Haryana government

ਹਰਿਆਣਾ ਸਰਕਾਰ ਵੱਲੋਂ ਲਗਭਗ 1500 ਕਰੋੜ ਰੁਪਏ ਤੋਂ ਵੱਧ ਦੇ ਕੰਟ੍ਰੈਕਟ ਅਤੇ ਵਸਤੂਆਂ ਦੀ ਖਰੀਦ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ, 25 ਜਨਵਰੀ 2024: ਹਰਿਆਣਾ ਭਾਰਤ ਦੀ ਆਜਾਦੀ ਦੀ ਪਹਿਲੀ ਲੜਾਈ, 1857 ਦੇ ਸ਼ਹੀਦਾਂ ਦੇ ਸਨਮਾਨ ਵਿਚ ਹਰਿਆਣਾ ਸਰਕਾਰ (Haryana government) ਵੱਲੋਂ ਅੰਬਾਲਾ ਕੈਂਟ ਵਿਚ ਬਣਾਏ ਜਾ ਰਹੇ ਅਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦੀ ਸਮਾਰਕ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ। ਸਮਾਰਕ ਦਾ ਸਿਵਲ ਕੰਮ ਪੂਰਨ ਹੋਣ ਦੇ ਬਾਅਦ ਡਿਜੀਟਲ ਸਮੱਗਰੀ ਸਮੇਤ ਅਜਾਇਬ-ਘਰ ਦੇ ਹੋਰ ਕੰਮਾਂ ਲਈ ਅੱਜ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਇੱਥੇ ਹੋਈ ਹਾਈ ਪਾਵਰ ਪਰਚੇਜ ਕਮੇਟੀ (ਐਚਪੀਡਬਲਿਯੂਪੀਸੀ) ਦੀ ਬੈਠਕ ਵਿਚ ਲਗਭਗ 112 ਕਰੋੜ ਰੁਪਏ ਦੀ ਮਨਜ਼ੂਰੀ ਪ੍ਰਦਾਨ ਕੀਤੀ ਗਈ। ਇਸ ਸਮਾਰਕ ਨਾਲ ਯੁਵਾ ਪੀੜੀ ਨੂੰ ਨਾ ਸਿਰਫ ਆਜ਼ਾਦੀ ਦੀ ਪਹਿਲੀ ਲੜਾਈ ਦੇ ਬਾਰੇ ਵਿਚ ਜਾਣਕਾਰੀ ਮਿਲੇਗੀ ਸਗੋ ਉਹ ਪਛਾਣੇ-ਅਣਪਛਾਣੇ ਸੁਤੰਤਰਤਾ ਸੈਨਾਨੀਆਂ ਅਤੇ ਹਰਿਆਣਾ ਦੇ ਵੀਰਾਂ ਦੇ ਯੋਗਦਾਨ ਦੀ ਕਹਾਣੀਆਂ ਨਾਲ ਵੀ ਜਾਣੂੰ ਹੋਣਗੇ।

ਇਸ ਤੋਂ ਇਲਾਵਾ, ਹਾਈ ਪਾਵਰ ਪਰਚੇਜ ਕਮੇਟੀ (ਐਚਪੀਸੀਸੀ), ਵਿਭਾਗ ਦੇ ਹਾਈਪਾਵਰ ਪ੍ਰਾਪਤ ਪਰਚੇਜ ਕਮੇਟੀ (ਡੀਐਚਪੀਪੀਸੀ) ਅਤੇ ਹਾਈ ਪਾਵਰ ਵਰਕਸ ਪਰਚੇਜ ਕਮੇਟੀ ਦੀ ਬੈਠਕ ਵਿਚ ਕੁੱਲ 1500 ਕਰੋੜ ਰੁਪਏ ਤੋਂ ਵੱਧ ਦੇ ਕੰਟ੍ਰੈਕਟ ਅਤੇ ਵੱਖ-ਵੱਖ ਵਸਤੂਆਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ। ਮੀਟਿੰਗ ਵਿਚ ਵੱਖ-ਵੱਖ ਬੋਲੀਕਾਰਾਂ ਨਾਲ ਨੇਗੋਸਇਏਸ਼ਨ ਬਾਅਦ ਦਰਾਂ ਤੈਅ ਕਰ ਕੇ ਲਗਭਗ 112 ਕਰੋੜ ਰੁਪਏ ਦੀ ਬਚੱਤ ਕੀਤੀ ਗਈ ਹੈ। ਵਰਨਣਯੋਗ ਹੈ ਕਿ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਵੱਲੋਂ ਨਿਰਮਾਣਤ ਕੀਤੇ ਜਾ ਰਹੇ ਆਜਾਦੀ ਦੀ ਪਹਿਲੀ ਲੜਾਈ ਦਾ ਸ਼ਹੀਦੀ ਸਮਾਰਕ ਵਿਚ ਹੀ ਸਾਢੇ 21 ਕਰੋੜ ਰੁਪਏ ਦੀ ਬਚੱਤ ਕੀਤੀ ਗਈ।

