Ratia Vikas Yojana-2041

Haryana News: ਹਰਿਆਣਾ ਸਰਕਾਰ ਵੱਲੋਂ ਰਤੀਆ ਵਿਕਾਸ ਯੋਜਨਾ-2041 ਦੇ ਖਰੜੇ ਨੂੰ ਪ੍ਰਵਾਨਗੀ

ਚੰਡੀਗੜ੍ਹ, 11 ਜੁਲਾਈ 2024: ਅੱਜ ਹਰਿਆਣਾ ਦੇ ਟਾਊਨ ਐਂਡ ਕੰਟਰੀ ਪਲਾਨਿੰਗ ਮੰਤਰੀ ਜੇਪੀ ਦਲਾਲ ਦੀ ਪ੍ਰਧਾਨਗੀ ਹੇਠ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੀ ਸੂਬਾ ਪੱਧਰੀ ਕਮੇਟੀ ਦੀ ਬੈਠਕ ‘ਚ ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਵਿਕਾਸ ਯੋਜਨਾ-2041 (Ratia Vikas Yojana-2041) ਦੇ ਡਰਾਫਟ ਵਿਕਾਸ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ।

ਬੈਠਕ ‘ਚ ਕਿਹਾ ਗਿਆ ਕਿ ਸਾਲ 2041 ਤੱਕ 2 ਲੱਖ ਤੋਂ ਵੱਧ ਵਿਅਕਤੀਆਂ ਦੀ ਅਨੁਮਾਨਿਤ ਆਬਾਦੀ ਲਈ ਰਤੀਆ ਵਿਕਾਸ ਯੋਜਨਾ ਤਿਆਰ ਕੀਤੀ ਗਈ ਹੈ। ਇਸ ਯੋਜਨਾ (Ratia Vikas Yojana-2041) ਨੂੰ ਜਨਤਾ ਲਈ ਪ੍ਰਕਾਸ਼ਿਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਜਨਤਾ ਤੋਂ ਸੁਝਾਅ ਮੰਗੇ ਜਾਣਗੇ | ਇਸਦੇ ਨਾਲ ਹੀ ਰਿਹਾਇਸ਼ੀ ਉਦੇਸ਼ ਲਈ 649 ਹੈਕਟੇਅਰ ਰਕਬਾ ਅਤੇ ਵਪਾਰਕ ਉਦੇਸ਼ ਲਈ 116 ਹੈਕਟੇਅਰ ਖੇਤਰ ਪ੍ਰਸਤਾਵਿਤ ਕੀਤਾ ਗਿਆ ਹੈ।

Scroll to Top