ਪ੍ਰਵਾਨਗੀ ਨਾਲ ਆਉਣ ਵਾਲੇ ਸਮੇਂ ਵਿਚ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਜੋਰ ਮਿਲੇਗਾ ਅਤੇ ਟਰਾਂਸਪੋਰਟ ਨਾਲ ਸਬੰਧਤ ਚੁਣੌਤੀਆਂ ਦਾ ਹਲ ਵੀ ਹੋ ਸਕੇਗਾ| ਨਾਲ ਹੀ ਇਸ ਨਾਲ ਫਰੀਦਾਬਾਦ ਜਿਲੇ ਦੇ ਨਾਗਰਿਕਾਂ ਦੀ ਭਲਾਈ ਅਤੇ ਸਹੂਲਤ ਵੀ ਯਕੀਨੀ ਹੋਵੇਗੀ|