ਬੈਠਕ ਵਿਚ ਕਿਰਤ ਰਾਜ ਮੰਤਰੀ ਅਨੁਪ ਧਾਨਕ ਵੀ ਮੌਜੂਦ ਸਨ। ਇੰਨ੍ਹਾਂ ਤੋਂ ਇਲਾਵਾ, ਸਕੂਲ ਸਿਖਿਆ ਮੰਤਰੀ ਕੰਵਰ ਪਾਲ ਨੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਵਿਚ ਕੁੱਲ 28 ਏਜੰਡੇ ਰੱਖੇ ਗਏ ਅਤੇ ਸਾਰੇ ਏਜੰਡਿਆਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।

ਪਾਣੀਪਤ ‘ਚ ਸੋਲਰਗ੍ਰਿਡ ਸੰਚਾਲਤ ਸੂਖਮ ਸਿੰਚਾਈ ਬੁਨਿਆਦੀ ਢਾਂਚਾ ਹੋਵੇਗਾ ਸਥਾਪਿਤ

ਹਰਿਆਣਾ ਸਰਕਾਰ (Haryana government) ਵੱਲੋਂ ਜਲ ਸਰੰਖਣ ਅਤੇ ਘੱਟ ਪਾਣੀ ਦੇ ਨਾਲ ਵੱਧ ਪੈਦਾਵਾਰ ਦੇ ਵਿਜਨ ਦੇ ਨਾਲ ਲਾਗੂ ਕੀਤੀ ਜਾ ਰਹੀ ਸੂਖਮ ਸਿੰਚਾਈ ਪਰਿਯੋਜਨਾਵਾਂ ਨੂੰ ਲਗਾਤਾਰ ਗਤੀ ਮਿਲ ਰਹੀ ਹੈ। ਇਸ ਲੜੀ ਵਿਚ ਅੱਜ ਦੀ ਮੀਟਿੰਗ ਵਿਚ ਐਸਟੀਪੀ ਪਲਾਂਟ ਦੇ ਉਪਚਾਰਿਤ ਪਾਣੀ ਨੁੰ ਸੂਖਮ ਸਿੰਚਾਈ ਪਰਿਯੋਜਨਾ ਤਹਿਤ ਇਤਤੇਮਾਲ ਕਰਨ ਤਹਿਤ ਪਰਿਯੋਜਨਾ ਨੁੰ ਮੰਜੂਰੀ ਦਿੱਤੀ ਗਈ। ਜਾਟਲ ਰੋਡ ਪਾਣੀਪਤ ਵਿਚ ਮੌਜੂਦਾ ਐਸਟੀਪੀ, ਨੌਲਥਾ, ਪਾਲੜੀ, ਬਲਾਨ ਅਤੇ ਜੋਂਧਨ ਖੁਰਦ ਪਿੰਡ ਵਿਚ ਉਪਚਾਰਿਤ ਵੇਸਟ ਜਲ ਸਪਲਾਈ ਲਈ ਸੋਲਰ/ਗ੍ਰਿਡ ਸੰਚਾਲਿਤ ਏਕੀਕ੍ਰਿਤ ਸੂਖਮ ਸਿੰਚਾਈ ਬੁਨਿਆਦੀ ਢਾਂਚਾ ਦੀ ਸਥਾਪਨਾ ਕੀਤੀ ਜਾਵੇਗੀ।

ਇਸ ਪਰਿਯੋਜਨਾ ਦੇ ਲਈ ਵੀ ਮੀਟਿੰਗ ਵਿਚ ਕੰਮ ਅਲਾਟ ਨੂੰ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਲਗਭਗ 14 ਕਰੋੜ ਰੁਪਏ ਦੀ ਲਾਗਤ ਨਾਲ ਮਹੇਂਦਰਗੜ੍ਹ ਡਿਸਟਰੀਬਿਊਟਰੀ ਦੇ ਪੁਨਰਵਾਸ ਕੰਮ ਨੂੰ ਵੀ ਮੰਜੂਰੀ ਦਿੱਤੀ ਗਈ। ਨਾਲ ਹੀ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਵੱਲੋਂ ਵੱਖ-ਵੱਖ ਸਥਾਨਾਂ ‘ਤੇ ਜਲਸਪਲਾਈ ਲਈ ਪੰਪ ਸੈਟ ਅਤੇ ਪਾਇਪਾਂ ਦੀ ਖਰੀਦ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ।

