Gurukul

Haryana: ਹਰਿਆਣਾ ਸਰਕਾਰ ਵੱਲੋਂ ਇਨ੍ਹਾਂ 2 ਜ਼ਿਲ੍ਹਿਆਂ ਦੀ ਪ੍ਰਮੁੱਖ ਸੜਕਾਂ ਦੀ ਮੁਰੰਮਤ ਲਈ 35 ਕਰੋੜ ਰੁਪਏ ਮਨਜ਼ੂਰ

ਚੰਡੀਗੜ੍ਹ, 20 ਜੂਨ 2024: ਮੁੱਖ ਮੰਤਰੀ ਨਾਇਬ ਸਿੰਘ ਨੇ ਹਰਿਆਣਾ (Haryana Government) ਦੇ 2 ਜ਼ਿਲ੍ਹਿਆਂ ਭਿਵਾਨੀ ਅਤੇ ਸਿਰਸਾ ਵਿਚ 3 ਪ੍ਰਮੁੱਖ ਸੜਕਾਂ ਦੀ ਮੁਰੰਮਤ ਅਤੇ ਸੁਧਾਰ ਲਈ ਪ੍ਰਸਾਸ਼ਨਿਕ ਮਨਜ਼ੂਰੀ ਦਿੱਤੀ ਹੈ | ਸੜਕਾਂ ਦੀ ਮੁਰੰਮਤ ‘ਤੇ 35 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣਗੇ। ਇਹ ਸੜਕਾਂ ਉਤਪਾਦਨ ਅਤੇ ਬਾਜਾਰ ਸਥਾਨਾਂ ਨੂੰ ਇਕ-ਦੂਜੇ ਨਾਲ ਮੁੱਖ ਰਾਜਮਾਰਗ ਨਾਲ ਜੋੜਦੀਆਂ ਹਨ |

ਇਸ ਕਾਰਜ ਲਈ ਭਿਵਾਨੀ ਜ਼ਿਲ੍ਹੇ ‘ਚ ਲਗਭਗ 7.54 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 19.43 ਕਿਲੋਮੀਟਰ ਲੰਬਾਈ ਵਾਲੀ ਸੜਕ ਪਿੰਡ ਜੁਈ ਕਲਾਂ ਤੋਂ ਪਿੰਡ ਕੈਰੂ ਤੋਸ਼ਾਮ ‘ਤੇ ਮੁਰੰਮਤ ਅਤੇ ਸੁਧਾਰ ਕੀਤਾ ਜਾਵੇਗਾ | ਇਸਦੇ ਨਾਲ ਹਹੀ 23.30 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 24 ਕਿਲੋਮੀਟਰ ਲੰਬਾਈ ਵਾਲੀ ਸੜਕ ਪਿੰਡ ਆਦਮਪੁਰ ਤੋਂ ਪਿੰਡ ਝੋਝੂ ਕਲਾਂ ਹੁੰਦੇ ਹੋਏ ਪਿੰਡ ਕਾਦਮਾ-ਸਤਨਾਲੀ ਸੜਕ ਨੂੰ ਚੋੜਾ ਅਤੇ ਮਜ਼ਬੂਤ ਕੀਤਾ ਜਾਵੇਗਾ |

ਇਸਦੇ ਨਾਲ ਹੀ ਹਰਿਆਣਾ ਸਰਕਾਰ (Haryana Government) ਨੇ ਸਿਰਸਾ ਜ਼ਿਲ੍ਹੇ ਵਿਚ ਲਗਭਗ 4.15 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 12.23 ਕਿਲੋਮੀਟਰ ਦੀ ਸੜਕ ਬਣਾਈ ਜਾਵੇਗੀ। ਇਹ ਸੜਕ ਪਿੰਡ ਲੁਦੇਸਰ-ਭਾਦਰਾ ਰਾਜਸਥਾਨ ਸੀਮਾ ਤੱਕ ਬਣਾਈ ਜਾਵੇਗੀ।

Scroll to Top