ਵੱਖ-ਵੱਖ ਸੜਕਾਂ ਦੇ ਮਜ਼ਬੂਤੀਕਰਨ ਕੰਮਾਂ ਨੂੰ ਮਨਜ਼ੂਰੀ

ਡਬਵਾਲੀ ਤੋਂ ਕਾਲਾਂਵਾਲੀ ਵਾਇਆ ਦੇਸੂ ਜੋਧਾ, ਹਿਸਾਰ-ਤੋਸ਼ਾਮ, ਮਹੇਂਦਰਗੜ੍ਹ ਜਿਲ੍ਹੇ ਵਿਚ ਨਾਰਨੌਲ-ਨਾਂਗਲ ਚੌਧਰੀ ਰੋਡ, ਹਾਂਸੀ -ਸਿਸਾਏ-ਲੋਹਾਰੀ ਰਾਘੋ-ਹੈਬਤਪੁਰ-ਖੇੜੀ-ਜਾਲਬ ਰੋਡ ਕਾਲਾਵਾਲੀ ਤੋਂ ਡਬਵਾਲੀ ਅਤੇ ਕਰਨਾਲ-ਕਛਵਾ, ਕੌਲ ਸੜਕਾਂ ਦੇ ਚੌੜਾਂਕਰਣ ਅਤੇ ਮਜਬੂਤੀਕਰਣ ਦਾ ਕੰਮਾਂ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਇਸੀ ਤਰ੍ਹਾ, ਰਿਵਾੜੀ-ਮਹੇਂਦਰਗੜ੍ਹ 2-ਲੇਨ ਸੜਕ, ਰੋਹਤਕ-ਖਰਖੌਦਾ ਦਿੱਲੀ ਸੀਮਾ ਤਕ ਝੱਜਰ -ਕੋਸਲੀ ਸੜਕ, ਮਹਿਮ ਤੋਂ ਕਲਾਨੌਰ-ਬੇਰੀ ਤਕ ਸੜਕਾਂ ਦੇ ਸੁਧਾਰੀਕਰਣ ਅਤੇ ਮਜਬੂਤੀਕਰਣ ਕੰਮਾਂ ਨੁੰ ਮੰਜੂਰੀ ਦਿੱਤੀ ਗਈ।

ਇਸ ਤੋਂ ਇਲਾਵਾ, ਆਈਐਮਟੀ, ਖਰਖੌਦਾ , ਜਿਲ੍ਹਾ ਸੋਨੀਪਤ ਵਿਚ ਸੜਕ ਨੈਟਵਰਕ, ਜਲ ਸਪਲਾਈ ਪ੍ਰਣਾਲੀ, ਵੇਸਟ ਜਲ ਸੰਗ੍ਰਹਿਣ ਪ੍ਰਣਾਲੀ, ਉਪਚਾਰਿਤ ਵੇਸਟ ਜਲ ਦੀ ਮੁੜ ਢਾਂਚਾ ਪ੍ਰਣਾਲੀ ਆਦਿ ਬੁਨਿਆਦੀ ਸਹੂਲਤਾਂ ਦੇ ਵਿਕਾਸ ਤਹਿਤ ਵੀ ਕੰਮ ਅਲਾਟ ਕੀਤਾ ਗਿਆ ਹੈ। ਮੁੰਦੜੀ ਜਿਲ੍ਹਾ ਕੈਥਲ ਵਿਚ ਮਹਾਰਿਸ਼ੀ ਵਾਲਮਿਕੀ ਸੰਸਕ੍ਰਿਤ ਯੂਨੀਵਰਸਿਟੀ ਵਿਚ ਵਿਦਿਅਕ ਬਲਾਕ ਦੇ ਨਿਰਮਾਣ ਤਹਿਤ ਅਤੇ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਪੁਲਿਸ ਵਿਭਾਗ ਦੇ ਲਈ 76 ਟਾਟਾ ਸਫਾਰੀ ਗੱਡੀਆਂ ਦੀ ਖਰੀਦ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ।

ਬੈਠਕ ਵਿਚ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਮਾਲ ਅਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਉਦਯੋਗ ਅਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਪੰਕਜ ਅਗਰਵਾਲ, ਸਪਲਾਈ ਅਤੇ ਨਿਪਟਾਨ ਵਿਭਾਗ ਦੇ ਮਹਾਨਿਦੇਸ਼ਕ ਮੋਹਮਦ ਸ਼ਾਇਨ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਯੱਸ਼ ਗਰਗ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਵਿਵੇਕ ਕਾਲਿਆ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Scroll to Top